ਭਾਰਤੀ ਕ੍ਰਿਕਟ ਟੀਮ ਟੈਸਟ, ਇਕ ਦਿਨਾਂ ਤੇ ਟੀ-20 ਰੈਂਕਿੰਗ ’ਚ ਸਿਖ਼ਰ ’ਤੇ

ਭਾਰਤੀ ਕ੍ਰਿਕਟ ਟੀਮ ਟੈਸਟ, ਇਕ ਦਿਨਾਂ ਤੇ ਟੀ-20 ਰੈਂਕਿੰਗ ’ਚ ਸਿਖ਼ਰ ’ਤੇ

ਦੁਬਈ- ਭਾਰਤ, ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਜਿੱਤ ਕੇ ਇਕ ਦਿਨਾਂ ਰੈਂਕਿੰਗ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ ਅਤੇ ਇਸ ਤਰ੍ਹਾਂ ਕ੍ਰਿਕਟ ਦੇ ਤਿੰਨਾਂ ਵਰਗਾਂ ਵਿੱਚ ਵਿਸ਼ਵ ਦੀ ਨੰਬਰ ਇੱਕ ਟੀਮ ਬਣ ਗਿਆ ਹੈ। ਆਸਟਰੇਲੀਆ ਖ਼ਿਲਾਫ਼ ਪੰਜ ਵਿਕਟਾਂ ਦੀ ਜਿੱਤ ਨਾਲ ਭਾਰਤ ਦੇ 116 ਰੇਟਿੰਗ ਅੰਕ ਹੋ ਗਏ ਹਨ ਅਤੇ ਉਸ ਦੇ ਰਵਾਇਤੀ ਵਿਰੋਧੀ ਪਾਕਿਸਤਾਨ (115 ਅੰਕ) ਰਹਿ ਗਏ ਹਨ। ਇਸ ਤਰ੍ਹਾਂ ਭਾਰਤ ਨੇ ਪਾਕਿਸਤਾਨ ਨੂੰ ਪਹਿਲਾ ਸਥਾਨ ਤੋਂ ਬੇਦਖ਼ਲ ਕਰ ਦਿੱਤਾ ਹੈ। ਭਾਰਤ ਪਹਿਲਾਂ ਹੀ ਟੈਸਟ ਅਤੇ ਟੀ-20 ਰੈਂਕਿੰਗ ‘ਚ ਸਿਖ਼ਰ ‘ਤੇ ਹੈ ਤੇ ਇਸ ਤਰ੍ਹਾਂ ਹੁਣ ਉਹ ਤਿੰਨੇ ਵਰਗਾਂ ‘ਚ ਸਿਖ਼ਰ ‘ਤੇ ਪਹੁੰਚ ਗਿਆ ਹੈ। ਪੁਰਸ਼ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਸਿਰਫ਼ ਦੂਜੀ ਵਾਰ ਹੈ, ਜਦੋਂ ਕਿਸੇ ਟੀਮ ਨੂੰ ਤਿੰਨੋਂ ਵਰਗਾਂ ਵਿੱਚ ਨੰਬਰ ਇੱਕ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਅਗਸਤ 2012 ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਸੀ।