ਮਨੀਪੁਰ ’ਚ ਖੇਡੇ ਗਏ ਹੈਵਾਨੀਅਤ ਦੇ ਨੰਗੇ ਨਾਚ ਖਿਲਾਫ ਅਮਰੀਕਨ

ਮਨੀਪੁਰ ’ਚ ਖੇਡੇ ਗਏ ਹੈਵਾਨੀਅਤ ਦੇ ਨੰਗੇ ਨਾਚ ਖਿਲਾਫ ਅਮਰੀਕਨ

ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ’ਚ ਸ਼ਾਂਤਮਈ ਰੋਸ ਮੁਜ਼ਾਹਰਾ
1984 ਵਿੱਚ ਇਸ ਤੋਂ ਕਿਤੇ ਵੱਧ ਸਿੱਖਾਂ ਨਾਲ ਤਿੰਨ ਦਿਨ ਪੂਰੇ ਭਾਰਤ ਦੀ ਗਲੀ-ਗਲੀ ’ਚ ਹੋਇਆ ਸੀ : ਡਾ. ਪ੍ਰਿਤਪਾਲ ਸਿੰਘ

ਫਰੀਮਾਂਟ ਕੈਲੀਫੋਰਨੀਆ:- ਮਨੀਪੁਰ ’ਚ ਖੇਡੇ ਗਏ ਹੈਵਾਨੀਅਤ ਦੇ ਨੰਗੇ ਨਾਚ ਖਿਲਾਫ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ’ਚ ਸ਼ਾਂਤਮਈ ਰੋਸ ਮੁਜਾਹਰਾ ਕੀਤਾ ਗਿਆ।
ਮਨੀਪੁਰ ’ਚ ਬੇਖੌਫ ਹੈਵਾਨਾਂ ਨੇ ਬੇਦਰਦੀ ਨਾਲ ਦੋ ਮਾਸੂਮ ਔਰਤਾਂ ਨੂੰ ਨਿਰਵਸਤਰ ਕਰਕੇ ਪਰੇਡ ਕਰਵਾਉਣ ਦੇ ਦ੍ਰਿਸ਼ ਸਾਹਮਣੇ ਆਉਣ ਤੋਂ ਬਾਅਦ ਪੂਰੀ ਦੁਨੀਆ ਵਿਚ ਰੋਸ ਦੀ ਲਹਿਰ ਫੈਲ ਗਈ ਹੈ। ਵੱਖ ਵੱਖ ਥਾਵਾਂ ’ਤੇ ਇਸ ਘਟਨਾ ਵਿਰੁੱਧ ਰੋਸ ਰੈਲੀਆਂ ਹੋ ਰਹੀਆਂ ਹਨ। ਸਨ ਫਰਾਂਸਿਸਕੋ ਵਿਚ ਵੀ ਮਨੀਪੁਰ ਵਿਖੇ ਵਾਪਰੀ ਇਸ ਘਟਨਾ, ਹਿੰਸਾ, ਭਾਰਤ ਸਰਕਾਰ ਦੇ ਰਵੱਈਏ ਵਿਰੁਧ ਰੋਸ ਮੁਜ਼ਾਹਰਾ ਕੀਤਾ ਗਿਆ। ਸਿੱਖ ਭਾਈਚਾਰੇ ਤੋਂ ਇਲਾਵਾ ਵੱਖ ਵੱਖ ਭਾਈਚਾਰੇ ਨਾਲ ਸਬੰਧਤ ਮੈਂਬਰਾਂ ਨੇ ਇਸ ਰੋਸ ਪ੍ਰਦਰਸ਼ਨ ਵਿਚ ਭਾਗ ਲਿਆ। ਇਸ ਰੋਸ ਪ੍ਰਦਰਸ਼ਨ ਦਾ ਮੁੱਖ ਮਕਸਦ ਵਿਸ਼ਵ ਪੱਧਰ ਉਤੇ ਮਨੀਪੁਰ ਬੇਇਨਸਾਫ਼ੀ ਦੇ ਖਿਲਾਫ਼ ਆਵਾਜ਼ ਚੁੱਕਣਾ ਸੀ ਤਾਂ ਜੋ ਭਾਰਤ ਸਰਕਾਰ ਦਾ ਘਟ ਗਿਣਤੀਆਂ ਪ੍ਰਤੀ ਰਵੱਈਆ ਸਾਹਮਣੇ ਆ ਸਕੇ।
ਜਿਥੇ ਪੂਰੇ ਵਿਸ਼ਵ ਵਿਚ ਭਾਰਤ ਦਾ ਅਕਸ਼ ਖਰਾਬ ਹੋਇਆ ਹੈ, ਉਥੇ ਭਾਰਤ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਇਸ ਬਾਰੇ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕੀ ਇਹ ਘਟਨਾ ਇਨਸਾਨੀਅਤ ਦੇ ਖਿਲਾਫ ਹੈ ਭਾਰਤ ’ਚ ਲਗਾਤਾਰ ਵਾਪਰ ਰਹੀਆਂ ਇਹ ਘਟਨਾਵਾਂ ਨਿੰਦਣਯੋਗ ਹਨ ਉਨ੍ਹਾਂ ਕਿਹਾ ਕਿ ਸਿੱਖ ਕੌਮ ਭਾਰਤ ’ਚ ਇਹ ਸਿਤਮ ਆਪਣੇ ਪਿੰਡੇ ਉਪਰ ਹੰਢਾ ਚੁੱਕੀ ਹੈ। 1984 ਵਿੱਚ ਇਸ ਤੋਂ ਕਿਤੇ ਵੱਧ ਸਿੱਖਾਂ ਨਾਲ ਤਿੰਨ ਦਿਨ ਪੂਰੇ ਭਾਰਤ ਦੀ ਗਲੀ ਗਲੀ ’ਚ ਸਿੱਖਾਂ ਨਾਲ ਇਹ ਜੁਲਮ ਸਿਤਮ ਵਾਪਰਿਆ ਸੀ। ਅਸੀਂ ਭਾਰਤ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਦੋਸ਼ੀਆ ਨੂੰ ੜਫਕੇ ਕਟਹਿਰੇ ’ਚ ਖੜ੍ਹਾ ਕੀਤਾ ਜਾਵੇ।