ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਿਆਹ ਬੰਧਨ ਵਿੱਚ ਬੱਝੇ

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਿਆਹ ਬੰਧਨ ਵਿੱਚ ਬੱਝੇ

ਰਈਆ- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅੱਜ ਵਿਆਹ ਬੰਧਨ ਵਿੱਚ ਬੱਝ ਗਏ। ਜ਼ਿਲ੍ਹਾ ਅੰਮ੍ਰਿਤਸਰ ਦੇ ਆਪਣੇ ਜੱਦੀ ਪਿੰਡ ਜਲੂਪੁਰ ਖੈੜਾ ਨਜ਼ਦੀਕ (ਰਈਆ) ਗੁਰਦੁਆਰਾ ਬਾਬਾ ਕਾਲਾ ਮਹਿਰ ਵਿਖੇ ਉਨ੍ਹਾਂ ਸਾਦੇ ਢੰਗ ਨਾਲ ਯੂਕੇ ਦੀ ਵਸਨੀਕ ਬੀਬੀ ਕਿਰਨਦੀਪ ਕੌਰ ਪੁੱਤਰੀ ਪਿਆਰਾ ਵਾਸੀ ਪਿੰਡ ਕੁਲਾਰ ਜ਼ਿਲ੍ਹਾ ਜਲੰਧਰ ਨਾਲ ਲਾਵਾਂ ਲਈਆਂ। ਉਨ੍ਹਾਂ ਕਿਹਾ ਕਿ ਵਿਆਹ ਦੀ ਰਸਮ ਨੂੰ ਸਾਦਾ ਰੱਖ ਕੇ ਉਨ੍ਹਾਂ ਅਜਿਹੇ ਸਮਾਗਮ ਸਾਦੇ ਢੰਗ ਨਾਲ ਕਰਨ ਦਾ ਸੰਦੇਸ਼ ਦਿਤਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਨਿਰਵਿਘਨ ਚਲਦੇ ਰਹਿਣਗੇ।