ਭਾਈ ਅੰਮਿ੍ਰਤਪਾਲ ਸਿੰਘ ਨੇ ਆਪਣੇ ਸਾਥੀ ਭਾਈ ਤੂਫ਼ਾਨ ਸਿੰਘ ਨੂੰ 24 ਘੰਟਿਆਂ ’ਚ ਥਾਣੇ ’ਚੋਂ ਛੁਡਾਇਆ

ਭਾਈ ਅੰਮਿ੍ਰਤਪਾਲ ਸਿੰਘ ਨੇ ਆਪਣੇ ਸਾਥੀ ਭਾਈ ਤੂਫ਼ਾਨ ਸਿੰਘ ਨੂੰ 24 ਘੰਟਿਆਂ ’ਚ ਥਾਣੇ ’ਚੋਂ ਛੁਡਾਇਆ

ਸਰਕਾਰ ਨੇ ਸੁੱਟੇ ਹਥਿਆਰ, ਭਾਈ ਤੂਫ਼ਾਨ ਸਿੰਘ ਨੂੰ ਕੇਸ ਵਾਪਸ ਲੈ ਕੇ ਕੀਤਾ ਬਰੀ ਹਮਲੇ ’ਚ ਕਈ ਪੁਲਿਸ ਵਾਲੇ ਜ਼ਖ਼ਮੀ, ਹਮਲੇ ਦੀ ਚੌਫੇਰਿਓਂ ਨਿੰਦਾ
ਅਜਨਾਲਾ/ਅੰਮਿ੍ਰਤਸਰ : ਅਜਨਾਲਾ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਵੱਡੀ ਗਿਣਤੀ ’ਚ ਪੁੱਜੇ ਰਵਾਇਤੀ ਹਥਿਆਰਾਂ ਨਾਲ ਲੈਸ ਸਮਰਥਕਾਂ ਨੇ ਥਾਣੇ ’ਤੇ ਹਮਲਾ ਕਰ ਦਿੱਤਾ ਅਤੇ ਸਾਥੀ ਦੀ ਰਿਹਾਈ ਲਈ ਕੀਤੇ ਘਿਰਾਓ ਨੇ ਹਿੰਸਕ ਰੂਪ ਧਾਰਨ ਕਰ ਲਿਆ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਲੋਂ ਲਗਾਏ ਬੈਰੀਕੇਡਾਂ ਨੂੰ ਤੋੜ ਕੇ ਥਾਣੇ ’ਤੇ ਕਬਜਾ ਕਰ ਲਿਆ ਅਤੇ ਇਸ ਦੌਰਾਨ ਹੋਏ ਟਕਰਾਅ ’ਚ ਪੁਲਿਸ ਦੇ ਇਕ ਐਸ.ਪੀ. ਸਮੇਤ 6 ਪੁਲਿਸ ਮੁਲਾਜਮ ਜ਼ਖ਼ਮੀ ਹੋ ਗਏ। ਪੁਲਿਸ ਨੇ ਹਿੰਸਕ ਰੋਸ ਪ੍ਰਦਰਸਨ ਮੂਹਰੇ ਸਾਮ ਵੇਲੇ ਹਥਿਆਰ ਸੁੱਟਦਿਆਂ ਗਿ੍ਰਫਤਾਰ ਕੀਤੇ ਨੌਜਵਾਨ ਨੂੰ ਡਿਸਚਾਰਜ ਕਰਨ ਦਾ ਐਲਾਨ ਕੀਤਾ ਅਤੇ ਬਾਕੀ ਸਾਰੇ ਮਾਮਲੇ ਸੰਬੰਧੀ ਤਿੰਨ ਮੈਂਬਰੀ ਵਿਸੇਸ ਜਾਂਚ ਟੀਮ (ਐਸ.ਆਈ.ਟੀ.) ਗਠਿਤ ਕਰਨ ਦਾ ਭਰੋਸਾ ਵੀ ਦਿੱਤਾ। ਪੁਲਿਸ ਦੇ ਇਸ ਐਲਾਨ ਉਪਰੰਤ ਧਰਨਾਕਾਰੀ ਸਾਂਤ ਹੋਏ ਅਤੇ ਥਾਣੇ ’ਤੇ ਕੀਤਾ ਕਬਜਾ ਚੁੱਕ ਲਿਆ ਗਿਆ। ਪੁਲਿਸ ਦੇ ਕੁਝ ਅਧਿਕਾਰੀਆਂ ਨੇ ਨਾਂਅ ਨਾ ਛਾਪੇ ਜਾਣ ਦੀ ਸਰਤ ’ਤੇ ਦੱਸਿਆ ਕਿ ਸਰਕਾਰ ਵਲੋਂ ਝੁਕ ਕੇ ਲਏ ਫੈਸਲੇ ਨਾਲ ਪੁਲਿਸ ਦਾ ਮਨੋਬਲ ਘਟਿਆ ਹੈ ਅਤੇ ਉਹ ਭਵਿੱਖ ’ਚ ਅਜਿਹੀ ਕਿਸੇ ਸਥਿਤੀ ’ਚ ਖੁੱਲ ਕੇ ਕੋਈ ਕਾਰਵਾਈ ਕਰਨ ਤੋਂ ਗੁਰੇਜ ਕਰਨਗੇ। ਦੂਜੇ ਪਾਸੇ ਅਜਨਾਲਾ ਵਿਖੇ ਭਾਵੇਂ ਪੁਲਿਸ ਅਧਿਕਾਰੀਆਂ ਵਲੋਂ ਪੱਤਰਕਾਰਾਂ ਦੇ ਸਾਹਮਣੇ ਹੀ ਪ੍ਰਦਰਸਨਕਾਰੀਆਂ ਦੀਆਂ ਸਰਤਾਂ ਮੰਨਣ ਦਾ ਐਲਾਨ ਕੀਤਾ ਗਿਆ ਸੀ ਪਰ ਬਾਅਦ ’ਚ ਸਰਕਾਰ ਵਲੋਂ ਪਲਟੇ ਗਏ ਫੈਸਲੇ ਕਾਰਨ ਉੱਚ ਪੁਲਿਸ ਤੇ ਪ੍ਰਸਾਸਨਿਕ ਅਧਿਕਾਰੀਆਂ ਦੀਆਂ ਮੀਟਿੰਗਾਂ ਵੀ ਦੇਰ ਰਾਤ ਤੱਕ ਚੱਲਦੀਆਂ ਰਹੀਆਂ। ਦੱਸਣਯੋਗ ਹੈ ਕਿ ਇਕ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਮਾਮਲੇ ’ਚ ਅਜਨਾਲਾ ਪੁਲਿਸ ਵਲੋਂ ਗਿ੍ਰਫਤਾਰ ਕੀਤੇ ਲਵਪ੍ਰੀਤ ਸਿੰਘ ਉਰਫ ਤੂਫਾਨ ਦੀ ਰਿਹਾਈ ਲਈ ਅੰਮਿ੍ਤਪਾਲ ਸਿੰਘ ਵਲੋਂ ਅਜਨਾਲਾ ਥਾਣੇ ਦੇ ਘਿਰਾਓ ਦਾ ਅਲਟੀਮੇਟਮ ਦਿੱਤਾ ਹੋਇਆ ਸੀ। ਅੰਮਿ੍ਰਤਪਾਲ ਸਿੰਘ ਤੇ ਉਸ ਦੇ ਸਮਰਥਕਾਂ ਨੂੰ ਅਜਨਾਲਾ ’ਚ ਦਾਖਲ ਹੋਣ ਤੋਂ ਰੋਕਣ ਲਈ ਪੁਲਿਸ ਵਲੋਂ ਇਲਾਕੇ ਨੂੰ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਸੀ। ਸਰਹੱਦੀ ਜ਼ਿਲ੍ਹਿਆਂ ਨਾਲ ਸੰਬੰਧਿਤ ਪੁਲਿਸ ਅਧਿਕਾਰੀ ਤੇ ਮੁਲਾਜਮ ਵੱਡੀ ਤਾਦਾਦ ’ਚ ਤਾਇਨਾਤ ਕੀਤੇ ਗਏ ਸਨ ਅਤੇ ਪੱਕੇ ਬੈਰੀਕੇਡ ਲਾ ਕੇ ਰੋਕਾਂ ਲਗਾਈਆਂ ਗਈਆਂ ਸਨ। ਇਨ੍ਹਾਂ ਰੋਕਾਂ ’ਤੇ ਹੀ ਟਕਰਾਅ ਪੈਦਾ ਹੋਇਆ ਅਤੇ ਅੱਗੇ ਵਧਣ ਲਈ ਬਜ਼ਿੱਦ ਧਰਨਾਕਾਰੀਆਂ ਨੇ ਪੁਲਿਸ ਦੇ ਬੈਰੀਕੇਡ ਪੁੱਟ ਸੁੱਟੇ ਅਤੇ ਇਸ ਮੌਕੇ ਹੋਈਆਂ ਝੜਪਾਂ ’ਚ ਦਿਹਾਤੀ ਜ਼ਿਲ੍ਹੇ ਨਾਲ ਸੰਬੰਧਿਤ ਐਸ.ਪੀ. ਜੁਗਰਾਜ ਸਿੰਘ ਸਣੇ 6 ਪੁਲਿਸ ਮੁਲਾਜਮ ਜਖਮੀ ਹੋ ਗਏ ਅਤੇ ਕੁਝ ਧਰਨਾਕਾਰੀ ਵੀ ਇਸ ਦਰਮਿਆਨ ਜ਼ਖ਼ਮੀ ਹੋਏ। ਪੁਲਿਸ ਤੇ ਧਰਨਾਕਾਰੀਆਂ ਦਰਮਿਆਨ ਹੋਈਆਂ ਝੜਪਾਂ ਕਾਰਨ ਸਥਿਤੀ ਕਾਫੀ ਤਨਾਅਪੂਰਵਕ ਬਣੀ ਰਹੀ . ਦੁਪਹਿਰ ਸਮੇਂ ਕਰੀਬ 2 ਵਜੇ ਅੰਮਿ੍ਤਪਾਲ ਸਿੰਘ ਨਾਲ ਵੱਡੀ ਤਾਦਾਦ ’ਚ ਪੁੱਜੇ ਸਮਰਥਕਾਂ ਵਲੋਂ ਕਈ ਘੰਟੇ ਥਾਣਾ ਅਜਨਾਲਾ ਦਾ ਘਿਰਾਓ ਕੀਤਾ ਗਿਆ ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਾਲੀ ਗੱਡੀ ਵੀ ਥਾਣੇ ਵਿਚ ਲਿਜਾਈ ਗਈ ਤੇ ਉਸਦੇ ਪਿੱਛੇ ਪੁੱਜੀਆਂ ਸੰਗਤਾਂ ਜਮੀਨ ’ਤੇ ਬੈਠ ਕੇ ਰੋਸ ਪ੍ਰਦਰਸਨ ਵਿਚ ਸਾਮਿਲ ਹੋਈਆਂ ਜਦੋਂ ਕਿ ਅੰਮਿ੍ਰਤਪਾਲ ਸਿੰਘ ਦੇ ਕੁਝ ਸਾਥੀਆਂ ਵਲੋਂ ਐਸ.ਐਚ.ਓ. ਦੇ ਦਫਤਰ ’ਤੇ ਕਬਜਾ ਜਮਾਈ ਰੱਖਿਆ। ਇਸ ਦੌਰਾਨ ਅੰਮਿ੍ਰਤਪਾਲ ਸਿੰਘ ਨੇ ਐਲਾਨ ਕੀਤਾ ਕਿ ਉਹ ਉਨੀ ਦੇਰ ਤੱਕ ਧਰਨਾ ਨਹੀਂ ਚੁੱਕਣਗੇ ਜਿੰਨੀ ਦੇਰ ਉਨ੍ਹਾਂ ਦੇ ਸਾਥੀ ਨੂੰ ਪੁਲਿਸ ਵਲੋਂ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਦਰਜ ਮਾਮਲੇ ਨੂੰ ਰੱਦ ਨਹੀਂ ਕੀਤਾ ਜਾਂਦਾ। ਮੌਕੇ ’ਤੇ ਪੁੱਜੇ ਏ.ਡੀ.ਜੀ.ਪੀ. ਮੋਹਨੀਸ ਚਾਵਲਾ, ਪੁਲਿਸ ਕਮਿਸਨਰ ਅੰਮਿ੍ਰਤਸਰ ਜਸਕਰਨ ਸਿੰਘ, ਐੱਸ.ਐੱਸ.ਪੀ. ਅੰਮਿ੍ਰਤਸਰ ਦਿਹਾਤੀ ਸਤਿੰਦਰ ਸਿੰਘ, ਐਸ.ਡੀ.ਐਮ. ਅਜਨਾਲਾ ਰਾਜੇਸ ਕੁਮਾਰ ਸਰਮਾ ਵਲੋਂ ਅੰਮਿ੍ਰਤਪਾਲ ਸਿੰਘ ਤੇ ਉਸ ਦੇ ਸਾਥੀਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਵਿਸਵਾਸ ਦਿਵਾਇਆ ਕਿ ਪਰਚਾ ਰੱਦ ਕਰਨ ਲਈ ਐਸ.ਪੀ ਤੇਜਬੀਰ ਸਿੰਘ ਹੁੰਦਲ ਦੀ ਅਗਵਾਈ ਹੇਠ ਤਿੰਨ ਮੈਂਬਰੀ ਸਿੱਟ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਪੁਲਿਸ ’ਤੇ ਕੋਈ ਹਮਲਾ ਨਹੀਂ ਕੀਤਾ ਸਗੋਂ ਪੁਲਿਸ ਵਾਲੇ ਰੋਕਣ ਸਮੇਂ ਹਫੜਾ-ਦਫੜੀ ’ਚ ਡਿੱਗਣ ਕਾਰਨ ਖੁਦ ਹੀ ਜਖਮੀ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਵੱਡੀ ਤਾਦਾਦ ਵਿਚ ਸਮਰਥਕਾਂ ਨੂੰ ਵੱਖ-ਵੱਖ ਥਾਵਾਂ ਤੋਂ ਗਿ੍ਰਫਤਾਰ ਕੀਤਾ ਹੈ, ਇੰਨ੍ਹਾਂ ਚੋਂ 50 ਸਮਰਥਕ ਥਾਣਾ ਬੀ-ਡਿਵੀਜਨ ਅੰਮਿ੍ਰਤਸਰ ਵਿਖੇ ਬੰਦ ਹਨ ਅਤੇ ਬਾਕੀਆਂ ਨੂੰ ਬਿਆਸ ਦਰਿਆ ਪੁਲ ਅਤੇ ਜਲੰਧਰ ਵਿਖੇ ਵੀ ਰੋਕੀ ਰੱਖਿਆ ਗਿਆ ਹੈ। ਇਸ ਵਾਪਰੀ ਘਟਨਾ ਕਾਰਨ ਜਿਥੇ ਅੰਮਿ੍ਰਤਸਰ ਜ਼ਿਲ੍ਹੇੇ ਦੇ ਸਾਰੇ ਕਸਬਿਆਂ ’ਚ ਤਣਾਅ ਬਣਿਆ ਰਿਹਾ ਉਥੇ ਦੇਸ-ਵਿਦੇਸ ’ਚ ਵਸਦੇ ਪੰਜਾਬੀਆਂ ਦੀਆਂ ਨਜਰਾਂ ਵੀ ਅੱਜ ਦੇ ਘਟਨਾਕ੍ਰਮ ’ਤੇ ਟਿਕੀਆਂ ਰਹੀਆਂ। ਇਸ ਮੌਕੇ ਕੁਝ ਪ੍ਰਤੱਖਦਰਸੀਆਂ ਦਾ ਕਹਿਣਾ ਸੀ ਕਿ ਅੱਜ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਨਜ਼ਰ ਆਈ ਹੈ ਅਤੇ ਉਹ ਇਸ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਕਾਮ ਰਹੀ ਹੈ।