ਭਾਰਤ-ਅਮਰੀਕਾ ਵਰਗੀ ਭਾਈਵਾਲੀ ਹੋਰ ਕਿਤੇ ਨਹੀਂ ਦੇਖਣ ਨੂੰ ਮਿਲੇਗੀ: ਤਰਨਜੀਤ ਸੰਧੂ

ਭਾਰਤ-ਅਮਰੀਕਾ ਵਰਗੀ ਭਾਈਵਾਲੀ ਹੋਰ ਕਿਤੇ ਨਹੀਂ ਦੇਖਣ ਨੂੰ ਮਿਲੇਗੀ: ਤਰਨਜੀਤ ਸੰਧੂ

ਵਾਸ਼ਿੰਗਟਨ – ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਇਕ ਅਜਿਹੀ ਭਾਈਵਾਲੀ ਦੱਸਿਆ ਹੈ, ਜੋ ਹੋਰ ਕਿਤੇ ਦੇਖਣ ਨੂੰ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਲੋੜੀਂਦੀ ਪੂੰਜੀ ਅਤੇ ਤਕਨਾਲੋਜੀ ਹੈ ਜਦੋਂਕਿ ਭਾਰਤ ਕੋਲ ਪੈਮਾਨਾ ਅਤੇ ਪ੍ਰਤਿਭਾ ਦੋਵੇਂ ਹਨ, ਜਿਸ ਕਾਰਨ ਕੋਈ ਵੀ ਇਨ੍ਹਾਂ ‘ਤੇ ਦਾਅ ਲਗਾ ਸਕਦਾ ਹੈ। ਸੰਧੂ ਨੇ ਇਹ ਗੱਲ ਅਮਰੀਕਾ ਇੰਡੀਆ ਬਿਜ਼ਨਸ ਕੌਂਸਲ ਦੇ ਸਾਲਾਨਾ ਇੰਡੀਆ ਵਿਚਾਰ ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਹੀ।
ਉਨ੍ਹਾਂ ਕਿਹਾ, “ਭਾਰਤ-ਅਮਰੀਕਾ ਸਬੰਧਾਂ ਲਈ ਇਕ ‘ਟੈਗਲਾਈਨ’ ਜੋ ਮੈਨੂੰ ਸਭ ਤੋਂ ਵੱਧ ਪਸੰਦ ਹੈ, ਉਹ ਹੈ ‘ਅਜਿਹੀ ਸਾਂਝੇਦਾਰੀ ਜੋ ਹੋਰ ਕਿਤੇ ਦੇਣ ਨੂੰ ਨਹੀਂ ਮਿਲੇਗੀ।’ਤੁਸੀਂ ਸੋਚ ਸਕਦੇ ਹੋ ਕਿ ਚੰਗੇ ਡਿਪਲੋਮੈਟ ਹਰ ਰਿਸ਼ਤੇ ਬਾਰੇ ਇਹੀ ਕਹਿੰਦੇ ਹਨ। ਮੇਰੇ ‘ਤੇ ਭਰੋਸਾ ਕਰੋ: ਇਹ ਵਿਲੱਖਣ ਹੈ।’ ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਲੋੜੀਂਦੀ ਪੂੰਜੀ ਅਤੇ ਤਕਨਾਲੋਜੀ ਹੈ, ਜਦੋਂ ਕਿ ਅਸੀਂ ਪੈਮਾਨੇ ਅਤੇ ਪ੍ਰਤਿਭਾ ਦੋਵਾਂ ਦੀ ਪੇਸ਼ਕਸ਼ ਕਰਦੇ ਹਾਂ। ਇਹ ਇੱਕ ‘ਸਟਾਕ’ ਹੈ ਜਿਸ ‘ਤੇ ਕੋਈ ਵੀ ਦਾਅ ਲਗਾ ਸਕਦਾ ਹੈ।