ਬੀਬੀਸੀ ਡਾਕੂਮੈਂਟਰੀ ਖਿਲਾਫ਼ ਬੇਏਰੀਆ ਦੀ ਹਿੰਦੂ ਕਮਿਊਨਿਟੀ ਵਲੋਂ ਭਾਰੀ ਰੋਸ ਮੁਜ਼ਾਹਰਾ

ਬੀਬੀਸੀ ਡਾਕੂਮੈਂਟਰੀ ਖਿਲਾਫ਼ ਬੇਏਰੀਆ ਦੀ ਹਿੰਦੂ ਕਮਿਊਨਿਟੀ ਵਲੋਂ ਭਾਰੀ ਰੋਸ ਮੁਜ਼ਾਹਰਾ

ਮਿਲਪੀਟਸ/ਕੈਲੀਫੋਰਨੀਆ : 2002 ਵਿਚ ਗੁਜਰਾਤ ਵਿਚ ਹੋਏ ਦੰਗਿਆਂ ਪ੍ਰਤੀ ਬੀਬੀਸੀ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਦੋ ਕਿਸ਼ਤਾਂ ਵਿਚ ਜਾਰੀ ਕੀਤੀ ਗਈ ਡਾਕੂਮੈਂਟਰੀ ਜਿਸ ਵਿਚ ਮੋਦੀ ਅਤੇ ਗੁਜਰਾਤ ਦੇ ਹਿੰਦੂਆਂ ਵਲੋਂ ਮੁਸਲਮਾਨ ’ਤੇ ਕੀਤੇ ਹਮਲੇ ਨੂੰ ਸਿੱਧਾ ਜ਼ਿੰਮੇਵਾਰ ਠਹਿਰਾਇਆ ਗਿਆ। ਜਿਸ ਖਿਲਾਫ਼ ਭਾਰਤ ਸਮੇਤ ਪੂਰੀ ਦੁਨੀਆਂ ਵਿਚ ਵਸਦੇ ਹਿੰਦੂਆਂ ਵਲੋਂ ਭਾਰੀ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਬੇਏਰੀਆ ਦੀ ਹਿੰਦੂ ਅਮਰੀਕਨ ਕਮਿਊਨਿਟੀ ਵਲੋਂ BBC Documentry Spreading Fake Propaganda, Shame on BBC Racist BBC Hate Monoer BBC, BBC is a Bogus Broadcasting Corporation, BBC is a Fake News Peddler ਇਨ੍ਹਾਂ ਬੈਨਰਾਂ ਦੇ ਹੇਠ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ। ਇਥੇ ਜ਼ਿਕਰਯੋਗ ਹੈ ਭਾਵੇਂ ਭਾਰਤ ਵਿਚ ਇਸ ਡਾਕੂਮੈਂਟਰੀ ’ਤੇ ਪਾਬੰਦੀ ਲੱਗ ਚੁੱਕੀ ਹੈ ਪਰ ਇਸ ਡਾਕੂਮੈਂਟਰੀ ਦੇ ਨਾਲ ਪੂਰੀ ਦੁਨੀਆ ਵਿਚ ਤਹਿਲਕਾ ਮਚਿਆ ਹੋਇਆ ਹੈ।