ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਸੇਵਾ ਸੁਸਾਇਟੀ ਕੈਲੀਫੋਰਨੀਆ ਵਲੋਂ ਗੁਰਦੁਆਰਾ ਸਾਹਿਬ ਸੈਨਹੋਜੇ ਵਿਖੇ ਸਲਾਨਾ ਸ਼ਹੀਦੀ ਸਮਾਗਮ ਸਫ਼ਰ-ਏ-ਸ਼ਹਾਦਤ 22-23-24 ਦਸੰਬਰ ਨੂੰ

ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਸੇਵਾ ਸੁਸਾਇਟੀ ਕੈਲੀਫੋਰਨੀਆ ਵਲੋਂ ਗੁਰਦੁਆਰਾ ਸਾਹਿਬ ਸੈਨਹੋਜੇ ਵਿਖੇ ਸਲਾਨਾ ਸ਼ਹੀਦੀ ਸਮਾਗਮ ਸਫ਼ਰ-ਏ-ਸ਼ਹਾਦਤ 22-23-24 ਦਸੰਬਰ ਨੂੰ

ਪੰਥ ਦੇ ਉਘੇ ਵਿਦਵਾਨ ਡਾ. ਗੁਰਨਾਮ ਸਿੰਘ ਵਲੋਂ ਸਫਰ-ਏ-ਸ਼ਹਾਦਤ ’ਤੇ ਸਪੈਸ਼ਲ ਡਾਕੂਮੈਂਟਰੀ ਸ਼ਨੀਵਾਰ ਸ਼ਾਮ 730:PM ਤੇ ਦਿਖਾਈ ਜਾਵੇਗੀ
ਸੈਨਹੋਜ਼ੇ/ਕੈਲੀਫੋਰਨੀਆ : ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ, ਸੈਨਹੋਜੇ ਕੈਲੀਫੋਰਨੀਆ ਵਿਖੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਸੇਵਾ ਸੁਸਾਇਟੀ ਕੈਲੀਫੋਰਨੀਆ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰਦੁਆਰਾ ਸਾਹਿਬ ਸੈਨਹੋਜੇ ਕੈਲੀਫੋਰਨੀਆ ਵਿਖੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਵਸ 22 ਤੋਂ 24 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ। 22 ਦਸੰਬਰ 2023 ਦਿਨ ਸ਼ੁੱਕਰਵਾਰ ਸਵੇਰੇ 11.00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਪਾਠ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ 24 ਦਸੰਬਰ 2023 ਦਿਨ ਐਤਵਾਰ ਨੂੰ ਪਾਏ ਜਾਣਗੇ। ਇਸ ਦੌਰਾਨ ਕੀਰਤਨ, ਕਥਾ, ਢਾਡੀ, ਜਥੇ ਅਤੇ ਬੱਚਿਆਂ ਵਲੋਂ ਕੀਰਤਨ ਹੋਵੇਗਾ। 24 ਦਸੰਬਰ ਨੂੰ ਗੁਰੂ ਘਰ ਦੀ ਹਦੂਦ ਅੰਦਰ ਸ਼ਹੀਦਾਂ ਦੀ ਯਾਦ ਵਿਚ 1.00 ਵਜੇ ਨਗਰ ਕੀਰਤਨ ਹੋਵੇਗਾ। ਇਸ ਮੌਕੇ ਡਾ. ਗੁਰਨਾਮ ਸਿੰਘ ਵਲੋਂ 23 ਦਸੰਬਰ ਦਿਨ ਸ਼ਨੀਵਾਰ ਨੂੰ ਸਫ਼ਰ-ਏ-ਸ਼ਹਾਦਤ ਉਪਰ ਸਪੈਸ਼ਲ ਡਾਕੂਮੈਂਟਰੀ ਸ਼ਾਮ 7.30 PM ਤੋਂ 8.30 PM ਤੱਕ ਦਿਖਾਈ ਜਾਵੇਗੀ। ਸਮੂਹ ਸੰਗਤਾਂ ਨੂੰ ਬੇਨਤੀ ਹੈ ਜੀ ਵੱਧ ਤੋਂ ਵੱਧ ਪਹੁੰਚ ਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਇਥੇ ਇਹ ਜਿਕਰਯੋਗ ਹੈ ਕੀ ਪੰਥ ਦੇ ਊਘੇ ਵਿਦਵਾਨ ਡਾਕਟਰ ਗੁਰਨਾਮ ਸਿੰਘ ਵਲੋਂ ਸਫਰ ਏ ਸ਼ਹਾਦਤ ਉਪਰ ਸਪੈਸ਼ਲ ਡਾਕੂਮੈਂਟਰੀ ਸ਼ਨੀਵਾਰ ਸ਼ਾਮ 730:PM ਤੇ ਦਿਖਾਈ ਜਾਵੇਗੀ