ਭਾਰਤੀ ਮੂਲ ਦੀ ਰੁਪਾਲੀ ਅਮਰੀਕੀ ਕੋਰਟ ਵਿੱਚ ਜੱਜ ਨਿਯੁਕਤ

ਭਾਰਤੀ ਮੂਲ ਦੀ ਰੁਪਾਲੀ ਅਮਰੀਕੀ ਕੋਰਟ ਵਿੱਚ ਜੱਜ ਨਿਯੁਕਤ

ਵਾਸ਼ਿੰਗਟਨ – ਅਮਰੀਕੀ ਸੈਨੇਟ ਨੇ ਯੂਐੱਸ ਕੋਰਟ ਆਫ ਅਪੀਲਜ਼ ਵਿੱਚ ਨੌਵੇਂ ਸਰਕਟ ਲਈ ਭਾਰਤੀ-ਅਮਰੀਕੀ ਵਕੀਲ ਰੁਪਾਲੀ ਐੱਚ ਦੇਸਾਈ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ। ਇਸ ਅਦਾਲਤ ਵਿੱਚ ਉਹ ਜੱਜ ਵਜੋਂ ਨਿਯੁਕਤ ਹੋਣ ਵਾਲੀ ਦੱਖਣੀ ਏਸ਼ਿਆਈ ਮੂਲ ਦੀ ਪਹਿਲੀ ਜੱਜ ਬਣ ਗਈ ਹੈ। ਵੀਰਵਾਰ ਨੂੰ ਸੈਨੇਟ ਵਿੱਚ ਦੇਸਾਈ ਦੇ ਹੱਕ ਵਿੱਚ 67 ਅਤੇ ਉਸ ਦੇ ਖ਼ਿਲਾਫ਼ 29 ਵੋਟਾਂ ਪਈਆਂ। ਨੌਵੇਂ ਸਰਕਟ ਦਾ ਮੁੱਖ ਦਫ਼ਤਰ ਕੈਲੀਫੋਰਨੀਆ ਦੇ ਸਾਂ ਫਰਾਂਸਿਸਕੋ ਵਿੱਚ ਹੈ। ਇਹ ਦੇਸ਼ ਦੀਆਂ 13 ਅਪੀਲੀ ਅਦਾਲਤਾਂ ’ਚੋ ਸਭ ਤੋਂ ਵੱਡੀ ਅਦਾਲਤ ਹੈ। ਸੈਨੇਟ ਦੀ ਨਿਆਂ ਕਮੇਟੀ ਦੇ ਮੁਖੀ ਡਿਕ ਡਰਬਿਨ ਨੇ ਕਿਹਾ ਕਿ ਦੇਸਾਈ ਨੌਵੇਂ ਸਰਕਟ ਵਿੱਚ ਅਹਿਮ ਯੋਗਦਾਨ ਪਾਵੇਗੀ।