ਮਸੂੜਿਆਂ ਨੂੰ ਨਾ ਕਰੋ ਨਜ਼ਰ-ਅੰਦਾਜ਼

ਮਸੂੜਿਆਂ ਨੂੰ ਨਾ ਕਰੋ ਨਜ਼ਰ-ਅੰਦਾਜ਼

ਨੀਤੂ ਗੁਪਤਾ

ਕਾਰਨ : ਜਦੋਂ ਦੰਦਾਂ ‘ਤੇ ਮੈਲ ਜ਼ਿਆਦਾ ਜੰਮਣੀ ਸ਼ੁਰੂ ਹੋ ਜਾਂਦੀ ਹੈ ਤਾਂ ਮਸੂੜਿਆਂ ਦੀ ਸੋਜ਼ ਵਧ ਜਾਂਦੀ ਹੈ। ਇਸ ਨਾਲ ਮਸੂੜੇ ਲਾਲ ਹੋ ਜਾਂਦੇ ਹਨ ਅਤੇ ਮਸੂੜਿਆਂ ‘ਚੋਂ ਖੂਨ ਆਉਣ ਲਗਦਾ ਹੈ। ਇਸੇ ਹਾਲਤ ਵਿਚ ਜੇ ਅਸੀਂ ਡਾਕਟਰੀ ਰਾਇ ਨਹੀਂ ਲੈਂਦੇ ਤਾਂ ਇਹ ਬਿਮਾਰੀ ਫੈਲ ਕੇ ਦੰਦਾਂ ਦੀਆਂ ਉਨ੍ਹਾਂ ਹੱਡੀਆਂ ਤੱਕ ਪਹੁੰਚ ਜਾਂਦੀ ਹੈ ਜੋ ਦੰਦਾਂ ਦੇ ਢਾਂਚੇ ਨੂੰ ਮਦਦ ਕਰਦੀਆਂ ਹਨ। ਇਨ੍ਹਾਂ ਤੋਂ ਇਲਾਵਾ ਮਸੂੜਿਆਂ ਦੀ ਸੋਜ ਦਾ ਪੀੜ੍ਹੀ-ਦਰ-ਪੀੜ੍ਹੀ ਪ੍ਰਭਾਵ ਵੀ ਹੋ ਸਕਦਾ ਹੈ। ਹਾਰਮੋਨਲ ਬਦਲਾਅ, ਨਸ਼ੀਲੇ ਪਦਾਰਥ ਚਬਾਉਣ ਨਾਲ, ਗਰਭ ਅਵਸਥਾ, ਤਣਾਅ, ਸ਼ੂਗਰ, ਕੈਂਸਰ ਆਦਿ ਵੀ ਕਾਰਨ ਹੋ ਸਕਦੇ ਹਨ।
ਬਚਾਅ ਲਈ ਸੁਝਾਅ : ਦੰਦਾਂ ਦੀ ਦਿਨ ਵਿਚ ਦੋ ਵਾਰ ਸਫ਼ਾਈ ਕਰੋ। ਬਰਸ਼ਿੰਗ ਕਰਨ ਦਾ ਸਹੀ ਢੰਗ ਡਾਕਟਰ ਤੋਂ ਜਾਣੋ।
ਕੁਝ ਵੀ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਕੁਰਲੀ ਕਰੋ ਤਾਂ ਕਿ ਖਾਣੇ ਦਾ ਕੋਈ ਟੁਕੜਾ ਦੰਦਾਂ ਵਿਚ ਫੱਸ ਕੇ ਸੜਨ ਪੈਦਾ ਨਾ ਕਰ ਸਕੇ।
ਦੰਦਾਂ ਦੀ ਲਗਾਤਾਰ ਫਲਾਸਿੰਗ (ਦਵਾਈ ਵਾਲੇ ਧਾਗੇ ਨਾਲ) ਕਰੋ।
ਪੌਸ਼ਟਕ ਭੋਜਨ ਲਓ। ਇਸ ਨਾਲ ਸਾਡੀ ਰੋਗ ਪ੍ਰਤੀਰੋਧੀ ਸ਼ਕਤੀ ਵਧਦੀ ਹੈ।
ਜ਼ਿਆਦਾ ਮਿੱਠੇ ਪਕਵਾਨਾਂ ਦੀ ਵਰਤੋਂ ਨਾ ਕਰੋ।
ਮਸੂੜਿਆਂ ਦੀ ਬਿਮਾਰੀ ਕਦੀ-ਕਦੀ ਦੰਦਾਂ ਦੀਆਂ ਹੱਡੀਆਂ ਤੱਕ ਪਹੁੰਚ ਜਾਂਦੀ ਹੈ ਜੋ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦੀ ਹੈ। ਅਜਿਹਾ ਜ਼ਿਆਦਾ ਤਣਾਅ ਕਾਰਨ ਵੀ ਹੁੰਦਾ ਹੈ। ਤਣਾਅ ਤੋਂ ਦੂਰੀ ਬਣਾ ਕੇ ਰੱਖੋ।
ਖ਼ੂਬ ਪਾਣੀ ਪੀਓ। ਦੰਦਾਂ ਦੇ ਮਾਹਿਰ ਤੋਂ ਆਪਣੇ ਦੰਦਾਂ ਦੀ ਸਫ਼ਾਈ ਘੱਟ ਤੋਂ ਘੱਟ ਛੇ ਮਹੀਨੇ ਵਿਚ ਇਕ ਵਾਰ ਜ਼ਰੂਰ ਕਰਵਾਓ।
ਸਿਹਤ ਲਈ ਹਾਨੀਕਾਰਕ ਹਨ ਡਿਉਡਰੈਂਟਜ਼
ਸਾਡੇ ਸਰੀਰ ‘ਚੋਂ ਨਿਕਲਣ ਵਾਲਾ ਪਸੀਨਾ ਚਮੜੀ ਦੀ ਸਤ੍ਹਾ ‘ਤੇ ਫੈਲ ਕੇ ਇਸ ਨੂੰ ਠੰਢਾ ਰੱਖਣ ‘ਚ ਮਦਦ ਕਰਦਾ ਹੈ। ਸਰੀਰ ‘ਚ ਔਸਤਨ 20 ਲੱਖ ਗ੍ਰੰਥੀਆਂ ਹੁੰਦੀਆਂ ਹਨ, ਜੋ ਖ਼ੂਨ ਨੂੰ ਸ਼ੁੱਧ ਭਾਵ ਸਾਫ਼ ਰੱਖਣ ‘ਚ ਮਦਦ ਕਰਦੀਆਂ ਹਨ। ਪਸੀਨੇ ‘ਚ ਲਗਭਗ 98 ਫ਼ੀਸਦੀ ਪਾਣੀ ਅਤੇ ਉਸ ਵਿਚ ਘੁਲਿਆ ਅਮੋਨੀਆ, ਪ੍ਰੋਟੀਨ, ਲੂਣ ਅਤੇ ਚਰਬੀ ਮੌਜੂਦ ਹੁੰਦੀ ਹੈ।
ਕਈ ਵਾਰ ਪਸੀਨੇ ‘ਚੋਂ ਬਦਬੂ ਆਉਂਦੀ ਹੈ ਅਤੇ ਕੱਛਾਂ ‘ਚੋਂ ਨਿਕਲਣ ਵਾਲੇ ਪਸੀਨੇ ਕਰਕੇ ਕੱਪੜੇ ਪੀਲੇ ਪੈ ਜਾਂਦੇ ਹਨ, ਜਿਸ ਦੇ ਧੋਣ ‘ਤੇ ਵੀ ਦਾਗ਼ ਨਹੀਂ ਜਾਂਦੇ। ਕਦੀ-ਕਦੀ ਤਾਂ ਇਹ ਬਦਬੂ ਏਨੀ ਤੇਜ਼ ਹੁੰਦੀ ਹੈ ਕਿ ਵਿਅਕਤੀ ਦੇ ਕਮਰੇ ‘ਚ ਦਾਖ਼ਲ ਹੁੰਦਿਆਂ ਹੀ ਕਮਰਾ ਬਦਬੂ ਨਾਲ ਭਰ ਜਾਂਦਾ ਹੈ। ਅਜਿਹੇ ਹਾਲਤ ‘ਚ ਮਿੱਤਰਾਂ ਦੇ ਨਾਲ ਬੈਠਣਾ, ਸਿਨੇਮਾਘਰ ਅਤੇ ਰਿਸ਼ਤੇਦਾਰੀ ‘ਚ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ।
ਪਸੀਨੇ ਦੀ ਬਦਬੂ ਨੂੰ ਦਬਾਉਣ ਲਈ ਬਾਜ਼ਾਰ ‘ਚ ਵੱਖ-ਵੱਖ ਤਰ੍ਹਾਂ ਦੇ ਖੁਸ਼ਬੂ ਦੇ ਡਿਉਡਰੈਂਟਸ ਵਿਕਦੇ ਹਨ। ਅਜਿਹੇ ਖੁਸ਼ਬੂਦਾਰ ਡਿਉਡਰੈਂਟਸ ਦਾ ਮਜ਼ਾ ਪੰਜ ਸਿਤਾਰਾ ਹੋਟਲ ਅਤੇ ਸ਼ਾਦੀ ਵਿਆਹ ਜਾਂ ਪਾਰਟੀਆਂ ‘ਚ ਦੇਖਣ ਨੂੰ ਮਿਲਦਾ ਹੈ। ਡਿਉਡਰੈਂਟਸ ਦੀ ਵਰਤੋਂ ਲੜਕੀਆਂ ਅਤੇ ਔਰਤਾਂ ਬਹੁਤ ਜ਼ਿਆਦਾ ਕਰਦੀਆਂ ਹਨ। ਔਰਤਾਂ ਦੀ ਚਮੜੀ ਵਧੇਰੇ ਕੋਮਲ ਹੋਣ ਕਰਕੇ ਡਿਉਡਰੈਂਟਸ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪਸੀਨੇ ਦੀ ਕਿਰਿਆ ਨੂੰ ਰੋਕਣਾ ਮੁਸ਼ਕਿਲ ਹੁੰਦਾ ਹੈ। ਬਾਜ਼ਾਰ ‘ਚ ਮੌਜੂਦ ਸਾਰੇ ਡਿਉਡਰੈਂਟਸ ‘ਚ ਐਲੂਮੀਨੀਅਮ ਵਾਲੇ ਲਵਣ ਮਿਲਾਏ ਜਾਂਦੇ ਹਨ, ਜੋ ਸਾਡੀ ਚਮੜੀ ਅੰਦਰਲੀਆਂ ਗ੍ਰੰਥੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਆਓ, ਡਿਉਡਰੈਂਟਸ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਿਲ ਕਰੀਏ।
ਡਿਉਡਰੈਂਟਸ ਚਮੜੀ ਹੇਠਲੀ ਪਸੀਨੇ ਵਾਲੇ ਗ੍ਰੰਥੀ ਸੁਰਾਖਾਂ ਨੂੰ ਸੁੰਗੇੜਦੇ ਰਹਿੰਦੇ ਹਨ ਅਤੇ ਲੰਬੇ ਸਮੇਂ ਤੱਕ ਵਰਤੋਂ ਕਰਨ ‘ਤੇ ਇਹ ਛੇਕ ਨੂੰ ਬੰਦ ਵੀ ਕਰ ਦਿੰਦੇ ਹਨ, ਜਿਸ ਕਰਕੇ ਪਸੀਨੇ ਦੀ ਕਿਰਿਆ ਬੰਦ ਹੋ ਜਾਂਦੀ ਹੈ। ਕਈ ਲੋਕਾਂ ਦੇ ਸਰੀਰ ਅਤੇ ਕੱਛਾਂ ‘ਚ ਦਾਣੇ ਅਤੇ ਫਿਨਸੀਆਂ ਵੀ ਨਿਕਲ ਆਉਂਦੇ ਹਨ। ਡਿਉਡਰੈਂਟਸ ਸਪਰੇਅ ਕਰਦੇ ਸਮੇਂ ਲਾਪ੍ਰਵਾਹੀ ਨਾਲ ਅੱਖਾਂ ‘ਚ ਚਲਾ ਜਾਵੇ ਤਾਂ ਅੱਖਾਂ ਲਾਲ ਹੋ ਜਾਂਦੀਆਂ ਹਨ। ਜੇਕਰ ਜਲਦੀ ਸਾਫ਼ ਪਾਣੀ ਨਾਲ ਨਾ ਧੋਤਾ ਜਾਵੇ ਤਾਂ ਰੌਸ਼ਨੀ ਵੀ ਜਾ ਸਕਦੀ ਹੈ।
ਜਿਹੜੀਆਂ ਔਰਤਾਂ ਕੱਛਾਂ ‘ਚ ਡਿਉਡਰੈਂਟ ਦਾ ਜ਼ਿਆਦਾ ਇਸਤੇਮਾਲ ਕਰਦੀਆਂ ਹਨ, ਉਨ੍ਹਾਂ ਨੂੰ ਡਿਉਡਰੈਂਟ ‘ਚ ਪਾਏ ਜਾਣ ਵਾਲੇ ਜਿਰਕਾਲੀਨ ਸਾਲਟ ਕਰਕੇ ਛਾਤੀ ਦਾ ਕੈਂਸਰ ਵੀ ਹੋ ਜਾਂਦਾ ਹੈ।
ਡਿਉਡਰੈਂਟ ‘ਚ ਪਾਏ ਜਾਣ ਵਾਲੇ ਐਲੂਮੀਨੀਅਮ ਲਵਣ ਗ੍ਰੰਥੀਆਂ ਰਾਹੀਂ ਖ਼ੂਨ ਵਾਲੀਆਂ ਨਾੜੀਆਂ ਤੱਕ ਪਹੁੰਚ ਜਾਂਦੇ ਹਨ ਅਤੇ ਖ਼ੂਨ ‘ਚ ਘੁਲ ਕੇ ਲੰਬੇ ਸਮੇਂ ਦੇ ਬਾਅਦ ਅਲਜਾਈਮਰ ਰੋਗ ਨੂੰ ਜਨਮ ਦਿੰਦੇ ਹਨ। ਡਿਉਡਰੈਂਟਸ ਨੂੰ ਕਦੀ ਵੀ ਛਾਤੀ ‘ਤੇ ਸਪਰੇਅ ਨਾ ਕਰੋ। ਅਜਿਹਾ ਕਰਨ ਨਾਲ ਦਿਲ ਦੀ ਧੜਕਣ ਘੱਟ ਜਾਂਦੀ ਹੈ ਅਤੇ ਕਈ ਵਾਰ ਇਸ ਕਰਕੇ ਅਚਾਨਕ ਮੌਤ ਵੀ ਹੋ ਸਕਦੀ ਹੈ।
ਇਸ ਆਧੁਨਿਕ ਯੁੱਗ ‘ਚ ਡਿਉਡਰੈਂਟਸ ਦੀ ਵਰਤੋਂ ਰੋਕਣਾ ਨਾਮੁਮਕਿਨ ਹੈ। ਪਸੀਨੇ ਦੀ ਦੁਰਗੰਧ ਨੂੰ ਖ਼ਤਮ ਕਰਨ ਲਈ 10-12 ਗਿਲਾਸ ਪਾਣੀ ਪੀਓ। ਨਹਾਉਂਦੇ ਸਮੇਂ ਪਾਣੀ ‘ਚ ਡੀਟੋਲ ਜਾਂ ਨਿੰਬੂ ਦਾ ਰਸ ਮਿਲਾ ਕੇ ਨਹਾਓ। ਸਰੀਰ ‘ਚ ਮਹਿਕ ਵਧਾਉਣ ਲਈ ਨਹਾਉਣ ਵਾਲੇ ਪਾਣੀ ‘ਚ ਗੁਲਾਬ ਜਲ ਪਾਓ। ਹਫ਼ਤੇ ਵਿਚ ਇਕ ਵਾਰ ਕੱਛਾਂ (ਬਗਲਾਂ) ‘ਚ ਨਿੰਮ ਅਤੇ ਚੰਦਨ ਦਾ ਲੇਪ ਲਗਾਓ।
ਬਾਜ਼ਾਰ ‘ਚੋਂ ਡਿਉਡਰੈਂਟਸ ਖਰੀਦਦੇ ਸਮੇਂ ਦੇਖ ਲਓ ਕਿ ਉਸ ਵਿਚ ਐਲੂਮੀਨੀਅਮ ਕਲੋਰਾਈਡ ਨਾ ਹੋਵੇ, ਕਿਉਂਕਿ ਇਹ ਸਿਹਤ ਲਈ ਨੁਕਸਾਨਦੇਹ ਹੈ। ਡਿਉਡਰੈਂਟ ਜੇਕਰ ਐਲੂਮੀਨੀਅਮ ਕਲੋਰਹਾਈਡ੍ਰੇਟ ਤੋਂ ਬਣਿਆ ਹੈ ਤਾਂ ਜ਼ਰੂਰ ਖ਼ਰੀਦੋ, ਕਿਉਂਕਿ ਚਮੜੀ ਲਈ ਸੁਰੱਖਿਅਤ ਹੈ। ਪ੍ਰੋਪੇਨ, ਬਿਊਟੇਨ, ਜ਼ਿੰਕ, ਜਿਰਕੋਨੀਅਮ ਭਰਪੂਰ ਡਿਉਡਰੈਂਟਸ ਘੱਟ ਸੁਰੱਖਿਅਤ ਹੈ ਅਤੇ ਦਿਨ ‘ਚ ਇਸ ਦੀ ਕੇਵਲ ਇਕ ਵਾਰ ਵਰਤੋਂ ਕਰੋ।
ਭੋਜਨ ‘ਚ ਫਲਾਂ ਦੀ ਵਰਤੋਂ ਕਰੋ ਅਤੇ ਡਿਉਡਰੈਂਟਸ ਦੀ ਜਗ੍ਹਾ ਪਾਊਡਰ ਦਾ ਇਸਤੇਮਾਲ ਕਰੋ।