ਬਰਤਾਨਵੀ ਪ੍ਰਧਾਨ ਮੰਤਰੀ ਦੀ ਦੌੜ ’ਚ ਰਿਸ਼ੀ ਸੁਨਕ ਸਿਖ਼ਰ ’ਤੇ, ਹੋਰ ਵੋਟਾਂ ਮਿਲੀਆਂ

ਬਰਤਾਨਵੀ ਪ੍ਰਧਾਨ ਮੰਤਰੀ ਦੀ ਦੌੜ ’ਚ ਰਿਸ਼ੀ ਸੁਨਕ ਸਿਖ਼ਰ ’ਤੇ, ਹੋਰ ਵੋਟਾਂ ਮਿਲੀਆਂ

ਲੰਡਨ – ਸਾਬਕਾ ਚਾਂਸਲਰ ਰਿਸ਼ੀ ਸੁਨਕ ਕੰਜ਼ਰਵੇਟਿਵ ਪਾਰਟੀ ਦੇ ਆਗੂ ਬੋਰਿਸ ਜੌਹਨਸਨ ਦੀ ਥਾਂ ਬਰਤਾਨਵੀ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਅੱਗੇ ਹੋ ਗਏ ਹਨ। ਪਾਰਲੀਮੈਂਟ ਦੇ ਟੋਰੀ ਮੈਂਬਰਾਂ ਦੀ ਵੋਟਿੰਗ ਦੇ ਤਾਜ਼ਾ ਦੌਰ ਵਿੱਚ ਉਨ੍ਹਾਂ ਨੂੰ 14 ਹੋਰ ਵੋਟਾਂ ਮਿਲੀਆਂ ਹਨ। 42 ਸਾਲਾ ਸੁਨਕ ਪਿਛਲੇ ਹਫ਼ਤੇ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਸੂਚੀ ਵਿੱਚ ਸਿਖ਼ਰ ‘ਤੇ ਹਨ ਅਤੇ ਸੋਮਵਾਰ ਨੂੰ ਤੀਜੇ ਗੇੜ ਵਿੱਚ 115 ਵੋਟਾਂ ਪ੍ਰਾਪਤ ਕੀਤੀਆਂ, ਜਿਸ ਨਾਲ ਦੌੜ ਵਿੱਚ ਸਿਰਫ਼ ਚਾਰ ਉਮੀਦਵਾਰ ਰਹਿ ਗਏ।