ਭਾਰਤੀ ਦੂਤਘਰ ਸਨ ਫਰਾਂਸਿਸਕੋ ਕੈਲੀਫੋਰਨੀਆ ਨੂੰ ਅੱਧੀ ਰਾਤ ਵੇਲੇ ਅਣਪਛਾਤੇ ਲੋਕਾਂ ਨੇ ਲਾਈ ਅੱਗ

ਭਾਰਤੀ ਦੂਤਘਰ ਸਨ ਫਰਾਂਸਿਸਕੋ ਕੈਲੀਫੋਰਨੀਆ ਨੂੰ ਅੱਧੀ ਰਾਤ ਵੇਲੇ ਅਣਪਛਾਤੇ ਲੋਕਾਂ ਨੇ ਲਾਈ ਅੱਗ

ਅਮਰੀਕਾ ਸਟੇਟ ਡਿਪਾਰਟਮੈਂਟ ਵਲੋਂ ਹਮਲੇ ਦੀ ਸਖ਼ਤ ਨਿੰਦਾ, ਕਾਰਵਾਈ ਦਾ ਭਰੋਸਾ
ਸਨਫਰਾਂਸਿਸਕੋ/ਕੈਲੀਫੋਰਨੀਆ : ਭਾਰਤੀ ਦੂਤਾਵਾਸ ਸਨ ਫਰਾਂਸਿਸਕੋ ਨੂੰ ਅੱਧੀ ਰਾਤ ਨੂੰ ਅਣਪਛਾਤੇ ਲੋਕਾਂ ਨੇ ਲਾਈ ਅੱਗ ਕਾਰਨ ਅੰਦਰ ਰਹਿ ਰਹੇ ਲੋਕ ਵਾਲ ਵਾਲ ਬਚੇ। ਇਸ ਪ੍ਰਤੀ ਅਮਰੀਕਾ ਸਟੇਟ ਡਿਪਾਰਟਮੈਂਟ ਵਲੋਂ ਇਸ ਕਾਰਵਾਈ ਦੀ ਸਖਤ ਨਿੰਦਾ ਕੀਤੀ ਹੈ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਅਮਰੀਕਾ ਦੇ ਸਨ ਫਰਾਂਸਿਸਕੋ ਸਥਿਤ ਭਾਰਤੀ ਦੂਤਘਰ ਵਿਚ ਭੰਨਤੋੜ ਅਤੇ ਅਗਜ਼ਨੀ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਅਪਰਾਧਿਕ ਕਾਰਵਾਈ ਕਰਾਰ ਦਿੱਤਾ ਹੈ। ਖਾਲਿਸਤਾਨ ਸਮਰਥਕਾਂ ਨੇ 2 ਜੁਲਾਈ, 2023 ਨੂੰ ਟਵਿੱਟਰ ’ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਸਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਹੋਏ ਦੇਖੇ ਜਾ ਸਕਦੇ ਹਨ। ਵੀਡੀਓ ਵਿੱਚ ‘ਹਿੰਸਾ ਨਾਲ ਹਿੰਸਾ ਦਾ ਜਨਮ ਹੁੰਦਾ ਹੈ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਕੈਨੇਡਾ ਸਥਿਤ ‘ਖਾਲਿਸਤਾਨ ਟਾਈਗਰ ਫੋਰਸ’ (ਕੇਟੀਐਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਮੌਤ ਨਾਲ ਸਬੰਧਤ ਖ਼ਬਰ ਵੀ ਦਿਖਾਈ ਗਈ।
ਭਾਈ ਨਿੱਝਰ ਨੂੰ ਪਿਛਲੇ ਮਹੀਨੇ ਕੈਨੇਡਾ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਟਵੀਟ ਕੀਤਾ ਕਿ ‘‘ਅਮਰੀਕਾ ਸੈਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ਵਿੱਚ ਭੰਨਤੋੜ ਅਤੇ ਅਗਜ਼ਨੀ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦਾ ਹੈ। ਅਮਰੀਕਾ ’ਚ ਡਿਪਲੋਮੈਟਿਕ ਪੋਸਟਾਂ ਜਾਂ ਵਿਦੇਸ਼ੀ ਡਿਪਲੋਮੈਟਾਂ ਖ਼ਿਲਾਫ਼ ਹਿੰਸਾ ਅਪਰਾਧ ਹੈ।’’
ਅਮਰੀਕਾ ’ਚ ਦੱਖਣੀ ਏਸ਼ੀਆਈ ਪ੍ਰਸਾਰਕ ‘ਦੀਆ ਟੀਵੀ’ ਨੇ ਟਵੀਟ ਕੀਤਾ ਕਿ ਸਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਨੂੰ ਸ਼ਨੀਵਾਰ ਤੜਕੇ 1:30 ਤੋਂ 2:30 ਵਜੇ ਦਰਮਿਆਨ ਅੱਗ ਲਗਾ ਦਿੱਤੀ ਗਈ। ਸੈਨ ਫਰਿਾਂਸਿਸਕੋ ਦੇ ਫਾਇਰ ਡਿਪਾਰਟਮੈਂਟ ਨੇ ਜਲਦੀ ਹੀ ਅੱਗ ’ਤੇ ਕਾਬੂ ਪਾਇਆ, ਘੱਟੋ ਘੱਟ ਨੁਕਸਾਨ ਹੋਇਆ ਅਤੇ ਕੋਈ ਕਰਮਚਾਰੀ ਜ਼ਖਮੀ ਨਹੀਂ ਹੋਇਆ। ਸਥਾਨਕ, ਰਾਜ ਅਤੇ ਸੰਘੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਸਨੇ ਹਮਲੇ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ। ਇਸ ਪ੍ਰਤੀ ਪੂਰੀ ਦੂਨੀਆ ’ਚ ਪ੍ਰਤੀਕਰਮ ਦੇਖਣ ਨੂੰ ਮਿਲਿਆ ਅਤੇ ਵੱਖ ਵੱਖ ਆਗੂਆ ਅਤੇ ਆਰਗੇਨਾੀਜੇਸ਼ਨਾ ਨੇ ਇਸਦੀ ਭਾਰੀ ਨਿੰਦਾ ਕੀਤੀ ਹੈ ਇਨਾ ਕਾਰਵਾਈਆ ਨਾਲ ਹਿੰਸਾ ਦੇ ਨਾਲ ਨਾਲ ਨਫਰਤ ਵਧਦੀ ਜਾ ਰਹੀ ਅਤੇ ਕਮਿਉਨਟੀਆ ਦਾ ਆਪਸ ਵਿੱਚ ਪਾੜਾ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ ਇਸ ਘਟਨਾ ਦੀ ਡੁੰਗਾਈ ਨਾਲ ਨਾਲ ਜਾਚ ਲਈ ਅਮਰੀਕਾ ਉਪਰ ਦਬਾਅ ਪਾਇਆ ਜਾ ਰਿਹਾ ਹੈ

ਏਜੀਪੀਸੀ ਅਤੇ ਸਿੱਖ ਕਾਕਸ ਵਲੋਂ ਅਗਜ਼ਨੀ ਭਾਰਤੀ ਕੌਂਸਲੇਟ ’ਚ ਭੰਨਤੋੜ ਦੀ ਸਖਤ ਨਿਖੇਧੀ


ਨਿਊਯਾਰਕ : ਅਮਰੀਕਨ ਸਿੱਖ ਕਾਕਸ ਕਮੇਟੀ, 17P3 ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਵਿੱਚ ਭੰਨਤੋੜ ਅਤੇ ਅਗਜ਼ਨੀ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕਰਦੀ ਹੈ। ਦੋਸ਼ੀਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਣਾ ਚਾਹੀਦਾ ਹੈ। ਅਮਰੀਕਨ ਸਿੱਖ ਕਾਕਸ ਕਮੇਟੀ, ਏ.ਜੀ.ਪੀ.ਸੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਵਿੱਚ ਭੰਨਤੋੜ ਅਤੇ ਅਗਜ਼ਨੀ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕਰਦੀ ਹੈ। ਦੋਸ਼ੀਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਣਾ ਚਾਹੀਦਾ ਹੈ।
ਪਿਛਲੇ ਕੁਝ ਮਹੀਨਿਆਂ ਵਿਚ ਆਸਟਰੇਲੀਆ ਅਤੇ ਕੈਨੇਡਾ ਵਿਚ ਹਿੰਦੂ ਮੰਦਰਾਂ ’ਤੇ ਵੀ ਇਸੇ ਤਰ੍ਹਾਂ ਦੀ ਭੰਨਤੋੜ ਹੋਈ ਹੈ। ਸਥਾਨਕ ਪੁਲਿਸ ਦੀ ਜਾਂਚ ਤੋਂ ਬਾਅਦ ਇਹ ਸਾਬਤ ਹੋ ਗਿਆ ਸੀ ਕਿ ਸਿੱਖਾਂ ਨੂੰ ਫਸਾਉਣ ਲਈ ਇਹ ਹਰਕਤਾਂ ਕੁਝ ਲੋਕਾਂ ਨੇ ਜਾਣਬੁੱਝ ਕੇ ਹੀ ਕੀਤੀਆਂ ਸਨ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਤੋਂ ਲੱਗਦਾ ਹੈ ਕਿ ਇਹ ਅੱਗ ਵਣਜ ਦੂਤਘਰ ਦੇ ਅੰਦਰੋਂ ਲੱਗੀ ਅਤੇ ਜਲਦੀ ਹੀ ਬੁਝਾਈ ਗਈ।
ਅਸੀਂ ਬੇਨਤੀ ਕਰਦੇ ਹਾਂ ਕਿ ਸਥਾਨਕ ਅਤੇ ਰਾਜ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਐਫਬੀਆਈ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਇਸ ਘਟਨਾ ਦੇ ਸਰਹੱਦ ਪਾਰ ਪ੍ਰਭਾਵ ਹਨ ਅਤੇ ਇਹੋ ਜਹੀਆ ਘਟਵਾਵਾ ਸਿੱਖ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਬਦਨਾਮ ਕਰਨ ਲਈ ਕੀਤੀਆ ਜਾ ਰਹੀਆ ਹੈ।