ਭਾਰਤੀ-ਅਮਰੀਕੀ ਉਦਯੋਗਪਤੀ ਦਰਸ਼ਨ ਧਾਲੀਵਾਲ ਵੱਲੋਂ ਮੋਦੀ ਦੀ ਤਾਰੀਫ, ਸਿੱਖ ਕੌਮ ਲਈ ਚੁੱਕੇ ਸ਼ਲਾਘਾਯੋਗ ਕਦਮ

ਭਾਰਤੀ-ਅਮਰੀਕੀ ਉਦਯੋਗਪਤੀ ਦਰਸ਼ਨ ਧਾਲੀਵਾਲ ਵੱਲੋਂ ਮੋਦੀ ਦੀ ਤਾਰੀਫ, ਸਿੱਖ ਕੌਮ ਲਈ ਚੁੱਕੇ ਸ਼ਲਾਘਾਯੋਗ ਕਦਮ

ਜਲੰਧਰ: ਭਾਰਤੀ-ਅਮਰੀਕੀ ਉਦਯੋਗਪਤੀ ਦਰਸਨ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿੱਖ ਕੌਮ ਪ੍ਰਤੀ ਕੀਤੇ ਗਏ ਕੰਮ ਸਲਾਘਾਯੋਗ ਹਨ। ਇਸ ਸਾਲ ਪ੍ਰਵਾਸੀ ਭਾਰਤੀ ਸਨਮਾਨ ਲਈ ਚੁਣੇ ਗਏ 27 ਲੋਕਾਂ ਵਿਚ ਸਾਮਲ ਸਨਅਤਕਾਰ ਦਰਸਨ ਸਿੰਘ ਧਾਲੀਵਾਲ ਨੂੰ ਜਦੋਂ ਕਿਸਾਨ ਅੰਦੋਲਨ ਦੌਰਾਨ ਦਿੱਲੀ ਏਅਰਪੋਰਟ ਤੋਂ ਅਮਰੀਕਾ ਵਾਪਸ ਭੇਜੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਰ ਘਟਨਾ ਪ੍ਰਮਾਤਮਾ ਦੀ ਰਜਾ ਮੁਤਾਬਕ ਹੀ ਵਾਪਰਦੀ ਹੈ ਅਤੇ ਇਸ ਲਈ ਉਨ੍ਹਾਂ ਦੇ ਦਿਲ ਵਿਚ ਕੋਈ ਖੋਟ ਜਾਂ ਮਾੜੀ ਭਾਵਨਾ ਨਹੀਂ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ’ਤੇ ਅਫਸੋਸ ਪ੍ਰਗਟ ਕੀਤਾ ਹੈ।
ਵਿਦਿਆਰਥੀਆਂ ਦੀ ਮਦਦ ਲਈ ਹਮੇਸਾ ਅੱਗੇ ਰਹਿਣ ਵਾਲੇ ਧਾਲੀਵਾਲ ਦਾ ਕਹਿਣਾ ਹੈ ਕਿ ਉਹ ਅਜਿਹੇ ਵਿਦਿਆਰਥੀਆਂ ਦੀ ਮਦਦ ਕਰਨਾ ਆਪਣਾ ਫਰਜ ਸਮਝਦੇ ਹਨ ਤਾਂ ਜੋ ਲੋੜਵੰਦ ਵਿਦਿਆਰਥੀ ਬਿਨਾਂ ਕਿਸੇ ਮਾਨਸਿਕ ਦਬਾਅ ਦੇ ਆਪਣੀ ਪੜ੍ਹਾਈ ਪੂਰੀ ਕਰ ਸਕਣ। ਵਿਦੇਸਾਂ ਵਿਚ ਵਿਦਿਆਰਥੀਆਂ ਨੂੰ ਫੀਸਾਂ/ਖਰਚਿਆਂ ਦੇ ਵਧਦੇ ਬੋਝ ਨੂੰ ਝੱਲਣ ਵਿਚ ਬਹੁਤ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋੜਵੰਦ ਵਿਦਿਆਰਥੀ ਸਿੱਧੇ ਤੌਰ ’ਤੇ ਉਨ੍ਹਾਂ ਨਾਲ ਸੰਪਰਕ ਕਰਦੇ ਹਨ ਅਤੇ ਉਹ ਉਨ੍ਹਾਂ ਦੀ ਸਿੱਧੀ ਮਦਦ ਵੀ ਕਰਦੇ ਹਨ ਅਤੇ ਇਸ ਲਈ ਕਿਸੇ ਹੋਰ ਪ੍ਰਕਿਰਿਆ ਨੂੰ ਅਪਣਾਉਣ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਉਹ ਪੰਜਾਬ ਵਿਚ ਪ੍ਰੋਫੈਸਨਲ ਡਿਗਰੀ ਹਾਸਲ ਕਰਨ ਵਾਲੇ ਕਈ ਵਿਦਿਆਰਥੀਆਂ ਦੀ ਮਦਦ ਵੀ ਕਰਦੇ ਹਨ। ਇਸ ਸਬੰਧੀ ਕੋਈ ਕੋਟਾ ਆਦਿ ਨਿਰਧਾਰਤ ਨਹੀਂ ਕੀਤਾ ਗਿਆ। ਗਰੀਬ ਪਰਿਵਾਰ ਵਿਚੋਂ ਕੋਈ ਵੀ ਹੋਣਹਾਰ ਵਿਦਿਆਰਥੀ ਉਨ੍ਹਾਂ ਨਾਲ ਸੰਪਰਕ ਕਰਦਾ ਹੈ ਤਾਂ ਉਸ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਸਾਲ 1972 ਵਿਚ ਪੰਜਾਬ ਤੋਂ ਅਮਰੀਕਾ ਗਏ ਧਾਲੀਵਾਲ ਅੱਜ ਅਮਰੀਕਾ ਦੇ ਛੇ ਰਾਜਾਂ ਵਿਚ 1000 ਪੈਟਰੋਲ ਅਤੇ ਗੈਸ ਸਟੇਸਨਾਂ ਦੇ ਮਾਲਕ ਹਨ ਅਤੇ ਅਮਰੀਕਾ ਦੇ ਧਨਾਢ ਅਤੇ ਅਮੀਰ ਉਦਯੋਗਪਤੀਆਂ ਵਿਚ ਗਿਣੇ ਜਾਂਦੇ ਹਨ। ਉਨ੍ਹਾਂ ਦੀ ਸਾਲਾਨਾ ਆਮਦਨ ਦੋ ਅਰਬ ਡਾਲਰ ਤੋਂ ਵੱਧ ਹੈ। ਤਾਮਿਲਨਾਡੂ ਵਿਚ ਸੁਨਾਮੀ ਦੌਰਾਨ ਉਨ੍ਹਾਂ ਨੇ ਰੇਲ ਰਾਹੀਂ ਰਾਸਨ, ਦਵਾਈਆਂ, ਕੱਪੜੇ ਅਤੇ ਰਾਹਤ ਸਮੱਗਰੀ ਭੇਜੀ ਸੀ।