ਫੀਫਾ ਵਿਸ਼ਵ ਕੱਪ ਫਾਈਨਲ ਨੂੰ ਜਿਓ ਸਿਨੇਮਾ ਤੇ 3 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ

ਫੀਫਾ ਵਿਸ਼ਵ ਕੱਪ ਫਾਈਨਲ ਨੂੰ ਜਿਓ ਸਿਨੇਮਾ ਤੇ 3 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ

ਮੁੰਬਈ— ਭਾਰਤ ‘ਚ 3.2 ਕਰੋੜ ਤੋਂ ਵੱਧ ਲੋਕਾਂ ਨੇ ਐਤਵਾਰ ਨੂੰ ਕਤਰ ਦੇ ਲੁਸੈਲ ਸਟੇਡੀਅਮ ‘ਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਖੇਡੇ ਗਏ ਫੀਫਾ ਵਿਸ਼ਵ ਕੱਪ ਫਾਈਨਲ ਨੂੰ ਜੀਓ ਸਿਨੇਮਾ ਐਪ ‘ਤੇ ਦੇਖਿਆ। ਇੱਥੇ ਜਾਰੀ ਰੀਲੀਜ਼ ਅਨੁਸਾਰ ਇਹ ਗਿਣਤੀ ਟੈਲੀਵਿਜ਼ਨ ‘ਤੇ ਮੈਚ ਦੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਤੋਂ ਵੱਧ ਹੈ। ਇਸ ‘ਚ ਦਾਅਵਾ ਕੀਤਾ ਗਿਆ ਹੈ ਕਿ ਫੁੱਟਬਾਲ ਵਿਸ਼ਵ ਕੱਪ ਦੇ ਆਖਰੀ ਦਿਨ 3.2 ਕਰੋੜ ਲੋਕਾਂ ਨੇ ਜੀਓਸਿਨੇਮਾ ਐਪ ‘ਤੇ ਲੌਗ ਇਨ ਕੀਤਾ।

ਰਿਲੀਜ਼ ਦੇ ਅਨੁਸਾਰ, 11 ਕਰੋੜ ਲੋਕਾਂ ਨੇ ਇਸ ਫੁੱਟਬਾਲ ਸੀਜ਼ਨ ਨੂੰ ਡਿਜੀਟਲ ਪਲੇਟਫਾਰਮ ‘ਤੇ ਦੇਖਿਆ। ਇਸ ਦੌਰਾਨ ਦਿਲਚਸਪ ਮੁਕਾਬਲੇ ਅਤੇ ਕਈ ਰੋਮਾਂਚਕ ਉਲਟਫੇਰ ਦੇ ਵਿਚਕਾਰ, ਫੀਫਾ ਵਿਸ਼ਵ ਕੱਪ ਕਤਰ 2022 ਨੇ ਸਪੋਰਟਸ 18 ਅਤੇ ਜੀਓਸਿਨੇਮਾ ‘ਤੇ 40 ਬਿਲੀਅਨ ਮਿੰਟ ਦੇ ਏਅਰ ਟਾਈਮ ਨਾਲ ਭਾਰਤ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਕਿ ਮੁਫ਼ਤ ਐਪਸ ਦੀ ਸ਼੍ਰੇਣੀ ਵਿੱਚ ਪੂਰੇ ਟੂਰਨਾਮੈਂਟ ਦੌਰਾਨ iOS ਅਤੇ Android ‘ਤੇ ਡਾਊਨਲੋਡ ਕੀਤਾ ਗਿਆ ਸੀ। ਅਰਜਨਟੀਨਾ ਨੇ ਫਾਈਨਲ ਵਿੱਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾਇਆ। 1986 ਤੋਂ ਬਾਅਦ ਇਹ ਦੇਸ਼ ਦਾ ਪਹਿਲਾ ਅਤੇ ਕੁੱਲ ਤੀਜਾ ਖਿਤਾਬ ਹੈ।