ਭਾਰਤ ਨਾਲ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ ਅਮਰੀਕਾ: ਬਾਇਡਨ

ਭਾਰਤ ਨਾਲ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ ਅਮਰੀਕਾ: ਬਾਇਡਨ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਤਾਇਵਾਨ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਚੀਨ ਦੇ ਗਲਤ ਆਰਥਿਕ ਵਤੀਰੇ ਖ਼ਿਲਾਫ਼ ਖੜ੍ਹਾ ਹੈ ਅਤੇ ਭਾਰਤ ਵਰਗੇ ਸਹਿਯੋਗੀ ਦੇਸ਼ਾਂ ਨਾਲ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰ ਰਿਹਾ ਹੈ। ਨਵੰਬਰ ‘ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੇ ਆਖਰੀ ‘ਸਟੇਟ ਆਫ ਦਿ ਯੂਨੀਅਨ’ ਸੰਬੋਧਨ ‘ਚ ਬਾਇਡਨ ਨੇ ਕਿਹਾ ਕਿ ਅਮਰੀਕਾ ਚੀਨ ਨਾਲ ਮੁਕਾਬਲਾ ਚਾਹੁੰਦਾ ਹੈ, ਟਕਰਾਅ ਨਹੀਂ। ਉਨ੍ਹਾਂ ਨੇ ਅੱਜ ਅਮਰੀਕੀਆਂ ਨੂੰ ਕਿਹਾ ਕਿ ਦੇਸ਼ 21ਵੀਂ ਸਦੀ ‘ਚ ਚੀਨ ਖ਼ਿਲਾਫ਼ ਮੁਕਾਬਲੇ ’ਚ ਜਿੱਤਣ ਦੀ ਮਜ਼ਬੂਤ ​​ਸਥਿਤੀ ‘ਚ ਹੈ।