ਬੀਐੱਸਐੱਫ ਜਵਾਨ ਅਵਤਾਰ ਸਿੰਘ ਨੂੰ ਸ਼ਹੀਦ ਐਲਾਨਿਆ ਜਾਵੇ: ਪ੍ਰਨੀਤ ਕੌਰ

ਬੀਐੱਸਐੱਫ ਜਵਾਨ ਅਵਤਾਰ ਸਿੰਘ ਨੂੰ ਸ਼ਹੀਦ ਐਲਾਨਿਆ ਜਾਵੇ: ਪ੍ਰਨੀਤ ਕੌਰ

ਸਨੌਰ (ਪਟਿਆਲਾ) : ਨਵੀਂ ਦਿੱਲੀ ਵਿਚ ਅੱਠ ਅਕਤੂਬਰ ਨੂੰ ਸਿਖਲਾਈ ਦੌਰਾਨ ਫੌਤ ਹੋਏ ਬੀਐੱਸਐੱਫ ਜਵਾਨ ਅਵਤਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਜ਼ਾਹਿਰ ਕਰਨ ਲਈ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅੱਜ ਸਨੌਰ ਨੇੜਲੇ ਪਿੰਡ ਖਾਂਸਿਆਂ ਸਥਿਤ ਉਨ੍ਹਾਂ ਦੇ ਘਰ ਪੁੱਜੇ। ਉਨ੍ਹਾਂ ਪੰਜਾਬ ਸਰਕਾਰ ਤੋਂ ਅਵਤਾਰ ਸਿੰਘ ਨੂੰ ਸ਼ਹੀਦ ਐਲਾਨ ਕੇ ਇੱਕ ਕਰੋੜ ਰੁਪਏ ਦੀ ਐਕਸ ਗਰੇਸ਼ੀਆ ਗਰਾਂਟ ਅਤੇ ਉਸ ਦੀ ਵਿਧਵਾ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਪਰਿਵਾਰ ਨੂੰ ਫੌਜੀ ਸ਼ਹੀਦਾਂ ਵਾਲ਼ੀਆਂ ਸਹੂਲਤਾਂ ਤੇ ਮਾਣ ਸਨਮਾਨ ਦੇਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਹੋਣਾ ਚਾਹੀਦਾ ਸੀ ਤੇ ਅੰਤਿਮ ਅਰਦਾਸ ਮੌਕੇ ਵੀ ਸ਼ਹੀਦ ਵਾਲੀਆਂ ਸਾਰੀਆਂ ਰਸਮਾਂ ਹੋਣੀਆਂ ਚਾਹੀਦੀਆਂ ਸਨ। ਐੱਸਡੀਐੱਮ ਡਾ. ਇਸ਼ਮਤ ਵਿਜੈ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।