ਬੈਡਮਿੰਟਨ: ਲਕਸ਼ੈ ਸੈਮੀਫਾਈਨਲ ’ਚ, ਸਿੰਧੂ ਹਾਰੀ

ਬੈਡਮਿੰਟਨ: ਲਕਸ਼ੈ ਸੈਮੀਫਾਈਨਲ ’ਚ, ਸਿੰਧੂ ਹਾਰੀ

ਕਾਊਂਸਿਲ ਬਲੱਫਜ਼ (ਅਮਰੀਕਾ): ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਘੂ ਸਿੱਧੂ ਸੈੱਟਾਂ ’ਚ ਹਾਰ ਕੇ ਅਮਰੀਕੀ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਈ ਹੈ ਜਦਕਿ ਲਕਸ਼ੈ ਸੇਨ ਆਖਰੀ ਚਾਰ ਵਿੱਚ ਪਹੁੰਚ ਗਿਆ ਹੈ। ਵਿਸ਼ਵ ਰੈਂਕਿੰਗ ਵਿੱਚ 12ਵੇਂ ਸਥਾਨ ’ਤੇ ਕਾਬਜ਼ ਸਿੰਧੂ ਨੂੰ ਚੀਨ ਦੀ ਗਾਓ ਫਾਂਸ ਜੀ ਨੇ 22-20, 21-13 ਨਾਲ ਹਰਾਇਆ। ਦੂਜੇ ਪਾਸੇ ਲਕਸ਼ੈ ਨੇ ਭਾਰਤ ਦੇ ਹੀ ਸ਼ੰਕਰ ਮੁੱਤੂਸਾਮੀ ਸੁਬਰਾਮਨੀਅਨ ਨੂੰ 21-10, 21-17 ਨਾਲ ਮਾਤ ਦਿੱਤੀ। ਲਕਸ਼ੈ ਦਾ ਸਾਹਮਣਾ ਸੈਮੀ ਫਾਈਨਲ ਵਿੱਚ ਚੀਨ ਦੇ ਲੀ ਸ਼ੀ ਫੈਂਗ ਨਾਲ ਹੋਵੇਗਾ।