ਬੈਡਮਿੰਟਨ: ਜਪਾਨ ਓਪਨ ਦੇ ਸੈਮੀਫਾਈਨਲ ਵਿੱਚ ਹਾਰਿਆ ਲਕਸ਼ੈ ਸੇਨ

ਬੈਡਮਿੰਟਨ: ਜਪਾਨ ਓਪਨ ਦੇ ਸੈਮੀਫਾਈਨਲ ਵਿੱਚ ਹਾਰਿਆ ਲਕਸ਼ੈ ਸੇਨ

ਟੋਕੀਓ- ਭਾਰਤ ਦਾ ਨੌਜਵਾਨ ਖਿਡਾਰੀ ਲਕਸ਼ੈ ਸੇਨ ਅੱਜ ਇੱਥੇ ਇੰਡੋਨੇਸ਼ੀਆ ਦੇ ਪੰਜਵਾਂ ਦਰਜਾ ਹਾਸਲ ਜੌਨਾਥਨ ਕ੍ਰਿਸਟੀ ਤੋਂ ਸੈਮੀਫਾਈਨਲ ਵਿੱਚ ਹਾਰ ਕੇ ਜਪਾਨ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਵਿਸ਼ਵ ਚੈਂਪੀਅਨਸ਼ਿਪ 2021 ’ਚ ਕਾਂਸੀ ਦਾ ਤਗ਼ਮਾ ਜੇਤੂ ਅਤੇ ਦੁਨੀਆ ਦੇ 13ਵੇਂ ਨੰਬਰ ਦੇ ਖਿਡਾਰੀ ਲਕਸ਼ੈ ਨੇ ਪਹਿਲੀ ਗੇਮ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕੀਤੀ ਪਰ ਅਖੀਰ ’ਚ ਉਹ ਏਸ਼ਿਆਈ ਖੇਡਾਂ ਦੇ ਚੈਂਪੀਅਨ ਕ੍ਰਿਸਟੀ ਤੋਂ 15-2, 21-13, 16-21 ਨਾਲ ਹਾਰ ਗਿਆ। ਇਹ ਮੈਚ ਇੱਕ ਘੰਟਾ ਤੇ ਛੇ ਮਿੰਟ ਤੱਕ ਚੱਲਿਆ। ਅਲਮੋੜਾ ਦੇ ਰਹਿਣ ਵਾਲੇ 21 ਸਾਲਾ ਸੇਨ ਦੇ ਬਾਹਰ ਹੋਣ ਨਾਲ ਜਪਾਨ ਓਪਨ ’ਚ ਭਾਰਤ ਦੀ ਚੁਣੌਤੀ ਵੀ ਖਤਮ ਹੋ ਗਈ ਹੈ। ਸੇਨ ਨੇ ਇਸ ਮਹੀਨੇ ਦੇ ਸ਼ੁਰੂਆਤ ’ਚ ਕੈਨੇਡਾ ਓਪਨ ਸੁਪਰ 500 ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਖਿਡਾਰੀਆਂ ਦਾ ਰਿਕਾਰਡ 1-1 ਨਾਲ ਬਰਾਬਰ ਸੀ। ਮੈਚ ਦੌਰਾਨ ਦੋਵਾਂ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ ਪਰ ਅੰਤ ਵਿੱਚ ਇੰਡੋਨੇਸ਼ਿਆਈ ਖਿਡਾਰੀ ਨੇ ਲਕਸ਼ੈ ਸੇਨ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ।