ਬਾਜ਼ਾਰਾਂ ਅਤੇ ਮੰਦਰਾਂ ਵਿੱਚ ਅਯੁੱਧਿਆ ਤੋਂ ਸਿੱਧਾ ਪ੍ਰਸਾਰਨ ਵੱਡੀਆਂ ਸਕਰੀਨਾਂ ’ਤੇ ਦਿਖਾਇਆ

ਬਾਜ਼ਾਰਾਂ ਅਤੇ ਮੰਦਰਾਂ ਵਿੱਚ ਅਯੁੱਧਿਆ ਤੋਂ ਸਿੱਧਾ ਪ੍ਰਸਾਰਨ ਵੱਡੀਆਂ ਸਕਰੀਨਾਂ ’ਤੇ ਦਿਖਾਇਆ

ਪ੍ਰਾਣ ਪ੍ਰਤਿਸ਼ਠਾ: ਵੱਖ-ਵੱਖ ਥਾਈਂ ਸ਼ੋਭਾ ਯਾਤਰਾਵਾਂ ਕੱਢੀਆਂ
ਪਟਿਆਲਾ – ਅਯੁੱਧਿਆ ’ਚ ਭਗਵਾਨ ਰਾਮ ਚੰਦਰ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਤਹਿਤ ਸ਼ਾਹੀ ਸ਼ਹਿਰ ਪਟਿਆਲਾ ਭਗਵੇ ਰੰਗ ਵਿੱਚ ਰੰਗਿਆ ਗਿਆ। ਇਸ ਮੌਕੇ ਸ਼ਹਿਰ ’ਚ ਦੁਕਾਨਾ ਅਤੇ ਹੋਰ ਕਾਰੋਬਾਰੀ ਸਥਾਨਾਂ ਸਣੇ ਘਰਾਂ ਆਦਿ ’ਤੇ ਵੀ ਭਗਵੇ ਰੰਗ ਦੇ ਝੰਡੇ ਅਤੇ ਝੰਡੀਆਂ ਲਾਈਆਂ ਗਈਆਂ। ਬਾਜ਼ਾਰਾਂ ’ਚ ਸ਼ੋਭਾ ਯਾਤਰਾਵਾਂ ਵੀ ਕੱਢੀਆਂ ਗਈਆਂ ਅਤੇ ਲੰਗਰ ਲਾਏ ਗਏ। ਲੋਕਾਂ ਨੇ ਆਤਿਸ਼ਬਾਜੀ ਕਰਕੇ ਖੁਸ਼ੀ ਦਾ ਇਜਹਾਰ ਕੀਤਾ। ਇਸ ਮੌਕੇ ਆਪ ਦੇ ਵਿਧਾਇਕ ਅਜੀਤਪਾਲ ਕੋਹਲੀ, ਭਾਜਪਾ ਦੇ ਸ਼ਹਿਰੀ ਪ੍ਰਧਾਨ ਸੰਜੀਵ ਬਿੱਟੂ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘਚੰਦ ਸ਼ੇਰਮਾਜਰਾ ਨੇ ਸਮਾਗਮਾਂ ’ਚ ਸ਼ਿਰਕਤ ਕੀਤੀ।