ਮਹਾਰਾਸ਼ਟਰ: ਨਾਸਿਕ-ਅਹਿਮਦਨਗਰ ਹਾਈਵੇਅ ’ਤੇ ਨਿੱਜੀ ਬੱਸ ਤੇ ਟਰੱਕ ਵਿਚਾਲੇ ਟੱਕਰ ’ਚ 10 ਮੌਤਾਂ ਤੇ ਕਈ ਜ਼ਖ਼ਮੀ

ਮਹਾਰਾਸ਼ਟਰ: ਨਾਸਿਕ-ਅਹਿਮਦਨਗਰ ਹਾਈਵੇਅ ’ਤੇ ਨਿੱਜੀ ਬੱਸ ਤੇ ਟਰੱਕ ਵਿਚਾਲੇ ਟੱਕਰ ’ਚ 10 ਮੌਤਾਂ ਤੇ ਕਈ ਜ਼ਖ਼ਮੀ

ਮੁੰਬਈ – ਮਹਾਰਾਸ਼ਟਰ ‘ਚ ਨਾਸਿਕ-ਅਹਿਮਦਨਗਰ ਹਾਈਵੇਅ ’ਤੇ ਅੱਜ ਸਵੇਰੇ ਨਿੱਜੀ ਬੱਸ ਅਤੇ ਟਰੱਕ ਦੀ ਟੱਕਰ ‘ਚ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਦੁਰਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਜਾਂਚ ਦੇ ਹੁਕਮ ਦਿੱਤੇ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਈਵੇਟ ਲਗਜ਼ਰੀ ਬੱਸ ਠਾਣੇ ਜ਼ਿਲ੍ਹੇ ਦੇ ਅੰਬਰਨਾਥ ਤੋਂ ਅਹਿਮਦਨਗਰ ਜ਼ਿਲ੍ਹੇ ਦੇ ਸ਼ਿਰਡੀ ਜਾ ਰਹੀ ਸੀ। ਇਹ ਹਾਦਸਾ ਮੁੰਬਈ ਤੋਂ 180 ਕਿਲੋਮੀਟਰ ਦੂਰ ਨਾਸਿਕ ਦੀ ਸਿੰਨਾਰ ਤਹਿਸੀਲ ਦੇ ਪਠਾਰੇ ਸ਼ਿਵਰ ਨੇੜੇ ਸਵੇਰੇ 6.30 ਵਜੇ ਹੋਇਆ।