ਭਾਰਤ-ਚੀਨ ਸਬੰਧਾਂ ’ਚ ਸੁਧਾਰ ਸਾਂਝੇ ਹਿੱਤਾਂ ਦੀ ਪੂਰਤੀ ਕਰਦਾ ਹੈ: ਸ਼ੀ

ਭਾਰਤ-ਚੀਨ ਸਬੰਧਾਂ ’ਚ ਸੁਧਾਰ ਸਾਂਝੇ ਹਿੱਤਾਂ ਦੀ ਪੂਰਤੀ ਕਰਦਾ ਹੈ: ਸ਼ੀ

ਨਵੀਂ ਦਿੱਲੀ- ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਚੀਨ-ਭਾਰਤ ਸਬੰਧਾਂ ਵਿਚ ਸੁਧਾਰ ਸਾਂਝੇ ਹਿੱਤਾਂ ਦੀ ਪੂਰਤੀ ਕਰਦਾ ਹੈ ਅਤੇ ਇਹ ਖੇਤਰ ਅਤੇ ਵਿਸ਼ਵ ਵਿਚ ਸ਼ਾਂਤੀ ਅਤੇ ਸਥਿਰਤਾ ਲਿਆਉਣ ’ਚ ਅਹਿਮ ਯੋਗਦਾਨ ਦੇਵੇਗਾ। ਸ਼ੀ ਜਿਨਪਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਚੀਨ ਨੇ ਜੋਹੈੱਨਸਬਰਗ ‘ਚ ਬਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ) ਸੰਮੇਲਨ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਹੋਈ ਗੱਲਬਾਤ ਦੇ ਵੇਰਵੇ ਜਾਰੀ ਕੀਤੇ। ਇਸ ਤੋਂ ਇਲਾਵਾ ਭਾਰਤੀ ਸੂਤਰਾਂ ਨੇ ਦੱਸਿਆ ਕਿ ਚੀਨੀ ਪੱਖ ਤੋਂ ਦੁਵੱਲੀ ਬੈਠਕ ਲਈ ਬੇਨਤੀ ਬਾਰੇ ਫ਼ੈਸਲਾ ਕਰਨਾ ਬਾਕੀ ਹੈ।