ਬਿਲਕੀਸ ਬਾਨੋ ਕੇਸ: ਮੁਸਲਮਾਨਾਂ ਦੇ ਖੂਨ ਦੇ ਪਿਆਸੇ ਸਨ ਦੋਸ਼ੀ

ਬਿਲਕੀਸ ਬਾਨੋ ਕੇਸ: ਮੁਸਲਮਾਨਾਂ ਦੇ ਖੂਨ ਦੇ ਪਿਆਸੇ ਸਨ ਦੋਸ਼ੀ

ਨਵੀਂ ਦਿੱਲੀ- ਸੁਪਰੀਮ ਕੋਰਟ ਵਿੱਚ ਅੱਜ ਬਿਲਕੀਸ ਬਾਨੋ ਦੇ ਵਕੀਲ ਨੇ ਦੱਸਿਆ ਕਿ ਬਿਲਕੀਸ ਬਾਨੋ ਸਮੂਹਿਕ ਜਬਰ ਜਨਾਹ ਅਤੇ ਉਸ ਦੇ ਸੱਤ ਪਰਿਵਾਰਿਕ ਮੈਂਬਰਾਂ ਦੀ ਹੱਤਿਆ ਕਤਲ ਕਰਨ ਵਾਲੇ ਮੁਸਲਮਾਨਾਂ ਦੇ ਖੂਨ ਦੇ ਪਿਆਸੇ ਸਨ ਤੇ ਇਸ ਵਿਚਾਰਧਾਰਾ ਕਾਰਨ ਉਨ੍ਹਾਂ ਨੇ ਸਾਲ 2002 ਦੇ ਗੁਜਰਾਤ ਦੰਗਿਆਂ ਵਿਚ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ। ਇਸ ਮਾਮਲੇ ਦੀ ਸੁਣਵਾਈ ਅੱਜ ਜਸਟਿਸ ਬੀਵੀ ਨਾਗਰਤਨਾ ਤੇ ਉੱਜਲ ਭੂਯਨ ਦੇ ਬੈਂਚ ਦੀ ਅਗਵਾਈ ਹੇਠ ਹੋਈ। ਇਸ ਮਾਮਲੇ ਵਿਚ ਅਦਾਲਤ ਨੇ ਪਿਛਲੇ ਸਾਲ ਸਾਰੇ 11 ਦੋਸ਼ੀਆਂ ਨੂੰ ਮੁਆਫੀ ਦੇ ਦਿੱਤੀ ਸੀ ਜਿਸ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਬਹਿਸ ਸ਼ੁਰੂ ਕਰਦਿਆਂ ਬਿਲਕੀਸ ਬਾਨੋ ਦੀ ਵਕੀਲ ਸ਼ੋਭਾ ਗੁਪਤਾ ਨੇ ਕਿਹਾ ਕਿ ਉਸ ਦੇ ਗਰਭਵਤੀ ਹੋਣ ਵੇਲੇ ਉਸ ਨਾਲ ਬੇਰਹਿਮੀ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ ਅਤੇ ਉਸ ਦੇ ਬੱਚੇ ਨੂੰ ਪੱਥਰਾਂ ਨਾਲ ਮਾਰਿਆ ਗਿਆ ਸੀ। ਉਹ ਹਮਲਾਵਰਾਂ ਅੱਗੇ ਤਰਲੇ ਕਰਦੀ ਰਹੀ ਕਿ ਉਹ ਉਨ੍ਹਾਂ ਦੀ ਭੈਣ ਵਰਗੀ ਹੈ ਕਿਉਂਕਿ ਉਹ ਉਨ੍ਹਾਂ ਸਾਰਿਆਂ ਨੂੰ ਜਾਣਦੀ ਸੀ ਜੋ ਨੇੜਲੇ ਇਲਾਕੇ ਦੇ ਸਨ ਪਰ ਉਨ੍ਹਾਂ ਨੇ ਬਿਲਕੀਸ ਦੀ ਇਕ ਨਾ ਸੁਣੀ ਕਿਉਂਕਿ ਉਹ ਮੁਸਲਮਾਨਾਂ ਦੇ ਖੂਨ ਦੇ ਪਿਆਸੇ ਸਨ। ਉਨ੍ਹਾਂ ਨੇ ਨਾਅਰੇ ਲਾਏ, ‘ਇਹ ਮੁਸਲਮਾਨ ਹਨ, ਇਨ੍ਹਾਂ ਨੂੰ ਮਾਰੋ।’ ਇਸ ਮਾਮਲੇ ਦੀ ਸੁਣਵਾਈ ਭਲਕੇ ਮੁੜ ਸ਼ੁਰੂ ਹੋਵੇਗੀ।