ਮਨਜੀਤ ਸਿੰਘ ਜੀਕੇ ਮੁੜ ਬਣੇ ‘ਜਾਗੋ’ ਦੇ ਪ੍ਰਧਾਨ

ਮਨਜੀਤ ਸਿੰਘ ਜੀਕੇ ਮੁੜ ਬਣੇ ‘ਜਾਗੋ’ ਦੇ ਪ੍ਰਧਾਨ

ਨਵੀਂ ਦਿੱਲੀ- ਗੁਰਦੁਆਰਾ ਗੁਰੂ ਸਿੰਘ ਸਭਾ, ਗ੍ਰੇਟਰ ਕੈਲਾਸ਼-1 ਪਹਾੜੀ ਵਾਲੇ ਵਿੱਚ ਅੱਜ ਮਨਜੀਤ ਸਿੰਘ ਜੀਕੇ ਨੂੰ ਜਾਗੋ (ਜਗ ਆਸਰਾ ਗੁਰੂ ਓਟ) ਪਾਰਟੀ ਦਾ ਅਗਲੇ ਸਾਲ ਲਈ ਮੁੜ ਪ੍ਰਧਾਨ ਬਣਾਉਣ ਦਾ ਮੱਤਾ ਰਖਿਆ ਗਿਆ। ਸੰਗਤ ਨੇ ਜੈਕਾਰਿਆਂ ਨਾਲ ਇਸ ਮਤੇ ਨੂੰ ਮਨਜ਼ੂਰੀ ਦਿੱਤੀ। ਇਸ ਮੌਕੇ ਜੀਕੇ ਨੇ ਮੌਜੂਦਾ ਪੰਥਕ ਹਾਲਾਤ ਅਤੇ ਭਾਰਤ-ਕੈਨੇਡਾ ਵਵਿਾਦ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਇਸ ਮੌਕੇ ‘ਸ੍ਰੀ ਗੁਰੂ ਸਿੰਘ ਸਭਾ ਲਹਿਰ’ ਦੇ 150 ਸਾਲ ਪੂਰੇ ਹੋਣ ’ਤੇ ਮਨੁੱਖੀ ਲੜੀ ਬਣਾਈ ਗਈ। ਇਸ ਦਾ ਮੁੱਖ ਉਦੇਸ਼ ਭਾਰਤ ਦੇ ਸੰਵਿਧਾਨ ਵਿੱਚ ਆਸਥਾ ਰੱਖਦੇ ਹੋਏ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਤੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਸਿਖਾਂ ਵੱਲੋਂ ਪਾਏ ਗਏ ਯੋਗਦਾਨ ਬਾਰੇ ਯਾਦ ਕਰਵਾਉਣਾ ਸੀ।