ਭਾਜਪਾ ਦਾ ਹਿਮਾਚਲ ਲਈ ਚੋਣ ਮਨੋਰਥ ਪੱਤਰ ਜਾਰੀ: ਨੌਕਰੀਆਂ, ਮੈਡੀਕਲ ਕਾਲਜ ਖੋਲ੍ਹਣ, ਲੜਕੀਆਂ ਨੂੰ ਸਾਈਕਲ ਤੇ ਸਕੂਟੀ ਦੇੇਣ ਦੇ ਵਾਅਦੇ

ਭਾਜਪਾ ਦਾ ਹਿਮਾਚਲ ਲਈ ਚੋਣ ਮਨੋਰਥ ਪੱਤਰ ਜਾਰੀ: ਨੌਕਰੀਆਂ, ਮੈਡੀਕਲ ਕਾਲਜ ਖੋਲ੍ਹਣ, ਲੜਕੀਆਂ ਨੂੰ ਸਾਈਕਲ ਤੇ ਸਕੂਟੀ ਦੇੇਣ ਦੇ ਵਾਅਦੇ

ਸ਼ਿਮਲਾ- ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਉਨ੍ਹਾਂ ਨੇ ਸਾਂਝਾ ਸਿਵਲ ਕੋਡ ਲਾਗੂ ਕਰਨ, ਪੜਾਅਵਾਰ ਅੱਠ ਲੱਖ ਨੌਕਰੀਆਂ ਦੇਣ ਅਤੇ ਪਾਰਟੀ ਦੇ ਮੁੜ ਸੱਤਾ ਵਿਚ ਆਉਣ ‘ਤੇ ਸੂਬੇ ਵਿਚ ਪੰਜ ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ। ਭਾਜਪਾ ਪ੍ਰਧਾਨ ਨੇ ਸੂਬੇ ਦੀਆਂ ਔਰਤਾਂ ਲਈ ਵੱਖਰਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਉਨ੍ਹਾਂ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ। ਨਾਲ ਹੀ ਛੇਵੀਂ ਤੋਂ 12ਵੀਂ ਤੱਕ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਤੇ ਉੱਚ ਸਿੱਖਿਆ ਪ੍ਰਾਪਤ ਕਰ ਰਹੀਆਂ ਲੜਕੀਆਂ ਨੂੰ ਸਕੂਟੀ ਦੇਣ ਦਾ ਐਲਾਨ ਕੀਤਾ।