ਬੌਰਿਸ ਜੌਹਨਸਨ ਦੇ ਬਿਆਨ ਤੋਂ ਸਿੱਖ ਭਾਈਚਾਰਾ ਨਾਰਾਜ਼

ਬੌਰਿਸ ਜੌਹਨਸਨ ਦੇ ਬਿਆਨ ਤੋਂ ਸਿੱਖ ਭਾਈਚਾਰਾ ਨਾਰਾਜ਼

ਲੰਡਨ : ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਖਾਲਿਸਤਾਨੀਆਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਟਾਸਕ ਫੋਰਸ ਬਣਾਏ ਜਾਣ ਬਾਰੇ ਦਿੱਤੇ ਬਿਆਨ ਨੇ ਸਿੱਖ ਹਲਕਿਆਂ ’ਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿੱਖ ਫੈਡਰੇਸਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਬੌਰਿਸ ਜੌਹਨਸਨ ਦੇ ਬਿਆਨ ਆਜਾਦੀ ਪਸੰਦ ਸਿੱਖਾਂ ਦੀ ਆਵਾਜ ਬੰਦ ਕਰਵਾਉਣ ਵੱਲ ਸੇਧਤ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਵੀ ਸਿੱਖਾਂ ਨੂੰ ਆਪਣੇ ਇਕ ਬਿਆਨ ’ਚ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਕਿਹਾ ਕਿ ਯੂ.ਕੇ. ਤੋਂ ਤਿੰਨ ਨੌਜਵਾਨਾਂ ਨੂੰ ਭਾਰਤ ਨੂੰ ਸੌਂਪੇ ਜਾਣ ਦੇ ਇਕ ਮਾਮਲੇ ’ਚ ਅਦਾਲਤੀ ਸੁਣਵਾਈ ’ਚੋਂ ਉਕਤ ਨੌਜਵਾਨਾਂ ਖਿਲਾਫ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ, ਇਸੇ ਤਰ੍ਹਾਂ ਜੱਗੀ ਜੌਹਲ ਖਿਲਾਫ ਵੀ ਕੋਈ ਠੋਸ ਸਬੂਤ ਪੇਸ਼ ਨਹੀਂ ਹੋਏ ਅਤੇ ਕੇਸ ਨੂੰ ਬਿਨਾ ਵਜਾ ਲਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਹਰ ਮਨੁੱਖ ਦਾ ਅਧਿਕਾਰ ਹੈ ਅਤੇ ਆਜਾਦੀ ਪਸੰਦ ਸਿੱਖਾਂ ਨੂੰ ਅੱਤਵਾਦ ਨਾਲ ਜੋੜਨਾ ਗਲਤ ਹੈ।