ਭਾਰਤ ਦੀ ਪ੍ਰਧਾਨਗੀ ’ਚ ਜੀ-20 ਸੰਮੇਲਨ ਦੀ ਸਫਲਤਾ ਸ਼ਲਾਘਾਯੋਗ: ਸ਼ਾਹ

ਭਾਰਤ ਦੀ ਪ੍ਰਧਾਨਗੀ ’ਚ ਜੀ-20 ਸੰਮੇਲਨ ਦੀ ਸਫਲਤਾ ਸ਼ਲਾਘਾਯੋਗ: ਸ਼ਾਹ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਦੀ ਜੀ-20 ਪ੍ਰਧਾਨਗੀ ਦੀ ‘‘ਇਤਿਹਾਸਕ ਸਫਲਤਾ’’ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਿਖਰ ਸੰਮੇਲਨ ਨੇ ਦੇਸ਼ ਲਈ ਹਰ ਉਸ ਨਾਗਰਿਕ ਲਈ ਇੱਕ ਅਮਿਟ ਛਾਪ ਛੱਡੀ ਹੈ ਜਿਹੜਾ ਭਾਰਤੀ ਪਰਉਪਕਾਰੀ ਸੱਭਿਆਚਾਰਕ ਕਦਰਾਂ-ਕੀਮਤਾਂ ’ਚ ਯਕੀਨ ਰੱਖਦਾ ਹੈ। ਸ਼ਾਹ ਨੇ ‘ਐਕਸ’ ’ਤੇ ਪੋਸਟ ’ਚ ਕਿਹਾ, ‘‘ਜੀ-20 ਦੀ ਸਾਡੀ ਪ੍ਰਧਾਨਗੀ ਦੀ ਇਤਿਹਾਸਕ ਸਫਲਤਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ।’’