ਭਾਰਤੀ ਲੋਕ ਕਲਾਵਾਂ ਦੇ ਰੰਗ ’ਚ ਰੰਗਿਆ ਗਿਆ ਕਰਾਫਟ ਮੇਲਾ

ਭਾਰਤੀ ਲੋਕ ਕਲਾਵਾਂ ਦੇ ਰੰਗ ’ਚ ਰੰਗਿਆ ਗਿਆ ਕਰਾਫਟ ਮੇਲਾ

ਮੇਲੇ ਦੇ ਆਖਰੀ ਦਿਨ ਵੱਡੀ ਗਿਣਤੀ ਦਰਸ਼ਕ ਪੁੱਜੇ; ਮਿਊਜ਼ੀਕਲ ਨਾਈਟ ਦੌਰਾਨ ਗਾਇਕ ਪ੍ਰਭ ਗਿੱਲ ਨੇ ਲਾਈਆਂ ਰੌਣਕਾਂ
ਚੰਡੀਗੜ੍ਹ- ਇਥੇ ਕਲਗ੍ਰਾਮ ਵਿੱਚ ਜਾਰੀ ਚੰਡੀਗੜ੍ਹ ਕਰਾਫਟ ਫੈਸਟੀਵਲ ਐਤਵਾਰ ਨੂੰ ਆਪਣੀਆਂ ਅਮਿੱਟ ਯਾਦਾਂ ਨਾਲ ਸਮਾਪਤ ਹੋ ਗਿਆ। ਪਹਿਲੀ ਦਸੰਬਰ ਤੋਂ ਸ਼ੁਰੂ ਹੋਏ ਇਸ 10 ਦਿਨਾਂ ਦੇ ਮੇਲੇ ਦੇ ਅੱਜ ਆਖ਼ਰੀਲੇ ਦਿਨ ਪੰਜਾਬੀ ਗਾਇਕ ਪ੍ਰਭ ਗਿੱਲ ਦੇ ਗੀਤਾਂ ਨੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਇਸ ਫੈਸਟੀਵਲ ਨੂੰ ਦੇਖਣ ਲਈ ਹਰ ਰੋਜ਼ ਹੀ ਵੱਡੀ ਗਿਣਤੀ ਵਿੱਚ ਦਰਸ਼ਕ ਪੁੱਜੇ ਅਤੇ ਫੈਸਟੀਵਲ ਦਾ ਭਰਪੂਰ ਆਨੰਦ ਮਾਣਿਆ। ਇਸ ਮੇਲੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪੁੱਜੇ ਲੋਕ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਅੱਜ ਜੰਮੂ-ਕਸ਼ਮੀਰ ਦੇ ਕਲਾਕਾਰਾਂ ਵੱਲੋਂ ਲੋਕ ਨਾਚ ਧਮਾਲੀ ਤੇ ਮਿਜ਼ੋਰਮ ਦਾ ਲੋਕ ਨਾਚ ਚਿਰੋ, ਉਤਰਾਖੰਡ ਦੇ ਕਲਾਕਾਰਾਂ ਵੱਲੋਂ ਛਪੇਲੀ, ਹਰਿਆਣਾ ਦੇ ਕਲਾਕਾਰਾਂ ਵੱਲੋਂ ਘੁਮਾਰ, ਮਨੀਪੁਰ ਦੇ ਥੰਗਾਟਾ ਅਤੇ ਪੰਜਾਬ ਦੇ ਕਲਾਕਾਰਾਂ ਵੱਲੋਂ ਭੰਗੜਾ ਪੇਸ਼ ਕੀਤਾ ਗਿਆ। ਫੈਸਟੀਵਲ ਦੌਰਾਨ ਸ਼ਾਮ ਵੇਲੇ ਮੇਘਾਲਿਆ ਦੇ ਲੋਕ ਨਾਚ ਵਾਂਗਲਾ, ਹਿਮਾਚਲ ਪ੍ਰਦੇਸ਼ ਦੇ ਕਲਾਕਾਰਾਂ ਵੱਲੋਂ ਸਿਰਮੌਰੀ ਨਾਤੀ, ਜੰਮੂ-ਕਸ਼ਮੀਰ ਦੇ ਕਲਾਕਾਰਾਂ ਵੱਲੋਂ ਗੀਤਰੂ, ਪੱਛਮੀ ਬੰਗਾਲ ਦੇ ਕਲਾਕਾਰਾਂ ਵੱਲੋਂ ਰਾਏਬੈਂਸ, ਤ੍ਰਿਪੁਰਾ ਦਾ ਲੋਕ ਨਾਚ ਹੋਜਾਗਿਰੀ, ਲੱਦਾਖ ਦਾ ਲੋਕ ਨਾਚ ਬਾਲਟੀ, ਦਾਦਰਾ ਅਤੇ ਮਾਛੀ। ਨਗਰ ਹਵੇਲੀ ਦੇ ਕਲਾਕਾਰਾਂ ਵੱਲੋਂ ਬੀਹੂ, ਅਸਾਮ ਦੇ ਕਲਾਕਾਰਾਂ ਵੱਲੋਂ ਮਯੂਰ, ਉੱਤਰ ਪ੍ਰਦੇਸ਼ ਦੇ ਲੋਕ ਨਾਚ ਅਤੇ ਮਨੀਪੁਰ ਦੇ ਕਲਾਕਾਰਾਂ ਵੱਲੋਂ ਲਾਈ ਹਰੋਬਾ ਦੀ ਪੇਸ਼ਕਾਰੀ ਕੀਤੀ ਗਈ।