ਭਾਰਤੀ ਮੂਲ ਦੇ ਸ਼ੈੱਫ ਇੰਦਰਪਾਲ ਸਿੰਘ ਨੇ ਮਾਸਟਰਸ਼ੈੱਫ ਸਿੰਗਾਪੁਰ ਸੀਜ਼ਨ 4 ਜਿੱਤਿਆ

ਭਾਰਤੀ ਮੂਲ ਦੇ ਸ਼ੈੱਫ ਇੰਦਰਪਾਲ ਸਿੰਘ ਨੇ ਮਾਸਟਰਸ਼ੈੱਫ ਸਿੰਗਾਪੁਰ ਸੀਜ਼ਨ 4 ਜਿੱਤਿਆ

ਸਿੰਗਾਪੁਰ- ਸਿੰਗਾਪੁਰ ਰਹਿੰਦੇ ਭਾਰਤੀ ਮੂਲ ਦੇ ਇੰਦਰਪਾਲ ਸਿੰਘ (33) ਨੇ ‘ਮਾਸਟਰਸ਼ੈੱਫ ਸਿੰਗਾਪੁਰ’ ਦਾ ਚੌਥਾ ਸੀਜ਼ਨ ਜਿੱਤ ਲਿਆ ਹੈ। ਸਿੰਘ ਨੂੰ ਫਨਿਾਲੇ ਵਿੱਚ ਦੋ ਹੋਰਨਾਂ ਸ਼ੈੱਫਾਂ ਤੋਂ ਚੁਣੌਤੀ ਦਰਪੇਸ਼ ਸੀ। ਚੈਨਲ ਨਿਊਜ਼ ਏਸ਼ੀਆ ਮੁਤਾਬਕ ਕਈ ਹਫ਼ਤਿਆਂ ਦੇ ਜ਼ੋਰਦਾਰ ਮੁਕਾਬਲੇ ਮਗਰੋਂ ਸਿੰਘ ਐਤਵਾਰ ਨੂੰ ਪ੍ਰਸਾਰਿਤ ਕੁਕਿੰਗ ਰਿਐਲਟੀ ਸ਼ੋਅ ਦੇ ਚੌਥੇ ਸੀਜ਼ਨ ਦੇ ਫਨਿਾਲੇ ਵਿਚ ਜੇਤੂ ਰਿਹਾ। ਸਿੰਘ ਨੂੰ ਇਨਾਮ ਵਜੋਂ 10,000 ਸਿੰਗਾਪੁਰ ਡਾਲਰ (ਲਗਪਗ 6.7 ਲੱਖ ਰੁਪਏ) ਨਗਦ ਤੇ ਹੋਰ ਤੋਹਫ਼ੇ ਮਿਲੇ ਹਨ। ਘਰ ਤੋਂ ਹੀ ਫੂਡ ਤੇ ਬੈਵਰੇਜ (ਐੱਫਐਂਡਬੀ) ਕਾਰੋਬਾਰ ਚਲਾਉਂਦੇ ਸਿੰਘ ਨੇ ਤਿੰਨ ਧਿਰੀ ਮੁਕਾਬਲੇ ਵਿੱਚ 90 ਵਿੱਚੋਂ 76.6 ਦਾ ਸਕੋਰ ਬਣਾਇਆ।