ਭਾਰਤ ਦਾ ਵਿਦੇਸ਼ੀ ਕਰਜ਼ਾ 629.1 ਅਰਬ ਡਾਲਰ ਤੱਕ ਪੁੱਜਿਆ

ਭਾਰਤ ਦਾ ਵਿਦੇਸ਼ੀ ਕਰਜ਼ਾ 629.1 ਅਰਬ ਡਾਲਰ ਤੱਕ ਪੁੱਜਿਆ

ਮੁੰਬਈ- ਭਾਰਤ ਦਾ ਵਿਦੇਸ਼ੀ ਕਰਜ਼ਾ ਜੂਨ 2023 ਦੇ ਅੰਤ ਵਿਚ ਮਾਮੂਲੀ ਤੌਰ ‘ਤੇ ਵਧ ਕੇ 629.1 ਅਰਬ ਅਮਰੀਕੀ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ ਵੱਲੋਂ ਅੱਜ ਜਾਰੀ ਅੰਕੜਿਆਂ ‘ਚ ਇਹ ਗੱਲ ਸਾਹਮਣੇ ਆਈ ਹੈ। ਅੰਕੜਿਆਂ ਮੁਤਾਬਕ ਕਰਜ਼ੇ ਵਿੱਚ 4.7 ਅਰਬ ਅਮਰੀਕੀ ਡਾਲਰ ਦਾ ਵਾਧਾ ਹੋਇਆ ਹੈ। ਮਾਰਚ ਦੇ ਅੰਤ ਵਿੱਚ ਇਹ 624.3 ਅਰਬ ਅਮਰੀਕੀ ਡਾਲਰ ਸੀ।