ਭਾਰਤੀਆਂ ਦੇ ਸ਼ਹਿਰ ਸੈਨਹੋਜ਼ੇ ਕੈਲੀਫੋਰਨੀਆ ਹੋਲੀ ਦੇ ਰੰਗਾਂ ’ਚ ਰੰਗਿਆ ਗਿਆ

ਭਾਰਤੀਆਂ ਦੇ ਸ਼ਹਿਰ ਸੈਨਹੋਜ਼ੇ ਕੈਲੀਫੋਰਨੀਆ ਹੋਲੀ ਦੇ ਰੰਗਾਂ ’ਚ ਰੰਗਿਆ ਗਿਆ

10 ਹਜ਼ਾਰ ਤੋਂ ਵੱਧ ਲੋਕਾਂ ਨੇ ਮਿਲਕੇ ਮਨਾਈ ਹੋਲੀ


ਹੋਲੀ ਸੰਸਾਰ ਭਾਰ ਦੇ ਲੋਕਾਂ ਨੂੰ ਪਿਆਰ ਏਕਤਾ ਅਤੇ
ਭਾਈਚਾਰੇ ਦਾ ਸੰਦੇਸ਼ ਵੰਡਦੀ ਹੈ : ਸ਼੍ਰੀ ਰਾਜ ਭਨੋਟ

ਸੈਨਹੋਜ਼ੇ/ਕੈਲੀਫੋਰਨੀਆ (ਸਾਡੇ ਲੋਕ ਬਿਊਰੋ) : ਭਾਰਤੀਆਂ ਨਾਲ ਭਰਿਆ ਕੈਲੀਫੋਰਨੀਆ ਦਾ ਸ਼ਹਿਰ ਸੈਨਹੋਜ਼ੇ ਹੋਲੀ ਦੇ ਰੰਗਾਂ ਦੇ ਵਿੱਚ ਰੰਗਿਆ ਗਿਆ। ਲੋਕ ਗੀਤਾਂ, ਢੋਲ ’ਤੇ ਡੱਗੇ ਨਾਲ ਨੱਚ ਉੱਠੇ, ਗਿੱਧਿਆਂ ਨਾਲ ਮੁਟਿਆਰਾਂ ਨੇ ਧਰਤੀ ਹਿਲਾ ਦਿੱਤੀ ਨੱਚਦੇ ਗਾਉਦੇ ਇੱਕ ਦੂਜੇ ’ਤੇ ਰੰਗ ਸੁੱਟਦੇ ਖੁਸ਼ੀਆਂ ਖੇੜਿਆ ਨਾਲ ਹੋਲੀ ਮਨਾ ਰਹੇ ਸਨ।
ਸੈਨਹੋਜ਼ੇ ਦੀ ਖੁੱਲ੍ਹੀ ਡੁੱਲ੍ਹੀ ਹਰਿਆਲੀ ਨਾਲ ਭਰਭੂਰ ਤੇ ਪਹਾੜਾਂ ’ਚ ਘਿਰੀ ਗਰਾਉਂਡ Discovery Meadows Child Development Cente’ਚ ਰੰਗਾਂ ਦਾ ਤਿਉਹਾਰ ਹੋਲੀ ਰੰਗ ਦੇ ਹੋਲੀ ਦੇ ਨਾਮ ਹੇਠ ਭਾਰੀ ਸ਼ਰਧਾ ਅਤੇ ਧੂਮਧਾਮ, ਖੁਸ਼ੀਆ ਅਤੇ ਖੇੜਿਆਂ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ਼ਨੀਵਾਰ 19 ਮਾਰਚ ਨੂੰ ਭਾਰੀ ਰੌਣਕਾਂ ਲੱਗੀਆਂ। ਸਵੇਰੇ 11.00 ਵਜੇ ਤੋਂ ਸ਼ਾਮ 5.00 ਵਜੇ ਤੱਕ ਹੋਲੀ ਸਮਾਰੋਹ ਭਾਰੀ ਸ਼ਰਧਾ ਅਤੇ ਧੂਮਧਾਮ, ਖੁਸ਼ੀਆ ਅਤੇ ਖੇੜਿਆਂ ਨਾਲ ਮਨਾਇਆ ਗਿਆ। Hindu Temple Maa durga Parvar ਦੇ ਸਮੂਹ ਸੇਵਾਦਾਰਾਂ ਅਤੇ ਭਾਰਤ ਦੀਆਂ ਵੱਖ-ਵੱਖ ਸਟੇਟਾਂ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਇਸ ਵਿੱਚ ਇਤਿਹਾਸਕ ਯੋਗਦਾਨ ਪਾਇਆ ਗਿਆ। ਇਹ ਆਪਣੀ ਕਿਸਮ ਦਾ ਪਹਿਲਾ ਅਤੇ ਬੇ-ਏਰੀਆ ਵਿੱਚ 40 ਤੋਂ ਵੱਧ ਭਾਰਤੀ ਸੰਸਥਾਵਾਂ ਦੁਆਰਾ ਸਮਰਥਨ ਪ੍ਰਾਪਤ ਹੈ। ਹੋਲੀ ਦਾ ਤਿਉਹਾਰ ਤਾਜ਼ਗੀ ਭਰਪੂਰ, ਦਿ੍ਰਸ਼ਟੀਗਤ ਤੌਰ ’ਤੇ ਸ਼ਾਨਦਾਰ ਅਤੇ ਚਾਰੇ ਪਾਸੇ ਬਹੁਤ ਸਾਰੇ ਮਜ਼ੇਦਾਰ, ਮਜ਼ਾ ਅਤੇ ਮਸਤੀ ਨਾਲ ਮਨੋਰੰਜਕ ਸੀ।
ਇਹ ਸਮਾਗਮ ਸਵੇਰੇ 11 ਵਜੇ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਚੱਲਿਆ। ਇਸ ਵਿੱਚ 10,000 ਤੋਂ ਵੱਧ ਲੋਕਾਂ ਨੇ ਭਾਗ ਲਿਆ। ਸੰਜੀਵ ਗੁਪਤਾ ਸੀਪੀਏ ਗ੍ਰੈਂਡ ਸਪਾਂਸਰ, ਮੰਤਰ ਇੰਡੀਆ ਅਤੇ ਚਾਟ ਭਵਨ (ਫੂਡ ਸਪਾਂਸਰ) ਸਨ। ਹੋਰ ਸਪਾਂਸਰਾਂ ਵਿੱਚ ਸਲਿੰਗ (ਦੇਸੀ ਬਿੰਜ), ਅਨੁ ਸੱਚਰ (ਰੀਅਲਟਰ), ਐਨਬੀਸੀ ਬੇਏਰੀਆ ਸ਼ਾਮਲ ਹਨ।
ਇਸ ਸਮਾਗਮ ਵਿੱਚ ਮੇਅਰ ਮੈਟ ਮਹਾਨ (ਸਿਟੀ ਆਫ ਸੈਨ ਜੋਸ), ਡੇਵ ਕੋਰਟੀਜ਼ (ਸਟੇਟ ਸੈਨੇਟਰ), ਐਸ ਕਾਲਰਾ (ਅਸੈਂਬਲੀ ਮੈਂਬਰ), ਚੀਫ ਐਂਥਨੀ ਮਾਤਾ (ਸੈਨ ਜੋਸ, ਪੁਲਿਸ ਵਿਭਾਗ), ਲੈਰੀ ਕਲੇਨ (ਮੇਅਰ, ਸਨੀਵੇਲ), ਸਮੇਤ ਨਾਮਵਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਸਿੰਡੀ ਸ਼ਾਵੇਜ਼ (ਸਾਂਤਾ ਕਲਾਰਾ ਕਾਉਂਟੀ ਸੁਪਰਵਾਈਜ਼ਰ), ਰਾਜ ਸਲਵਾਨ (ਵਾਈਸ ਮੇਅਰ, ਫਰੀਮੌਂਟ), ਰਾਜ ਚਾਹਲ (ਵਾਈਸ ਮੇਅਰ, ਸੈਂਟਾ ਕਲਾਰਾ) ਅਤੇ ਹੋਰ ਅਧਿਕਾਰੀ। (The event was graced by notable dignitaries including Mayor Matt Mahan (City of San Jose), Dave Cortese (State Senator), Ash Kalra (Assemblymember), Chief Anthony Mata ( San Jose, Police Dept), Larry Klein (Mayor, Sunnyvale), Cindy Chavez (Santa Clara County Supervisor), Raj Salwan (Vice Mayor, Fremont), Raj Chahal (Vice Mayor, Santa Clara) & other officials)
ਪਤਵੰਤਿਆਂ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਆਪਣੀਆਂ ‘ਹੋਲੀ’ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਭਾਰਤੀ ਸੰਸਕਿ੍ਰਤੀ ਨੂੰ ਸੰਭਾਲਣ ਲਈ ਏਆਈਏ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਉਹ ਤਿਉਹਾਰਾਂ ਨੂੰ ਦੇਖ ਕੇ ਖੁਸ਼ ਹਨ ਅਤੇ ਹੈਰਾਨ ਹਨ ਕਿ ਕੀ ਉਹ ਭਾਰਤ ਵਿੱਚ ਸਨ ਅਤੇ ਇਸ ਨੂੰ ਯਾਦਗਾਰੀ ਸਮਾਗਮ ਬਣਾਉਣ ਲਈ ਉਨ੍ਹਾਂ ਟੀਮ ਨੂੰ ਵਧਾਈ ਦਿੱਤੀ।
ਬਹੁਤ ਸਾਰੇ ਪਤਵੰਤਿਆਂ ਨੇ ਹੋਲੀ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਬਾਰੇ ਤਸਵੀਰਾਂ ਅਤੇ ਪ੍ਰੇਰਨਾਦਾਇਕ ਸੰਦੇਸ਼ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ।
ਭਾਰਤ ਦੇ ਸਾਰੇ ਹਿੱਸਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ 40 ਤੋਂ ਵੱਧ ਕਮਿਊਨਿਟੀ ਸੰਸਥਾਵਾਂ ਨੇ ਇਸ ਸਮਾਗਮ ਨੂੰ ਸ਼ਾਨਦਾਰ ਸਫ਼ਲ ਬਣਾਉਣ ਲਈ ਏਆਈਏ ਦਾ ਸਮਰਥਨ ਕਰਨ ਲਈ ਅਣਥੱਕ ਮਿਹਨਤ ਕੀਤੀ। ਜਿਨ੍ਹਾਂ ਵਿੱਚ American Organization for Development of Bihar (AODB), Asha Jyothi Organization Association of Rajasthan in America (Bay Area), Agastya USA Bihar Foundation (USA – California Branch), BATA – Bay Area Telugu Association, BATM – Bay Area Tamil Manram Bay Malayali, Bihar Association, Brahma kumaris, EastBay Karaoke (EBK), Federation of Malayalee Associations of Americas Dance Karisma, Gujarati Cultural Association (GCA), GOPIO (Global Organization of the People of Indian Origin), ILP (India Literacy Project), Indo American Society of Bay Area, IACF – Indo-American Community Federation, KKNC (Kannada Koota of Northern California), KTF Kashmiri Task Force MANCA, Maharastra Mandal BayArea (MMBA), NAIR SERVICE SOCIETY NKD Arts, OSA (California Chapter), Paatasala (Telugu School), PCA (Punjabi Cultural Association), Prothoma – NorCal Bengali Association, Rotary International, SRCA (San Ramon Cricket Association), SEF (Sankara Eye Foundation), SEWA International, Spandana organization, TANA (Telugu Association of North America), TCA (Telangana Cultural Association), TDF (Telangana Development Forum), United Fiji Association, UPMA (Uttar Pradesh Mandal), VEDA Temple, VPA (Vokkaliga Parishat of America) ਸ਼ਾਮਲ ਸਨ। ਇੰਡੀਅਨ ਕਮਿਉਨਿਟੀ ਅਤੇ ਪੰਜਾਬੀ ਭਾਈਚਾਰੇ ਦੇ ਧੜੱਲੇਦਾਰ ਆਗੂ ਸ੍ਰੀ ਰਾਜ ਭਨੋਟ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਜਿੱਥੇ ਸਾਰਿਆਂ ਲਈ ਪ੍ਰੇਮ ਪਿਆਰ ਦਾ ਸੁਨੇਹਾ ਲੈ ਕੇ ਆਉਂਦਾ ਹੈ, ਉਥੇ ਇਹ ਤਿਉਹਾਰ ਸਾਰੇ ਸੰਸਾਰ ਨੂੰ ਹਾਸੇ, ਖੇੜੇ ਅਤੇ ਖੁਸ਼ੀਆਂ ਵੰਡਦਾ ਹੈ, ਜਿਵੇਂ ਰੰਗ ਬਿਰੰਗੇ ਰੰਗਾਂ ਨਾਲ ਖੇਡਦੇ ਸਨ, ਇਕੋ ਜਿਹੇ ਹੋ ਜਾਂਦੇ ਹਨ ਕੌਣ ਕਿਹੜੀ ਸਟੇਟ ਦਾ ਹੈ, ਕਿਹੜੇ ਮਜ਼੍ਹਬ ਦਾ ਹੈ, ਕਿਹੜੇ ਦੇਸ਼ ਦਾ ਕੋਈ ਭੇਦ ਨਹੀਂ ਰਹਿ ਜਾਂਦਾ। ਠੀਕ ਉਸੇ ਤਰ੍ਹਾਂ ਇਹ ਤਿਉਹਾਰ ਜਿੱਥੇ ਭਾਰਤੀ ਭਾਈਚਾਰੇ ਦੀ ਅਨੇਕਤਾ ਵਿਚ ਏਕਤਾ ਦਾ ਸੰਦੇਸ਼ ਦਿੰਦਾ ਹੈ, ਉਥੇ ਪੂਰੇ ਸੰਸਾਰ ਨੂੰ ਇਕ ਪਰਿਵਾਰ ਵਜੋਂ ਇਕੱਠੇ ਹੋਣ ਦਾ ਸੰਦੇਸ਼ ਦਿੰਦਾ ਹੈ। ਉਹਨਾਂ ਇਸ ਮਹਾਨ ਪਵਿੱਤਰ ਤਿਉਹਾਰ ਉਪਰ ਸਮੂਹ ਭਾਈਚਾਰੇ ਨੂੰ ਲੱਖ ਲੱਖ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਇਕੱਲਾ ਤਿਉਹਾਰ ਹੋਲੀ ਹੀ ਨਹੀਂ ਬਾਕੀ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਵੱਖ ਵੱਖ ਰੰਗਾਂ ’ਚ ਰੰਗੇ ਅਤੇ ਬੇਪਛਾਣ ਹੋ ਚੁੱਕੇ ਲੋਕ ਸਾਰਾ ਦਿਨ ਰੰਗਾਂ ਅਤੇ ਵਧੀਆ ਮੌਸਮ ਦਾ ਲੁਤਫ ਮਾਣਦੇ ਹਰੇ। ‘ਸਾਡੇ ਲੋਕ’ ਅਖਬਾਰ ਨਾਲ ਗੱਲ ਕਰਦਿਆਂ ਵੱਖ ਵੱਖ ਸਟੇਟਾਂ ਤੋਂ ਆਏ ਲੋਕਾਂ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਯੂਪੀ ਤੋਂ ਸਾਫਟਵੇਅਰ ਇੰਜੀਨੀਅਰ ਨੇ ਕਿਹਾ ਕਿ ਇੱਥੇ ਤਾਂ ਭਾਰਤ ਤੋਂ ਵੀ ਵੱਧ ਉਤਸ਼ਾਹ ਹੈ। ਇਸ ਨੂੰ ਦੇਖ ਕੇ ਇੱਥੇ ਸੇਵਾ ਕਰਕੇ ਜੋ ਮੈਨੂੰ ਖੁਸ਼ੀ ਮਿਲੀ ਮੈਂ ਉਸਦਾ ਵਰਨਣ ਨਹੀਂ ਕਰ ਸਕਦਾ। ਐਪਲ ਕੰਪਨੀ ਵਿਚ ਕੰਮ ਕਰਦੇ ਨੇ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਮੈਂ ਆਪਣੇ ਸ਼ਹਿਰ ਵਿਚ ਹੋਵਾਂ ਅਤੇ ਆਪਣੇ ਵੱਡੇ ਪਰਿਵਾਰ ਵਿਚ ਹੋਲੀ ਖੇਡ ਰਿਹਾ ਹੋਵਾਂ। ਉਹਨਾਂ ਕਿਹਾ ਕਿ ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ। ਅਮਰੀਕਾ ਵਿੱਚ ਡਾਕਟਰ ਸੁਧੀਰ ਨੇ ਕਿਹਾ ਕਿ ਇਥੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇ ਸਾਰਾ ਭਾਰਤ ਹੋਲੀ ਦੇ ਰੰਗ ਵਿੱਚ ਰੰਗਿਆ ਗਿਆ ਹੋਵੋ। ਸ਼੍ਰੀ ਰਾਮ ਸ਼ਰਮਾ ਨੇ ਕਿਹਾ ਕਿ ਇਥੇ ਆਣਕੇ ਜਿਥੇ ਸ਼ਾਂਤੀ ਮਿਲਦੀ ਹੈ ਉਥੇ ਆਪਣੇ ਲੋਕ ਮਿਲਦੇ ਹਨ। ਆਪਣਿਆਂ ਨਾਲ ਮਿਲਣਾ ਅਤੇ ਆਪਣੇ ਤਿਉਹਾਰ ਮਨਾਉਣੇ ਇਸ ਤੋਂ ਵੱਡੀ ਖੁਸ਼ੀ ਕੋਈ ਨਹੀ ਹੈ। ਉਨ੍ਹਾਂ ਸਭ ਨੂੰ ਵਧਾਈ ਦਿੱਤੀ। ਉਪ੍ਰੰਤ ਸ਼੍ਰੀ ਰਾਜ ਭਨੋਟ ਨੇ ਆਏ ਹੋਏ ਸਮੂਹ ਭਗਤ ਜਨਾ ਦਾ ਤਹਿ ਦਿਲ ਤੋਂ ਸ਼ੁਕਰ ਗੁਜਾਰ ਕੀਤਾ ਅਨਿਨ ਸੇਵਾਦਾਰਾਂ ਦਾ ਧੰਨਵਾਦ ਕੀਤਾ। ਅੱਜ ਦਾ ਇਹ ਪਵਿੱਤਰ ਦਿਨ ਵਾਕਿਆ ਹੀ ਚਿਰਾ ਤੱਕ ਲੋਕਾਂ ਨੂੰ ਯਾਦ ਰਹੇਗਾ। ਅੱਜ ਹੋਲੀ ਫੈਸਟੀਵਲ ਵਾਕਿਆ ਹੀ ਇੱਕ ਵਿਲੱਖਣ ਤਿਉਹਾਰ ਸੀ।