ਭਾਰਤ ’ਚ ਵੀਜ਼ਾ ਇੰਟਰਵਿਊ ਦੀ ਉਡੀਕ ਕਰ ਰਹੇ ਲੋਕਾਂ ਨੂੰ ਅਮਰੀਕਾ ਨੇ ਦਿਵਾਇਆ ਭਰੋਸਾ

ਭਾਰਤ ’ਚ ਵੀਜ਼ਾ ਇੰਟਰਵਿਊ ਦੀ ਉਡੀਕ ਕਰ ਰਹੇ ਲੋਕਾਂ ਨੂੰ ਅਮਰੀਕਾ ਨੇ ਦਿਵਾਇਆ ਭਰੋਸਾ

ਵਾਸ਼ਿੰਗਟਨ : ਅਮਰੀਕਾ ਦੀ ਵੀਜਾ ਸੇਵਾਵਾਂ ਲਈ ਉਪ ਸਹਾਇਕ ਸਕੱਤਰ ਜੂਲੀ ਸਟਫਟ ਨੇ ਕਿਹਾ ਕਿ ਭਾਰਤ ਵਿੱਚ ਵੀਜਾ ਇੰਟਰਵਿਊ ਲਈ ਸਮਾਂ ਤੈਅ ਕਰਨ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਅਮਰੀਕਾ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਸਟਫਟ ਨੇ ਪੀਟੀਆਈ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਨ੍ਹਾਂ ਯਤਨਾਂ ਵਿੱਚ ਭਾਰਤ ਵਿੱਚ ਕੌਂਸਲਰ ਅਫਸਰਾਂ ਨੂੰ ਭੇਜਣਾ ਅਤੇ ਭਾਰਤੀ ਵੀਜਾ ਬਿਨੈਕਾਰਾਂ ਲਈ ਜਰਮਨੀ ਅਤੇ ਥਾਈਲੈਂਡ ਵਿੱਚ ਆਪਣੇ ਹੋਰ ਵਿਦੇਸੀ ਦੂਤਘਰ ਖੋਲ੍ਹਣਾ ਸਾਮਲ ਹੈ। ਉਸ ਨੇ ਕਿਹਾ ਕਿ ‘‘ਅਸੀਂ ਵੀਜਾ ਇੰਟਰਵਿਊ ਨੂੰ ਨਿਰਧਾਰਤ ਕਰਨ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਹਰ ਸੰਭਵ ਕੋਸ?ਿਸ ਕਰ ਰਹੇ ਹਾਂ।”
ਸਟਫਟ ਨੇ ਕਿਹਾ ਕਿ ਫਿਲਹਾਲ ਸਾਡੀ ਤਰਜੀਹ ਵਿਸਵ ਭਰ ਵਿੱਚ ਵੀਜਾ ਪ੍ਰਕਿਰਿਆ ਨੂੰ ਆਮ ਬਣਾਉਣਾ ਹੈ। ਉਸ ਨੇ ਅੱਗੇ ਕਿਹਾ ਕਿ ‘‘ਅਸੀਂ ਭਾਰਤ ਵਿੱਚ ਸਾਡੇ ਦੂਤਘਰ ਅਤੇ ਵਣਜ ਦੂਤਘਰਾਂ ਵਿੱਚ ਆਪਣੇ ਸਟਾਫ ਦੀ ਸਹਾਇਤਾ ਲਈ ਕੌਂਸਲਰ ਅਫਸਰ ਭੇਜ ਰਹੇ ਹਾਂ। ਉਹ ਸ਼ਿਫਟਾਂ ਵਿੱਚ ਕੰਮ ਕਰ ਰਹੇ ਹਨ। ਉਹ ਵੀਕੈਂਡ ’ਤੇ ਕੰਮ ਕਰ ਰਹੇ ਹਨ ਅਤੇ ਇਸ ਵਿੱਚ ਵੀਜ਼ਾ ਇੰਟਰਵਿਊਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਵਿੱਚ ਫਿਲਹਾਲ ਨਿਸਚਤ ਤੌਰ ’ਤੇ ਕਾਫੀ ਸਮਾਂ ਲੱਗ ਰਿਹਾ ਹੈ।’’ ਸਟਫਟ ਨੇ ਕਿਹਾ ਕਿ ‘‘ਸਾਡੇ ਕੋਲ ਕਈ ਤਰ੍ਹਾਂ ਦੇ ਵੀਜੇ ਹਨ ਜਿਹਨਾਂ ਦੀਆਂ ਸੇਵਾਵਾਂ ਸਾਨੂੰ ਭਾਰਤ ਵਿੱਚ ਦੇਣ ਦੀ ਲੋੜ ਹੈ। ਇਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ ਵਿਦਿਆਰਥੀਆਂ, ਤਕਨੀਕੀ ਕਾਮਿਆਂ, ਅਮਰੀਕਾ ਵਿੱਚ ਪੱਕੇ ਤੌਰ ’ਤੇ ਸੈਟਲ ਹੋਣ ਵਾਲੇ ਪ੍ਰਵਾਸੀਆਂ ਅਤੇ ਜਹਾਜ ਦੇ ਚਾਲਕ ਦਲ ਦੇ ਮੈਂਬਰਾਂ ਲਈ ਵੀਜਾ ਹਨ। ਸਟਫਟ ਨੇ ਕਿਹਾ ਕਿ ਇਸ ਸਾਲ ਇਸ ਦਿਸ਼ਾ ਵਿਚ ਅਮਰੀਕਾ ਨੇ ਕਾਫੀ ਪ੍ਰਗਤੀ ਕੀਤੀ ਹੈ।
H-1B, L1 ਵੀਜਾ ਵਰਗੇ ਵਰਕ ਵੀਜ਼ਿਆਂ ਲਈ ਇੰਟਰਵਿਊ ਪਲੇਸਮੈਂਟ ਦਾ ਸਮਾਂ 18 ਮਹੀਨਿਆਂ ਤੋਂ ਘਟ ਕੇ ਲਗਭਗ 60 ਦਿਨ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭਾਰਤੀਆਂ ਨੂੰ ਸਭ ਤੋਂ ਵੱਧ ਅਮਰੀਕੀ ਵਿਦਿਆਰਥੀ ਵੀਜੇ ਜਾਰੀ ਕਰਨ ਦਾ ਰਿਕਾਰਡ ਕਾਇਮ ਬਣਿਆ ਅਤੇ ਇਸ ਸਾਲ ਵੀ ਅਜਿਹਾ ਹੀ ਹੋ ਸਕਦਾ ਹੈ। ਅਮਰੀਕਾ ਆਉਣ ਵਾਲੇ ਅੰਤਰਰਾਸਟਰੀ ਵਿਦਿਆਰਥੀਆਂ ਦੇ ਮਾਮਲੇ ਵਿੱਚ ਭਾਰਤ ਹੁਣ ਦੁਨੀਆ ਵਿੱਚ ਦੂਜੇ ਨੰਬਰ ’ਤੇ ਹੈ। ਸਟਫਟ ਨੇ ਕਿਹਾ ਕਿ ਵਿਦੇਸ ਮੰਤਰਾਲਾ ਵੀਜਾ ਪ੍ਰਕਿਰਿਆ ਨੂੰ ਵਿਸਵਵਿਆਪੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ’ਤੇ ਲਿਆਉਣ ਲਈ ਯਤਨ ਕਰ ਰਿਹਾ ਹੈ। ਵਿਦੇਸ ਮੰਤਰੀ ਐਂਟਨੀ ਬਲਿੰਕਨ ਨਿੱਜੀ ਤੌਰ ’ਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਵਿਦੇਸ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ‘‘ਵਿਸਵ ਭਰ ਵਿੱਚ ਵੱਖ-ਵੱਖ ਵੀਜਾ ਸ੍ਰੇਣੀਆਂ ਦੀ ਵੱਡੀ ਮੰਗ ਹੈ। ਇਸ ਮੰਗ ਨੂੰ ਪੂਰਾ ਕਰਨਾ ਸਾਡੀ ਜ?ਿੰਮੇਵਾਰੀ ਹੈ। ਹੁਣ ਅਸੀਂ ਇਹੀ ਕਰ ਰਹੇ ਹਾਂ।” ਉਸ ਨੇ ਕਿਹਾ ਕਿ ‘‘ਇੱਕ ਸਮਾਂ ਸੀ ਜਦੋਂ ਇੰਟਰਵਿਊ ਦੀ ਯੋਜਨਾਬੰਦੀ ਵਿੱਚ 1,000 ਤੋਂ ਵੱਧ ਦਿਨ ਦਾ ਇੰਤਜਾਰ ਹੁੰਦਾ ਸੀ, ਪਰ ਹੁਣ ਇੱਕ ਨੂੰ ਛੱਡ ਕੇ ਕਿਸੇ ਵੀਜਾ ਸ੍ਰੇਣੀ ਵਿੱਚ ਇੰਤਜਾਰ ਦਾ ਸਮਾਂ ਨਹੀਂ ਹੈ,”। ਇੱਕ ਵੀਜਾ ਸ੍ਰੇਣੀ ਵਿੱਚ ਸਮਾਂ ਅਜੇ ਵੀ 400 ਦਿਨਾਂ ਤੋਂ ਵੱਧ ਹੈ ਪਰ ਇਹ ਪਹਿਲਾਂ ਨਾਲੋਂ ਬਹੁਤ ਘੱਟ ਹੈ। ਇਹ ਹਰ ਰੋਜ ਘਟਾ ਰਿਹਾ ਹੈ, ਫਿਰ ਵੀ ‘‘400 ਦਿਨ ਸਵੀਕਾਰਯੋਗ ਨਹੀਂ ਹੈ’’।