ਬੱਚਿਆਂ ਦੀ ਸੰਥਿਆ ਸੰਪੂਰਨ ਹੋਣ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਵਿਸ਼ੇਸ਼ ਦੀਵਾਨ 7 ਮਈ ਨੂੰ

ਬੱਚਿਆਂ ਦੀ ਸੰਥਿਆ ਸੰਪੂਰਨ ਹੋਣ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਵਿਸ਼ੇਸ਼ ਦੀਵਾਨ 7 ਮਈ ਨੂੰ

ਗੁਰਦੁਆਰਾ ਪੀਚ ਐਵਨਿਊ ਲਵਿੰਗਸਟਨ ਕੈਲੀਫੋਰਨੀਆ ਵਿਖੇ ਪਿਛਲੇ ਤਿੰਨ ਸਾਲਾਂ ਤੋਂ ਪੰਜਾਬੀ ਦੀ ਕਲਾਸ ਲੱਗਦੀ ਹੈ। ਭਾਈ ਗੁਰਦੇਵ ਸਿੰਘ ਜੀ ਤਬਲਾ ਵਾਦਕ ਨੇ ਅਮਰੀਕਾ ਦੇ ਜੰਮਪਲ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਦੇ ਯੋਗ ਬਣਾਇਆ। ਕਲਾਸ ਵਿੱਚ ਤਕਰੀਬਨ 50 ਤੋਂ 60 ਦੇ ਕਰੀਬ ਬੱਚੇ ਪੜ੍ਹਦੇ ਹਨ। ਹਰ ਰੋਜ਼ ਗੁਰਬਾਣੀ ਅਤੇ ਪੰਜਾਬੀ ਦੀ ਕਲਾਸ ਲੱਗਦੀ ਹੈ। ਗੁਰਬਾਣੀ ਦੀ ਸੰਥਿਆ 13 ਬੱਚਿਆਂ ਨੇ ਪ੍ਰਾਪਤ ਕੀਤੀ ਹੈ। ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣ ਦੀ ਸੇਵਾ ਭਾਈ ਕਰਮਜੀਤ ਸਿੰਘ ਖੰਡੂਰ ਵਾਲਿਆਂ ਨੇ ਨਿਭਾਈ ਹੈ। ਬੱਚਿਆਂ ਦੀ ਸੰਥਿਆ ਸੰਪੂਰਨ ਹੋਣ ਦੀ ਖੁਸ਼ੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁਕਰਾਨਾ ਕਰਦਿਆਂ 7 ਮਈ 2023 ਦਿਨ ਐਤਵਾਰ ਨੂੰ ਵਿਸ਼ੇਸ਼ ਦੀਵਾਨ ਸਜਾਇਆ ਜਾ ਰਿਹਾ ਹੈ। ਸਮਾਂ 09:00 ਤੋਂ 12 :30 ਵਜੇ ਤੱਕ। ਇਨ੍ਹਾਂ ਸਮਾਗਮਾਂ ਵਿੱਚ ਬੱਚਿਆਂ ਵੱਲੋਂ ਕੀਰਤਨ, ਸਹਸਕ੍ਰਿਤੀ ਅਤੇ ਨੌਵੇਂ ਮੁਹੱਲੇ ਦੇ ਸਲੋਕ ਸੰਗਤੀ ਰੂਪ ’ਚ ਪੜ੍ਹੇ ਜਾਣਗੇ। ਜਿਨ੍ਹਾਂ ਬੱਚਿਆਂ ਨੇ ਗੁਰਬਾਣੀ ਪੜ੍ਹਨੀ ਸਿੱਖੀ ਏ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਜਾਵੇਗਾ। ਵਿਸ਼ੇਸ਼ ਤੌਰ ’ਤੇ ਇਨ੍ਹਾਂ ਸਮਾਗਮਾਂ ’ਚ ਭਾਈ ਆਤਮਜੋਤ ਸਿੰਘ ਯੂਬਾ ਸਿਟੀ ਵਾਲੇ ਪਹੁੰਚ ਰਹੇ ਹਨ। ਇਨ੍ਹਾਂ ਸਾਰੇ ਕਾਰਜਾਂ ਅੰਦਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ੍ਰ. ਗੁਰਪਾਲ ਸਿੰਘ ਕੈਲੇ ਅਤੇ ਉਨ੍ਹਾਂ ਦੀ ਸਮੁੱਚੀ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਅਤੇ ਵੱਖ-ਵੱਖ ਸਟਾਲਾਂ ਦੁਆਰਾ ਸੰਗਤਾਂ ਦੀ ਸੇਵਾ ਹੋਵੇਗੀ। ਪ੍ਰੈਸ ਨੂੰ ਜਾਣਕਾਰੀ ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ਜੋ ਕਿ ਗੁਰਦੁਆਰਾ ਪੀਚ ਐਵਨਿਊ ਲਵਿੰਗਸਟਨ ਕੈਲੀਫੋਰਨੀਆ ਵਿਖੇ ਬਤੌਰ ਕੀਰਤਨ ਦੀ ਸੇਵਾ ਨਿਭਾ ਰਹੇ ਹਨ।