ਜੋਹਾਨਸਬਰਗ [ਦੱਖਣੀ ਅਫਰੀਕਾ]- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਇਥੇ ਬਰਿਕਸ ਸੰਮੇਲਨ ਵਿੱਚ ਇੱਕ ਦੂਜੇ ਨਾਲ ਹੱਥ ਮਿਲਾਇਆ ਤੇ ਸੰਖੇਪ ਗੱਲਬਾਤ ਕੀਤੀ। ਸਮੂਹ ਦੇ ਨੇਤਾਵਾਂ ਦੁਆਰਾ 15ਵੇਂ ਬਰਿਕਸ ਸਿਖਰ ਸੰਮੇਲਨ ਦਾ ਸਾਂਝਾ ਬਿਆਨ ਜਾਰੀ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਆਪਣੀ ਨਿਰਧਾਰਤ ਸੀਟਾਂ ‘ਤੇ ਬੈਠਣ ਤੋਂ ਪਹਿਲਾਂ ਗੱਲਬਾਤ ਕਰਦੇ ਦੇਖੇ ਗਏ। ਨਾਲ ਹੀ ਸੰਬੋਧਨ ਤੋਂ ਬਾਅਦ ਦੋਵਾਂ ਨੇਤਾਵਾਂ ਨੂੰ ਸਟੇਜ ‘ਤੇ ਹੱਥ ਮਿਲਾਉਂਦੇ ਹੋਏ ਦੇਖਿਆ ਗਿਆ।