ਮਹਾਰਾਸ਼ਟਰ: ਟਰੱਕ ਨਾਲ ਟਕਰਾਉਣ ਬਾਅਦ ਬੱਸ ਨੂੰ ਅੱਗ ਲੱਗੀ, 12 ਮੌਤਾਂ ਤੇ 43 ਜ਼ਖ਼ਮੀ

ਮੁੰਬਈ- ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਵਿੱਚ ਅੱਜ ਸਵੇਰੇ ਟ੍ਰੇਲਰ ਟਰੱਕ ਨਾਲ ਭਿਆਨਕ ਟੱਕਰ ਤੋਂ ਬਾਅਦ ਨਿੱਜੀ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 43 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਨਾਸਿਕ-ਔਰੰਗਾਬਾਦ ਹਾਈਵੇਅ ‘ਤੇ ਨਾਂਦੁਰ ਨਾਕਾ ‘ਤੇ ਸਵੇਰੇ 5.15 ਵਜੇ ਉਸ ਵੇਲੇ ਹੋਇਆ ਜਦੋਂ ‘ਸਲੀਪਰ’ ਕੋਚ ਨਿੱਜੀ ਬੱਸ ਪੂਰਬੀ ਮਹਾਰਾਸ਼ਟਰ ਦੇ ਯਵਤਮਾਲ ਤੋਂ ਮੁੰਬਈ ਜਾ ਰਹੇ ਟ੍ਰੇਲਰ ਟਰੱਕ ਨਾਲ ਟਕਰਾ ਗਈ। ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ।