ਭਾਜਪਾ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਖਿੱਚੀਆਂ

ਭਾਜਪਾ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਖਿੱਚੀਆਂ

ਪਠਾਨਕੋਟ- ਭਾਰਤੀ ਜਨਤਾ ਪਾਰਟੀ ਪਠਾਨਕੋਟ ਵਿਧਾਨ ਸਭਾ ਹਲਕੇ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਪ੍ਰਦੇਸ਼ ਸੰਗਠਨ ਸਕੱਤਰ ਨਿਵਾਸੁਲੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਬੁਲਾਰੇ ਯੋਗੇਸ਼ ਠਾਕੁਰ, ਸੁਰੇਸ਼ ਸ਼ਰਮਾ, ਵਿਨੋਦ ਧੀਮਾਨ, ਰਾਕੇਸ਼ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਅਨਿਲ ਰਾਮਪਾਲ, ਸਤੀਸ਼ ਮਹਾਜਨ, ਸਾਬਕਾ ਮੇਅਰ ਅਨਿਲ ਵਾਸੂਦੇਵਾ, ਸੁਦੇਸ਼ ਵਰਮਾ, ਮੀਨਾ ਤਰਨਾਚ, ਜ਼ਿਲ੍ਹਾ ਮੀਡੀਆ ਇੰਚਾਰਜ ਪ੍ਰਦੀਪ ਰੈਨਾ, ਅਰੁਣ ਮਹਾਜਨ, ਵਿੱਕੀ ਰਾਮਪਾਲ ਐੱਮਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਪੁਰੀ, ਰਾਜਿੰਦਰ ਲਾਡੀ, ਬਿੰਦਾ ਸੈਣੀ ਹਾਜ਼ਰ ਹੋਏ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਦੇਸ਼ ਸੰਗਠਨ ਸਕੱਤਰ ਸ੍ਰੀ ਨਿਵਾਸੁਲੂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਦਲ ਤੋਂ ਲੋਕ ਅੱਕ ਚੁੱਕੇ ਹਨ। ਤੀਸਰੀ ਪਾਰਟੀ ਆਮ ਆਦਮੀ ਪਾਰਟੀ ਤੋਂ ਵੀ ਲੋਕਾਂ ਦਾ ਹੌਲੀ-ਹੌਲੀ ਮੋਹ ਭੰਗ ਹੋ ਰਿਹਾ ਹੈ। ਲੋਕਾਂ ਨੂੰ ਹੁਣ ਭਾਰਤੀ ਜਨਤਾ ਪਾਰਟੀ ਵਿੱਚ ਇੱਕ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ ਪਰ ਇਸ ਲਈ ਸਾਨੂੰ ਸਭਨਾਂ ਨੂੰ ਮਿਹਨਤ ਕਰਨੀ ਪਵੇਗੀ। ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਸ਼ਕਤੀ ਕੇਂਦਰ ਇੰਚਾਰਜ ਦਾ ਰਹਿਣ ਵਾਲਾ ਹੈ। ਉਸ ਦੇ ਥੱਲੇ ਬੂਥ ਪ੍ਰਧਾਨ ਅਤੇ ਪੰਨਾ ਮੁਖੀ ਪੱਧਰ ਤੱਕ ਉਨ੍ਹਾਂ ਆਪਣੇ ਆਹੁਦੇਦਾਰ ਤਿਆਰ ਕਰਨੇ ਹੋਣਗੇ। ਜੇ ਉਨ੍ਹਾਂ ਆਪਣਾ ਸੰਗਠਨ ਸ਼ਕਤੀ ਕੇਂਦਰ ਪੱਧਰ ਤੱਕ 117 ਵਿਧਾਨ ਸਭਾ ਖੇਤਰਾਂ ਵਿੱਚ ਮਜ਼ਬੂਤ ਕਰ ਲਿਆ ਤਾਂ 2024 ਦੇ ਲੋਕ ਸਭਾ ਚੋਣਾਂ ਵਿੱਚ ਇਸ ਦਾ ਅਸਰ ਸਾਨੂੰ ਦੇਖਣ ਨੂੰ ਮਿਲੇਗਾ।