ਭਾਰਤ ਨੇ ਸਿੱਖਾਂ ਉਪਰ ਮੁਗਲਾਂ ਤੋਂ ਵੀ ਵੱਧ ਜੁਲਮ ਕੀਤਾ :ਸ੍ਰ. ਹਰਮਿੰਦਰ ਸਿੰਘ ਸਮਾਣਾ

ਭਾਰਤ ਨੇ ਸਿੱਖਾਂ ਉਪਰ ਮੁਗਲਾਂ ਤੋਂ ਵੀ ਵੱਧ ਜੁਲਮ ਕੀਤਾ :
ਸ੍ਰ. ਹਰਮਿੰਦਰ ਸਿੰਘ ਸਮਾਣਾ

ਸਟਾਕਟਨ ਕੈਲੀਫੋਰਨੀਆ:- ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਮੌਜੂਦਾ ਦੌਰ ਦੇ ਮਹਾਨ ਸ਼ਹੀਦ ਜਥੇਦਾਰ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੇ ਸ਼ਹੀਦੀ ਦਿਹਾੜੇ ਉਪਰ ਵੱਡੀ ਗਿਣਤੀ ’ਚ ਸੰਗਤਾਂ ਖਾਲਿਸਤਾਨ ਕਮਾਂਡੋ ਫੋਰਸ ਦੇ ਬੁਲਾਰੇ ਸ੍ਰ. ਹਰਮਿੰਦਰ ਸਿੰਘ ਸਮਾਣਾ ਨੇ ਕਿਹਾ ਕਿ ਅੱਜ ਸਾਰੀ ਕੌਮੀ ਨਵੇਂ ਸਾਲ ਨੂੰ ਬੜੀ ਸ਼ਰਧਾ ਨਾਲ ਮਨਾ ਰਹੀ ਹੈ, ਵੈਸੇ ਤਾਂ ਜਦੋਂ ਸੂਰਜ ਚੜ੍ਹਦਾ ਹੈ ਤਾਂ ਰੋਜ਼ ਹੀ ਨਵਾਂ ਸਾਲ ਹੁੰਦਾ ਹੈ। ਗੁਰਬਾਣੀ ਮੁਤਾਬਕ ਜਦੋਂ ਆਪਾਂ ਸਵੇਰੇ ਉਠਦੇ ਹਾਂ ਤਾਂ ਸਵੇਰੇ ਹੀ ਆਪਣਾ ਨਵਾਂ ਸਾਲ ਸ਼ੁਰੂ ਹੋ ਜਾਂਦਾ ਹੈ। ਪਰ ਨਵਾਂ ਸਾਲ ਦੁਨੀਆ ਵਿਚ ਪ੍ਰਚਲਤ ਹੋਇਆ ਇਸ ਲਈ ਨਵੇਂ ਸਾਲ ਵਾਲੇ ਦਿਨ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਸੁੱਖ ਸ਼ਾਂਤੀ ਦੀ ਅਰਦਾਸ ਕਰਦੇ ਹਾਂ। ਅੱਜ ਉਹ ਦਿਨ ਹੈ ਜਿਸ ’ਤੇ ਹਿੰਦੋਸਤਾਨ ਦੀ ਸਰਕਾਰ ਨੇ ਜਾਣ ਬੁੱਝ ਕੇ ਆਪਾਂ ਨੂੰ ਨਵੇਂ ਸਾਲ ਦਾ ਇਕ ਤੋਹਫ਼ਾ ਦਿੱਤਾ ਸੀ ਕਿ ਤੁਹਾਡਾ ਜਥੇਦਾਰ ਹੈ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਉਨ੍ਹਾਂ ਨੂੰ ਸ਼ਹੀਦ ਕਰ ਰਹੇ ਹਾਂ ਸੋ ਇਹ ਇਕ ਯਾਦ ਕਰਵਾਇਆ ਆਪਾਂ ਨੂੰ ਉਨ੍ਹਾਂ ਨੇ। ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਨਾਲ ਮੈਂ ਬਹੁਤ ਲੰਬਾ ਸਮਾਂ ਬਿਤਾਇਆ ਹੈ। ਜਦੋਂ ਉਨ੍ਹਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਉਸ ਸਮੇਂ ਸਾਡਾ ਦਰਬਾਰ ਸਾਹਿਬ ਵਿਚ ਜਾਣਾ ਆਉਣਾ ਲੱਗਿਆ ਰਹਿੰਦਾ ਸਾਂ ਅਤੇ ਮੈਂ ਉਨ੍ਹਾਂ ਦੇ ਨਾਲ ਹੀ ਰਹਿੰਦਾ ਸੀ। ਮੈਂ ਦੋ ਚਾਰ ਗੱਲਾਂ ਕਰਨ ਬਾਰੇ ਕਰਨੀਆਂ ਚਾਹੁੰਦਾ ਹਾਂ ਤੁਸੀਂ ਬਹੁਤ ਹੀ ਧਿਆਨ ਨਾਲ ਸੁਣਨੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੇ ਨਾਲ ਬਹੁਤ ਸਮਾਂ ਵਿਚਾਰਿਆ ਹੋਇਆ ਹੈ। ਉਨ੍ਹਾਂ ਦੀ ਸੋਚ ਕਿਸ ਤਰ੍ਹਾਂ ਦੀ ਸੀ ਅਤੇ ਉਨ੍ਹਾਂ ਦੀ ਸ਼ਖਸੀਅਤ ਕਿਸ ਤਰ੍ਹਾਂ ਦੀ ਸੀ। ਉਨ੍ਹਾਂ ਕਿਹਾ ਕਿ ਉਹ ਗੁਰਬਾਣੀ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਸਨ। ਅਤੇ ਕੌਮ ਦੀ ਅਜ਼ਾਦੀ ਦੇ ਸੰਕਲਪ ਨਾਲ ਜੁੜੇ ਹੋਏ ਸਨ। ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸ਼ਹੀਦ ਹੋ ਗਏ ਉਨ੍ਹਾਂ ਤੋਂ ਬਾਅਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਹੀ ਇਕ ਅਜਿਹੀ ਸ਼ਖਸੀਅਤ ਸੀ ਜਿਨ੍ਹਾਂ ਦੇ ਸਿੰਘਾਂ ਨੂੰ ਵਿਸ਼ਵਾਸ ਸੀ ਅਤੇ ਉਨ੍ਹਾਂ ਵਿਚੋਂ ਸੰਤਾਂ ਦੀ ਝਲਕ ਮਿਲਦੀ ਸੀ ਅਤੇ ਦਿ੍ਰੜ੍ਹਤਾ ਵੀ ਸੀ। ਕਾਉਂਕੇ ਸਾਹਿਬ ’ਚ ਸਿਆਸਤ ਵਾਲੀ ਕੋਈ ਗੱਲ ਨਹੀਂ ਸੀ ਸਿਰਫ਼ ਤੇ ਸਿਰਫ਼ ਦਿ੍ਰੜ੍ਹਤਾ ਸੀ। ਉਨ੍ਹਾਂ ਵਿਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਇਸ ਇਲੈਕਸ਼ਨ ਵਿਚ ਕੌਣ ਜਿੱਤਿਆ ਕੌਣ ਹਾਰਿਆ। ਉਨ੍ਹਾਂ ਦਾ ਸਿਰਫ਼ ਤੇ ਸਿਰਫ਼ ਨਿਸ਼ਾਨਾ ਖਾਲਿਸਤਾਨ ਸੀ ਅਤੇ ਉਨ੍ਹਾਂ ਦੀ ਦਿ੍ਰੜ੍ਹਤਾ ਸੀ ਗੁਰਬਾਣੀ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਹੋ ਰਹੀ ਉਦੋਂ ਵੀ ਜਿਥੇ ਸਿੰਘ ਜਾਂਦੇ ਸੀ ਉਨ੍ਹਾਂ ਨੂੰ ਗੁਰਬਾਣੀ ਨਾਲ ਜੋੜਦੇ ਸੀ ਅਤੇ ਸੰਘਰਸ਼ ਨਾਲ ਵੀ ਜੋੜਦੇ ਸੀ। ਜਦੋਂ ਬਰਨਾਲੇ ਨੇ ਹਮਲਾ ਕੀਤਾ ਉਸ ਸਮੇਂ ਦਾਸ ਉਥੇ ਸੀ 29 ਅਪ੍ਰੈਲ 1986 ਨੂੰ ਜਦੋਂ ਖਾਲਿਸਤਾਨ ਦਾ ਐਲਾਨ ਹੋਇਆ ਉਸ ਸਮੇਂ ਅਸੀਂ ਸਾਰੇ ਉਥੇ ਹੀ ਸੀ। ਐਲਾਨ ਵਾਲੇ ਦਿਨ ਬਰਨਾਲਾ ਸਰਕਾਰ ਨੇ ਰਾਤ ਨੂੰ ਪੈਰਾਮਿਲਟਰੀ ਫੋਰਸ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ। ਅਸੀਂ ਪਟਿਆਲਾ ਤੋਂ ਕੋਈ 21-22 ਸਿੰਘ ਗਏ ਹੋਏ ਸੀ। ਅਸੀਂ ਭਾਈ ਸਾਹਿਬ ਨਾਲ ਮੰਜੀ ਸਾਹਿਬ ਦੇ ਨਾਲ ਕਮਰੇ ਵਿਚ ਬੈਠੇ ਸੀ ਅਤੇ ਉਨ੍ਹਾਂ ਕੋਲ ਗਏ ਤੇ ਕਿਹਾ ਕਿ ਸਾਨੂੰ ਕੀ ਹੁਕਮ ਹੈ ਜੀ। ਉਨ੍ਹਾਂ ਕਿਹਾ ਕਿ ਤੁਸੀਂ ਕਿੰਨੇ ਸਿੰਘ ਹੋ ਜਿਹੜੇ ਖਾਸ ਹੋ ਮੈਂ ਉਨ੍ਹਾਂ ਨੂੰ ਕਿਹਾ ਅਸੀਂ 15-16 ਕੁ ਹਾਂ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਇਥੇ ਹੀ ਰਹੋ ਬਾਕੀਆਂ ਨੂੰ ਜਾਣ ਦਿਓ ਪਤਾ ਨਹੀਂ ਕੀ ਹੋਣਾ ਹੈ। ਸੋ ਕੁਲ ਮਿਲਾਕੇ 350 ਸਿੰਘ ਉਥੇ ਰੁਕਿਆ ਸੀ ਜਦੋਂ ਬਰਨਾਲੇ ਨੇ ਹਮਲਾ ਕੀਤਾ ਸੀ। ਅਸੀਂ ਸਾਰੇ ਸ੍ਰੀ ਹਰਿਮੰਦਰ ਸਾਹਿਬ ਦੀ ਛੱਤ ਉਤੇ ਬੈਠੇ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਸੀ। ਉਹ ਸਾਰੀ ਰਾਤ ਗੋਲੀਆਂ ਚਲਾਉਂਦੇ ਰਹੇ ਪਰ ਉਹ ਆਪਣੀ ਜਾਨ ’ਚ ਹਵਾਈ ਫਾਇਰ ਡਰਾਉਣ ਵਾਸਤੇ ਕਰਦੇ ਸੀ ਪਰ ਕੁਝ ਗੋਲੀਆਂ ਦਰਬਾਰ ਸਾਹਿਬ ਜਾਂ ਜੋ ਅੰਦਰ ਦੀਵਾਰ ਸੀ ਉਸ ਨੂੰ ਵੀ ਲੱਗੀਆਂ। ਉਸ ਸਮੇਂ ਸਾਰਿਆਂ ਨੇ ਫੈਸਲਾ ਕੀਤਾ ਕਿਉਂਕਿ ਹਥਿਆਰ ਨਹੀਂ ਸੀ ਸਿੰਘ ਐਲਾਨ ਕਰਕੇ ਚਲੇ ਗਏ ਜਿਹੜੇ ਰੂਪੋਸ਼ ਸੀ ਉਹ ਵੀ ਉਥੋਂ ਚਲੇ ਗਏ ਸੀ। ਸਾਡੇ ਕਿਸੇ ਕੋਲ ਕੋਈ ਹਥਿਆਰ ਨਹੀਂ ਸੀ ਤਾਂ ਭਾਈ ਸਾਹਿਬ ਨੂੰ ਕਿਹਾ ਕਿ ਆਪਣੇ ਇਸ ਤਰ੍ਹਾਂ ਕਰੀਏ ਕਿ ਬਾਹਰ ਚੱਲੀਏ ਤਾਂ ਉਨ੍ਹਾਂ ਕਿਹਾ ਕਿ ਜਿਸ ਨੇ ਜਾਣਾ ਜਾਓ ਮੈਂ ਤਾਂ ਨਹੀਂ ਜਾਣਾ। ਮੈਨੂੰ ਕੌਮ ਨੇ ਸੇਵਾ ਬਖਸ਼ੀ ਹੈ ਮੈਂ ਤਾਂ ਸਿਰ ਦੇਣਾ ਹੈ ਮੈਂ ਨਹੀਂ ਜਾਣਾ। ਜਦੋਂ ਉਹ ਨਾ ਮੰਨੇ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਪੰਜ ਦਮਦਮੀ ਟਕਸਾਲ ਦੇ ਸਿੰਘਾਂ ਨੇ ਉਨ੍ਹਾਂ ਨੂੰ ਹੁਕਮ ਕੀਤਾ ਕਿ ਅਸੀਂ ਪੰਜ ਸਿੰਘ ਹੁਕਮ ਕਰਦੇ ਹਾਂ ਕਿ ਤੁਸੀਂ ਸਾਡੀ ਗੱਲ ਮੰਨੋ ਤੁਹਾਡੀ ਕੌਮ ਨੂੰ ਲੋੜ ਹੈ। ਸੰਤ ਅਸੀਂ ਗਵਾ ਲਿਆ ਹੁਣ ਤੁਹਾਨੂੰ ਨਹੀਂ ਗਵਾਉਣਾ। ਫਿਰ ਉਸ ਵੇਲੇ ਗਿਆਨੀ ਪੂਰਨ ਸਿੰਘ ਵਿਚ ਪਾ ਕੇ ਬੁਲਾਇਆ ਗਿਆ ਤਾਂ ਸਵੇਰ ਹੁੰਦੇ ਹੀ ਜਦੋਂ ਗਿ੍ਰਫ਼ਤਾਰੀ ਹੋਣੀ ਸੀ ਤਾਂ ਭਾਈ ਸਾਹਿਬ ਦਰਸ਼ਨੀ ਡਿਊਢੀ ਦੇ ਖੱਬੇ ਪਾਸੇ ਬੈਠੇ ਸੀ ਜਿਹੜੇ ਉਨ੍ਹਾਂ ਦੇ ਚਰਨ ਸੀ ਸਰੋਵਰ ਦੇ ਵਿਚ ਸੀ ਸ਼ਾਂਤ ਬੈਠੇ ਸੀ। ਐਸਐਸ ਵਿਰਕ ਦੀ ਅਗਵਾਈ ਹੇਠ ਪੁਲਿਸ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਆਈ ਅਤੇ ਜ਼ਿਲ੍ਹਾਵਾਰ ਦੇ ਜਥੇਦਾਰ ਨੂੰ ਗਿ੍ਰਫ਼ਤਾਰ ਕਰਕੇ ਪਹਿਲਾਂ ਰਾਤ ਲੱਡੇ ਕੋਠੀ ਅਤੇ ਉਸ ਨੂੰ ਬਾਅਦ ਅੰਮਿ੍ਰਤਸਰ ਜੇਲ੍ਹ ਵਿਚ ਭੇਜਿਆ ਗਿਆ। ਉਸ ਤੋਂ ਬਾਅਦ ਵੱਖ-ਵੱਖ ਜੇਲ੍ਹਾਂ ਵਿਚ ਭੇਜਿਆ ਗਿਆ। ਮੈਨੂੰ ਤਾਂ ਪਟਿਆਲਾ ਲੈ ਕੇ ਗਏ ਰਿਮਾਂਡ ’ਤੇ। ਪੁਲਿਸ ਨੇ ਕਈ ਝੂਠੇ ਕੇਸ ਵੀ ਪਾਏ। ਉਸ ਤੋਂ ਬਾਅਦ ਮੈਂ ਜ਼ਮਾਨਤ ’ਤੇ ਰਿਹਾਅ ਹੋਇਆ ਤੇ ਬਾਅਦ ਵਿਚ ਨਾਭਾ ਜੇਲ੍ਹ ਵਿਚ ਗਏ। ਉਸ ਸਮੇਂ ਭਾਈ ਸਾਹਿਬ ਨਾਭਾ ਜੇਲ੍ਹ ਦੇ ਅੰਦਰ ਸੀ। ਪਰ ਜਦੋਂ ਨਾਭਾ ਜੇਲ੍ਹ ਅੰਦਰ ਗੋਲੀ ਚਲਾ ਕੇ ਦੋ ਸਿੰਘ ਸ਼ਹੀਦ ਕੀਤੇ ਤਾਂ ਸਾਨੂੰ 35 ਸਿੰਘਾਂ ਨੂੰ ਭਾਈ ਸਾਹਿਬ ਦੀ ਅਗਵਾਈ ਹੇਠ ਸੰਗਰੂਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ। ਸੰਗਰੂਰ ਜੇਲ੍ਹ ਅੰਦਰ ਭਾਈ ਮਨਬੀਰ ਸਿੰਘ ਚਹੇੜੂ ਜੋ ਖਾਲਿਸਤਾਨ ਕਮਾਂਡੋ ਫੋਰਸ ਜਰਨੈਲ ਸਨ ਉਹ ਉਦੋਂ ਉਥੇ ਹੀ ਸੀ। ਜਦੋਂ ਨਾਭਾ ਤੋਂ ਸਾਨੂੰ ਸੰਗਰੂਰ ਜੇਲ੍ਹ ਵਿਚ ਲੈ ਕੇ ਜਾ ਰਹੇ ਸੀ ਤਾਂ ਮੇਰੇ ਜਿਹੜੇ ਹੱਥਕੜੀ ਲੱਗੀ ਹੋਈ ਸੀ ਉਸ ਦੀ ਚਾਬੀ ਟੁੱਟ ਗਈ। ਜਦੋਂ ਅਸੀਂ ਸੰਗਰੂਰ ਜੇਲ੍ਹ ਦੇ ਮੂਹਰੇ ਗਏ ਤਾਂ ਇਕੱਲੇ-ਇਕੱਲੇ ਨੂੰ ਅੰਦਰ ਲੈ ਕੇ ਜਾਂਦੇ ਸੀ ਦਾਸ ਨੂੰ ਵੀ ਲੈ ਕੇ ਉਹ ਚਾਬੀ ਟੁੱਟੀ ਹੋਈ ਹੋਣ ਕਰਕੇ ਮੇਰੀ ਹੱਥਕੜੀ ਕੱਟ ਰਹੇ ਸੀ ਜਦੋਂ ਕਟ ਰਹੇ ਸੀ ਤਾਂ ਭਾਈ ਸਾਹਿਬ ਗੁਰਦੇਵ ਸਿੰਘ ਜੀ ਕਾਉਂਕੇ ਆ ਗਏ। ਭਾਈ ਸਾਹਿਬ ਦੀ ਕਿਰਪਾਨ ਉਤੋਂ ਦੀ ਪਾਈ ਹੁੰਦੀ ਸੀ ਚਾਹੇ ਉਹ ਕਿਸੇ ਵੀ ਜੇਲ੍ਹ ਵਿਚ ਰਹੇ ਰਹੋ ਹੋਣ। ਜਦੋਂ ਭਾਈ ਅੰਦਰ ਆਏ ਤਾਂ ਜੇਲ੍ਹ ਪੁਲਿਸ ਵਾਲਿਆਂ ਦੀਆਂ ਦੋ ਲਾਇਨਾਂ ਬਣਾਈਆਂ ਹੋਈਆਂ ਸਨ ਜਿਹੜਾ ਰੂਪਾ ਨਿਰੰਕਾਰੀਆ ਸਾਹਮਣੇ ਬੈਠੇ ਮੂਗਫ਼ਲੀ ਖਾ ਰਿਹਾ ਸੀ, ਸ਼ਰਾਬ ਉਸ ਦੀ ਪੀਤੀ ਹੋਈ ਸੀ। ਜਦੋਂ ਭਾਈ ਸਾਹਿਬ ਅੰਦਰ ਤਾਂ ਉਨ੍ਹਾਂ ਨੂੰ ਕਹਿੰਦੇ ਕਿਰਪਾਨ ਲਾਹੋ ਤਾਂ ਉਹ ਸਾਹਿਬ ਦਾ ਜਵਾਬ ਸੀ ਸਿਰ ਦੇ ਕੇ ਲਈ ਹੈ ਇਹ ਕਿਰਪਾਨ ਕਿਵੇਂ ਲਹਾ ਦੇਈਏ। ਜਦੋਂ ਉਹ ਜ਼ਿੱਦ ਕਰ ਰਹੇ ਸੀ ਤਾਂ ਮੈਂ ਮੈਂ ਕਿਹਾ ਇਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਹਨ ਇਨ੍ਹਾਂ ਦੀ ਕਿਰਪਾਨ ਕਦੇ ਨਹੀਂ ਉਤਰੀ ਤੇ ਨਾ ਇਥੇ ਉਤਰਨੀ ਹੈ। ਉਹ ਮੈਨੂੰ ਖਿੱਚ ਕੇ ਲੈ ਗਏ ਤੇ ਪੁਲਿਸ ਵਾਲੇ ਨੀਵੀਂ ਪਾ ਕੇ ਲਾਈਨਾਂ ਵਿਚ ਜਾ ਖੜ੍ਹੇ। ਉਨ੍ਹਾਂ ਭਾਈ ਸਾਹਿਬ ਨੂੰ ਕੁਝ ਨਹੀਂ ਕਿਹਾ ਜਦੋਂ ਉਨ੍ਹਾਂ ਇਹ ਇਹ ਪਤਾ ਲੱਗਾ ਕਿ ਇਹ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਹਨ। ਇੰਨੇ ਜੀ ਜਿਹੜਾ ਜਗਰੂਪਾ (ਜਗਰੂਪਾ ਕਾਣਾ) ਉਹ ਅੰਦਰ ਭੱਜ ਕੇ ਆਇਆ ਉਸ ਨੇ ਭਾਈ ਸਾਹਿਬ ਨੂੰ ਤਾਂ ਕੁਝ ਨਹੀਂ ਕਿਹਾ ਪਰ ਉਸ ਨੇ ਆਪਣੇ ਪੁਲਿਸ ਮੁਲਾਜ਼ਮ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਧਮਕੀਆਂ ਦਿੱਤੀਆਂ ਕਿ ਮੈਂ ਤੁਹਾਨੂੰ ਸਸਪੈਂਡ ਕਰਾ ਦਿਆਂਗਾ, ਲਾਹੋ ਕਿਰਪਾਨ। ਉਸ ਸਮੇਂ ਚਾਰ ਪੰਜ ਜਣੇ ਭਾਈ ਸਾਹਿਬ ਚਿੰਬੜੇ ਅਤੇ ਮੈਨੂੰ ਦੋਵਾਂ ਨੇ ਫੜਿਆ ਹੋਇਆ ਸੀ ਕਿਉਂਕਿ ਮੇਰੀ ਹੱਥਕੜੀ ਦੀ ਚਾਬੀ ਟੁੱਟ ਚੁੱਕੀ ਸੀ। ਉਨ੍ਹਾਂ ਜਕੜਕੇ ਭਾਈ ਸਾਹਿਬ ਕਿਰਪਾਨ ਤੋੜ ਦਿੱਤਾ ਤੇ ਉਸ ਤੋਂ ਬਾਅਦ ਭਾਈ ਸਾਹਿਬ ਦੇ ਉਨ੍ਹਾਂ ਨੇ ਲੱਤਾਂ ’ਤੇ ਡਾਂਗਾਂ ਮਾਰੀਆਂ ਤੇ ਭਾਈ ਸਾਹਿਬ ਨੇ ਕਿਹਾ ਕਿ ਜਗਰੂਪੇ ਆ ਤੈਨੂੰ ਮੁਆਫ਼ੀ ਕਦੇ ਨਹੀਂ ਮਿਲਣੀ। ਇਹ ਕਹਿ ਕੇ ਉਨ੍ਹਾਂ ਨੇ ਮੇਰੇ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੂੰ ਤਿੰਨ ਚੱਕੀ ਵਿਚ ਭੇਜ ਦਿੱਤਾ ਤੇ ਮੈਨੂੰ ਹੱਥਕੜੀ ਕੱਟਣ ਤੋਂ ਬਾਅਦ ਫਾਂਸੀ ਚੱਕੀ ਵਿਚ ਭੇਜ ਦਿੱਤਾ। ਉਥੇ ਸਿੰਘ ਘੜਿਆਂ ਵਿਚ ਪਾਣੀ ਪੁਆ ਰਹੇ ਸੀ ਤਾਂ ਮੈਂ ਜਾ ਕੇ ਰੌਲਾ ਪਾ ਦਿੱਤਾ ਕਿ ਭਾਈ ਸਾਹਿਬ ਦੀ ਕਿਰਪਾਨ ਲੁਆ ਲਈ ਅਤੇ ਡਾਂਗਾਂ ਵੀ ਮਾਰ ਦਿੱਤੀਆਂ। ਉਥੇ ਹੜਤਾਲ ਸ਼ੁਰੂ ਹੋ ਗਈ ਤੇ ਸਵੇਰ ਤੱਕ ਅਕਲ ਟਿਕਾਣਾ ਆ ਗਈ ਉਸ ਨੇ ਜਾ ਕੇ ਭਾਈ ਸਾਹਿਬ ਨੂੰ ਕਿਰਪਾਲ ਵੀ ਦਿੱਤੀ ਤੇ ਮੁਆਫ਼ੀ ਵੀ ਮੰਗੀ। ਤੇ ਫਿਰ ਭਾਈ ਸਾਹਿਬ ਸਾਡੇ ਕੋਲ ਆਏ ਤੇ ਨਾਲ ਉਨ੍ਹਾਂ ਦੇ ਮਨਬੀਰ ਸਿੰਘ ਚਹੇੜੂ, ਮੇਜਰ ਘੁੰਮਣ ਬਲਦੇਵ ਸਿੰਘ ਤੇ ਦੋ ਸਿੰਘ ਹੋਰ ਭਾਈ ਸਾਹਿਬ ਆ ਕੇ ਕਹਿੰਦੇ ਕਿ ਕਿਰਪਾਨ ਦੇ ਦਿੱਤੀ ਤੇ ਉਨ੍ਹਾਂ ਨੇ ਮੁਆਫ਼ੀ ਵੀ ਮੰਗ ਲਈ ਹੈ ਤੁਸੀਂ ਪਾਣੀ ਵੀ ਪੁਆ ਲਓ ਤੇ ਪ੍ਰਸਾਦਾ ਵੀ ਛੱਕ ਲਓ। ਤੇ ਉਸ ਤੋਂ ਬਾਅਦ ਸਾਡੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ ਤੇ ਭਾਈ ਸਾਹਿਬ ਨੇ ਜਿੰਨੇ ਜੇਲ੍ਹ ਸਿੰਘ ਹੁੰਦੇ ਸੀ ਉਨ੍ਹਾਂ ਨੂੰ ਇਹ ਹੁਕਮ ਲਾਇਆ ਸੀ ਕਿ ਸਵੇਰੇ ਉਠ ਕੇ ਜਾਂ ਤਾਂ ਜਪੁਜੀ ਸਾਹਿਬ ਦੇ ਪਾਠ ਕਰ ਲਓ ਜਾਂ 101 ਮੂਲ ਮੰਤਰ ਜਾਂ ਪੰਜ ਸੁਖਮਨੀ ਸਾਹਿਬ ਇਨ੍ਹਾਂ ਪੰਜਾਂ ਨੂੰ ਪੰਜ ਘੰਟੇ ਲੱਗਦੇ ਹਨ। ਇਸ ਤਰ੍ਹਾਂ ਲਾਈ ਰੱਖਦੇ ਸੀ ਗੁਰਬਾਣੀ ਨਾਲ। ਭਾਈ ਸਾਹਿਬ ਕਹਿੰਦੇ ਹੁੰਦੇ ਸੀ ਲੋਕ ਬਾਹਰਲੇ ਮੁਲਕ ਪੈਸੇ ਕਮਾਉਣ ਜਾਂਦੇ ਹਨ ਪਰ ਇਸ ਉਥੇ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ। ਫਿਰ ਉਨ੍ਹਾਂ ਨੂੰ ਦੂਸਰੀ ਜੇਲ੍ਹ ਵਿਚ ਭੇਜ ਦਿੱਤਾ ਤੇ ਉਹ ਵਾਪਸ ਆਏ ਅਕਤੂਬਰ ਦੇ ਮਹੀਨੇ 1988 ਦੇ ਵਿਚ ਉਸ ਵੇਲੇ ਸਾਨੂੰ ਪਤਾ ਲੱਗਿਆ ਕਿ ਭਾਈ ਨਛੱਤਰ ਸਿੰਘ ਰੋਡੇ ਜਿਨ੍ਹਾਂ ਨੇ ਲਾਲਾ ਜਗਤ ਨਰਾਇਣ ਨੂੰ ਮਾਰਿਆ ਸੀ ਉਹ ਸਾਡੇ ਕੋਲ ਆ ਗਏ ਤੇ ਗਏ ਕਿ ਭਾਈ ਸਾਹਿਬ ਆ ਗਏ ਹਨ। ਅਸੀਂ ਜੇਲ੍ਹ ਵਾਲਿਆਂ ਨੂੰ ਕਿਹਾ ਸੀ ਕਿ ਅਸੀਂ ਭਾਈ ਸਾਹਿਬ ਨੂੰ ਮਿਲਣਾ ਹੈ। ਜਦੋਂ ਸਾਰੇ ਸਿੰਘ ਬਾਹਰ ਬੈਠ ਗਏ ਉਹ ਢਾਈ ਸੌ ਪੁਲਿਸ ਵਾਲਿਆਂ ਨੇ ਸਾਡੇ ’ਤੇ ਲਾਠੀਚਾਰਜ ਕਰ ਦਿੱਤਾ। ਅਸੀਂ 53 ਸੀ। ਅਸੀਂ ਉਸ ਸਮੇਂ ਪੁਲਿਸ ਵਾਲਿਆਂ ਨੂੰ ਭਜਾ ਭਜਾ ਕੇ ਕੁੱਟਿਆ। ਉਤੇ ਬੀਐਸਐਫ ਵਾਲੇ ਗੰਨਾਂ ਲਈ ਬੈਠੇ ਸੀ। ਉਹ ਸਾਡੇ ’ਤੇ ਗੋਲੀ ਨਹੀਂ ਸੀ ਚਲਾ ਸਕਦੇ ਕਿਉਂਕਿ ਉਨ੍ਹਾਂ ਨੂੰ ਗੋਲੀ ਚਲਾਉਣ ਦਾ ਹੁਕਮ ਉਦੋਂ ਜਦੋਂ ਅਸੀਂ ਕੰਧ ਟੱਪ ਕੇ ਭੱਜਦੇ। ਫਿਰ ਗੈਰ ਕਾਨੂੰਨੀ ਤੌਰ ’ਤੇ ਪੰਜਾਬ ਪੁਲਿਸ ਨੇ ਗੋਲੀਆਂ ਚਲਾ ਕੇ ਤਿੰਨ ਸਿੰਘ ਸ਼ਹੀਦ ਕੀਤੇ। ਤੇ 12-13 ਸਿੰਘਾਂ ਨੂੰ ਕਾਫ਼ੀ ਸੱਟਾਂ ਲੱਗੀਆਂ। ਸਾਨੂੰ ਲਾਈਨ ਵਿਚ ਖੜ੍ਹਾ ਲਿਆ ਸੀ ਮਾਰਨ ਵਾਸਤੇ ਪਰ ਕੁਦਰਤੀ ਇਕ ਡੀ.ਐਸ.ਪੀ. ਆਇਆ ਜਿਸ ਨੇ ਸਾਨੂੰ ਬਚਾਅ ਲਿਆ। ਉਸ ਤੋਂ ਬਾਅਦ ਸਾਨੂੰ ਭਾਈ ਸਾਹਿਬ ਨੂੰ ਮਿਲਿਆ। ਭਾਈ ਸਾਹਿਬ ਦੇ ਅੱਖਾਂ ਵਿਚ ਅੱਥਰੂ ਸਨ। ਉਹ ਕਹਿਣ ਲੱਗੇ ਤੁਸੀਂ ਭਾਰ ਚੜ੍ਹ ਦਿੱਤਾ ਮੈਨੂੰ ਮਿਲਣ ਨੂੰ ਕੀ ਮੈਂ ਇਥੇ ਹੀ ਸੀ। ਉਸ ਤੋਂ ਬਾਅਦ ਬਾਹਰ ਵੀ ਜਦੋਂ ਅਸੀਂ ਅੰਮਿ੍ਰਤ ਸੰਚਾਰ ਕਰਨਾ ਤਾਂ ਉਸ ਵੇਲੇ ਭਾਈ ਸਾਹਿਬ ਗੁਰਬਾਣੀ ਦੀ ਹੀ ਗੱਲ ਕਰਦੇ ਸਨ। ਭਾਈ ਸਾਹਿਬ ਕੋਲ ਸਾਰੀਆਂ ਜਥੇਬੰਦੀਆਂ ਦੇ ਸਿੰਘ ਆਉਂਦੇ ਸਨ। ਤਾਂ ਹਿੰਦੋਸਤਾਨ ਦੀ ਸਰਕਾਰ ਨੇ ਇਹ ਤਹੱਈਆ ਕੀਤਾ ਸੀ ਕਿ ਕਿਹੜਾ ਸਬਕ ਸਿਖਾਇਆ ਜਾਵੇ। ਭਾਈ ਸਾਹਿਬ ਨੂੰ ਉਸ ਦਿਨ ਪਿੰਡ ਗੁਰਦੁਆਰੇ ਕਥਾ ਕਰਦੇ ਸਨ ਤਾਂ ਪੁਲਿਸ ਘਰ ਆ ਗਈ ਜਦੋਂ ਭਾਈ ਸਾਹਿਬ ਕਥਾ ਕਰਕੇ ਘਰ ਨੂੰ ਜਾ ਰਹੇ ਸਨ ਤਾਂ ਉਸ ਸਮੇਂ ਫੜਿਆ ਲਿਆ।
ਇਕ ਸਵਰਨਾ ਕੋਟਨਾ ਉਹ ਸਖਸ ਸੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ 1969-1970 ਵਿਚ ਕਾਂਸਟੇਬਲ ਭਰਤੀ ਕੀਤਾ, ਤਰੱਕੀ ਦੇ ਕੇ ਏ.ਐਸ.ਆਈ. ਬਣਾਇਆ। 1970 ਵਿਚ ਮਾਲਵੇ ਜ਼ੋਨ ’ਚ ਜ਼ੋਨ ਸੰਗਰੂਰ-ਬਠਿੰਡਾ-ਪਟਿਆਲਾ-ਫਰੀਦਕੋਟ ਵਿਚ ਨਕਸਲੀ ਲਹਿਰ ਚਲ ਰਹੀ ਸੀ। ਜਸਵੰਤ ਸਿੰਘ ਕੰਵਲ ਦੀ ਕਿਤਾਬ ‘ਲਹੂ ਦੀ ਲੋਅ’ ਵਿਚ ਲਿਖਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਵਰਨਾ ਕੋਟਨਾ ਤੋਂ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਨਕਸਲ ਲਹਿਰ ਖਤਮ ਕੀਤੀ। ਇਸੇ ਸਵਰਨ ਸਿੰਘ ਕੋਟਨੇ ਨੂੰ ਤਰੱਕੀ ਦੇ ਕੇ ਜਦੋਂ ਮੂਵਮੈਂਟ ਚਲਦੀ ਸੀ ਇਸ ਨੂੰ ਡੀ.ਐਸ.ਪੀ. ਬਣਾਇਆ ਹੋਇਆ ਸੀ। ਇਸ ਕਿਸੇ ਮੁਕਵਰ ਨੇ ਮੁਕਵਰੀ ਕਰਕੇ ਭਾਈ ਮਨਬੀਰ ਸਿੰਘ ਚਹੇੜੂ ਨੂੰ ਫੜਵਾਇਆ ਤੇ ਇਸ ਸਵਰਨੇ ਕੋਟਨੇ ਨੂੰ ਤਰੱਕੀ ਦਿੱਤੀ ਗਈ ਜਿਸ ਦਿਨ ਭਾਈ ਸਾਹਿਬ ਨੂੰ ਗਿ੍ਰਫ਼ਤਾਰ ਕੀਤਾ ਸੰਗਤਾਂ ਪ੍ਰਕਾਸ਼ ਸਿੰਘ ਬਾਦਲ ਕੋਲ ਗਈਆਂ। ਪ੍ਰਕਾਸ਼ ਸਿੰਘ ਬਾਦਲ ਨੂੰ ਦੱਸਿਆ ਕਿ ਭਾਈ ਸਾਹਿਬ ਜਗਰਾਵਾਂ ਪੁਲਿਸ ਸਟੇਸ਼ਨ ਵਿਚ ਟੌਰਚਰ ਹੋ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਸਵਰਨੇ ਕੋਟਨੇ ਨੂੰ ਫੋਨ ਕੀਤਾ ਕਿ ਤੂੰ ਜਥੇਦਾਰ ਸਾਹਿਬ ਨੂੰ ਫੜਿਆ ਪਰ ਇਸ ਪ੍ਰਸ਼ਾਦਾ ਘਰ ਦੇਈ ਜਾਈਓ। ਪਰ ਟੌਰਚਰ ਹੋਇਆ ਉਹ ਇਥੇ ਬਿਆਨ ਨਹੀਂ ਕਰ ਸਕਦੇ। ਭਾਈ ਸਾਹਿਬ ’ਤੇ ਜੋ ਟੌਰਚਰ ਕੀਤਾ ਸਾਰੀਆਂ ਮਨੁੱਖਤਾ ਦੀਆਂ ਹੱਦਾਂ ਬੰਨ੍ਹੇ ਟਪਾ ਦਿੱਤੀਆਂ। ਭਾਈ ਸਾਹਿਬ ਦੀਆਂ ਅੱਖਾਂ ਤੱਕ ਬਾਹਰ ਆ ਗਈਆਂ ਸਨ। ਥੱਲੇ ਤੋਂ ਖੂਨ ਜਾਂਦਾ ਸੀ। ਲੱਤਾਂ ਖਿੱਚਣ ਦਾ, ਘੋਟਣਾ ਲਾਉਣ ਜਾਂ ਬਿਜਲੀ ਦੇ ਕਰੰਟ ਲਾਉਣ ਦੀ ਕੋਈ ਵੀ ਕਸਰ ਉਨ੍ਹਾਂ ਨੇ ਬਾਕੀ ਨਹੀਂ ਛੱਡੀ। ਜਦੋਂ ਭਾਈ ਸਾਹਿਬ ਨੂੰ 31 ਤਰੀਕ ਨੂੰ ਸ਼ਹੀਦ ਕੀਤਾ ਤਾਂ ਉਸ ਸਮੇਂ ਭਾਈ ਸਾਹਿਬ ਦੇ ਸਾਹ ਚਲ ਰਹੇ ਸਨ ਉਸ ਨੂੰ ਕਿਰਪਾਨ ਨਾਲ ਕੱਟ ਕੇ ਫਿਰ ਦਰਿਆ ਵਿਚ ਸੁੱਟਿਆ। ਸੋ ਭਾਈ ਸਾਹਿਬ ਅੰਤਿਮ ਸੰਸਕਾਰ ਨਹੀਂ ਹੋ ਸਕਿਆ ਜਲ ਪ੍ਰਵਾਹ ਹੋਇਆ। ਵੈਸੇ ਸ਼ਹੀਦਾਂ ਨੂੰ ਸੰਸਕਾਰ ਦੀ ਲੋੜ ਨਹੀਂ ਹੁੰਦੀ।