ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਮਿਲਪੀਟਸ ਕੈਲੀਫੌਰਨੀਆ ਵਿਖੇ ਵਿਦੇਸ਼ਾਂ ’ਚ ਵਸਦੇ ਹਰ ਭਾਰਤੀ ਨੂੰ ਆਪਣੀ-ਆਪਣੀ ਮਾਤਰ ਭੂਮੀ ਨੂੰ ਅਪਣਾਉਣ ਦਾ ਸੱਦਾ

ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਮਿਲਪੀਟਸ ਕੈਲੀਫੌਰਨੀਆ ਵਿਖੇ ਵਿਦੇਸ਼ਾਂ ’ਚ ਵਸਦੇ ਹਰ ਭਾਰਤੀ ਨੂੰ ਆਪਣੀ-ਆਪਣੀ ਮਾਤਰ ਭੂਮੀ ਨੂੰ ਅਪਣਾਉਣ ਦਾ ਸੱਦਾ

ਭਾਰਤ ਸਰਕਾਰ ਵੋਕਲ ਫਾਰ ਲੋਕਲ ਅਤੇ ਲੋਕਲ ਤੋਂ ਗਲੋਬਲ ਦਾ ਮੋਦੀ ਸਰਕਾਰ ਨੇ ਤਹੀਆ ਕੀਤਾ ਹੋਇਆ ਜੋ ਹਰ ਹਾਲਤ ’ਚ ਪੂਰਾ ਕੀਤਾ ਜਾਵੇਗਾ : ਸ਼੍ਰੀ ਪਿਊਸ਼ ਗੋਇਲ

ਮਿਲਪੀਟਸ/ਕੈਲੀਫੋਰਨੀਆ : ਭਾਰਤ ਸਰਕਾਰ ਵਿਚ ਸੀਨੀਅਰ ਕੈਬਨਿਟ ਮੰਤਰੀ ਸ੍ਰੀ ਪਿਊਸ਼ ਗੋਇਲ ਨੇ ਆਈਸੀਸੀ ਕਮਿਊਨਿਟੀ ਸੈਂਟਰ ’ਚ ਵੱਡੀ ਗਿਣਤੀ ’ਚ ਜੁੜੇ ਵੱਖ ਵੱਖ ਸਟੇਟਾਂ ਤੋਂ ਆਏ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਵਲੋਂ ਕੀਤੇ ਇਤਿਹਾਸਕ ਕੰਮਾਂ ਬਾਰੇ ਬਾਰੀਕੀ ਨਾਲ ਚਾਨਣਾ ਪਾਇਆ, ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਦੇ ਦੇਸ਼ਾਂ ਦੇ ਆਗੂ ਭਾਰਤ ਵੱਲ ਦੇਖ ਰਹੇ ਹਨ। ਮੋਦੀ ਸਰਕਾਰ ਨੇ ਜਿਥੇ ਭਾਰਤ ਦਾ 24 ਘੰਟੇ ਬਿਜਲੀ ਦਾ ਪ੍ਰਬੰਧ ਕੀਤਾ ਹੈ, ਉਥੇ ਹਰ ਭਾਰਤੀ ਨੂੰ ਫੂਡ ਸਕਿਊਰਿਟੀ ਦਿੱਤੀ ਹੈ। ਅੱਜ ਮੋਦੀ ਦੀ ਲੀਡਰਸ਼ਿਪ ਕਾਰਨ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆ ਦੇ 15 ਮਾਣ ਮੱਤੇ ਸਨਮਾਨਾਂ ਨਾਲ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਭਾਵੇਂ ਤੁਸੀਂ ਬਾਹਰ ਆ ਕੇ ਵੱਖ ਵੱਖ ਦੇਸ਼ਾਂ ’ਚ ਵਸ ਗਏ ਹੋ ਪਰ ਤੁਹਾਡੇ ਦਿਲਾਂ ’ਚ ਅੱਜ ਵੀ ਭਾਰਤ ਵਸਦਾ ਹੈ। ਭਾਰਤ ਨੂੰ ਮਾਣ ਹੈ ਕਿ ਦੁਨੀਆ ਦੇ ਹਰ ਕੋਨੇ ’ਚ ਬੈਠਾ ਭਾਰਤੀ ਭਾਰਤ ਦਾ ਅੰਬੈਸਡਰ ਬਣਕੇ ਦੇਸ਼ ਦੀ ਨੁਮਾਇੰਦਗੀ ਕਰ ਰਿਹਾ ਹੈ ਅਤੇ ਨਾਲ ਹੀ ਭਾਰਤੀ ਅਰਥਚਾਰੇ ਵਿਚ ਵੱਡੀ ਮਾਤਰਾ ’ਚ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਡਾਇਸਪੋਰਾ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਹਰ ਭਾਰਤੀ ਆਪਣੇ ਪਿੰਡ ਜਿਥੇ ਤੁਸੀਂ ਪੈਦਾ ਹੋਏ ਹੋ ਜੇਕਰ ਉਥੇ ਆਪਣੇ ਪਿੰਡ ਦੇ ਆਪਣੇ ਲੋਕਾਂ ਦਾ ਖਿਆਲ ਕਰੋ ਉਸ ਪਿੰਡ ਨੂੰ ਅਡਾਪਟ ਕਰੋ, ਉਥੇ ਬੱਚਿਆਂ ਨੂੰ ਸਕਾਲਰਸ਼ਿਪ ਦੇਵੋ, ਉਨ੍ਹਾਂ ਨੂੰ ਚੰਗੀਆਂ ਯੂਨੀਵਰਸਿਟੀਆਂ ’ਚ ਭੇਜੋ ਜਿਵੇਂ ਤੁਸੀਂ ਬਾਹਰਲੇ ਦੇਸ਼ਾਂ ’ਚ ਆ ਕੇ ਤਰੱਕੀ ਕੀਤੀ ਹੈ, ਉਸੇ ਤਰ੍ਹਾਂ ਮਦਦ ਕਰਕੇ ਆਪਣੇ ਪਿੰਡਾਂ ਦੇ ਲੋਕਾਂ ਦੀ ਮਦਦ ਕਰਕੇ ਉਚੀਆਂ ਪੋਸਟਾਂ ’ਤੇ ਪਹੁੰਚਣ ’ਚ ਮਦਦ ਕਰੋ। ਆਪਣੇ ਪਿੰਡ ਦੇ ਸਕੂਲਾਂ ਦੀ ਮਦਦ ਕਰੋ, ਜਿਥੇ ਤੁਸੀਂ ਪੜ੍ਹੇ ਹੋ, ਉਨ੍ਹਾਂ ਕਾਲਜਾਂ ’ਚ ਚੱਕਰ ਮਾਰੋ, ਉਥੇ ਦੇ ਲੋਕਾਂ ਦੇ ਟੈਲੇਂਟ ਨੂੰ ਪਛਾਣਕੇ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦਿਓ ਤਾਂ ਭਾਰਤ ਜੋ 2047 ’ਚ ਅਚੀਵ ਕਰਨਾ ਹੈ ਉਹ ਬਹੁਤ ਪਹਿਲਾਂ ਹੀ ਕਰ ਲਵੇਗਾ। ਭਾਰਤ ’ਚ ਸਿਰਫ਼ 6 ਲੱਖ ਦੇ ਕਰੀਬ ਪਿੰਡ ਹਨ ਬਾਹਰ ਬੈਠੇ ਲੋਕਾਂ ਲਈ ਇਨ੍ਹਾਂ ਨੂੰ ਚੱਕਣਾ ਕੋਈ ਵੱਡੀ ਗੱਲ ਨਹੀਂ। ਦੁਨੀਆ ’ਚ ਵਸਦੇ 3 ਕਰੋੜ ਭਾਰਤੀ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੋਕਲ ਫਾਰ ਲੋਕਲ ਅਤੇ ਲੋਕਲ ਤੋਂ ਗਲੋਬਲ ਤੱਕ ਲੈ ਕੇ ਜਾਣ ਦਾ ਮੋਦੀ ਸਰਕਾਰ ਨੇ ਤਹੀਆ ਕੀਤਾ ਹੋਇਆ ਜੋ ਹਰ ਹਾਲਤ ’ਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਹਰ ਭਾਰਤੀ ਨੂੰ ਭਾਰਤ ਆਉਣ ’ਤੇ ਆਪਣੀ ਆਪਣੀ ਮਾਤ ਭੂਮੀ ਲਈ ਕੁਝ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ। ਉਨ੍ਹਾਂ ਵੱਖ ਵੱਖ ਲੋਕਾਂ ਦੇ ਵਿਚਾਰ ਸੁਣੇ ਅਤੇ ਉਨ੍ਹਾਂ ਉਪਰ ਅਮਲ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਦਾ ਭਾਰਤੀ ਦੂਤਾਵਾਸ ਡਾਕਟਰ ਕੇ ਸਾਰੀਕਰ ਰੈਡੀ ਅਤੇ ਉਨ੍ਹਾਂ ਨਾਲ ਪੂਰੇ ਸਟਾਫ਼ ਵਲੋਂ ਅਤੇ ਕਮਿਊਨਿਟੀ ਆਗੂਆਂ ਵਲੋਂ ਵੱਖ ਵੱਖ ਪਲੈਕ, ਟਰਡੀਸ਼ਨਲ ਸਨਮਾਨਾਂ ਅਤੇ ਫੁੱਲਾਂ ਨਾਲ ਸਵਾਗਤ ਕੀਤਾ। ਵੱਡੀ ਤਾਦਾਦ ’ਚ ਲੋਕਾਂ ਯਾਦਗਾਰੀ ਫੋਟੋਆਂ ਲਈਆਂ ਅਤੇ ਸਵਾਇਸ਼ਟ ਖਾਣੇ ਦਾ ਅਨੰਦ ਮਾਣਿਆ। ਇਹ ਪ੍ਰੋਗਰਾਮ ਵਾਕਿਆ ਹੀ ਯਾਦਗਾਰੀ ਅਤੇ ਇਤਿਹਾਸਕ ਪ੍ਰੋਗਰਾਮ ਸੀ।