ਫੀਫਾ ਵਿਸ਼ਵ ਕੱਪ: ਪੁਰਤਗਾਲ ਨੂੰ ਹਰਾ ਕੇ ਦੱਖਣੀ ਕੋਰੀਆ ਪ੍ਰੀ-ਕੁਆਰਟਰਜ਼ ’ਚ; ਉਰੂਗੁਏ ਜਿੱਤ ਕੇ ਵੀ ਬਾਹਰ

ਫੀਫਾ ਵਿਸ਼ਵ ਕੱਪ: ਪੁਰਤਗਾਲ ਨੂੰ ਹਰਾ ਕੇ ਦੱਖਣੀ ਕੋਰੀਆ ਪ੍ਰੀ-ਕੁਆਰਟਰਜ਼ ’ਚ; ਉਰੂਗੁਏ ਜਿੱਤ ਕੇ ਵੀ ਬਾਹਰ

ਦੋਹਾ-ਦੱਖਣੀ ਕੋਰੀਆ ਨੇ ਅੱਜ ਇੱਥੇ ਪੁਰਤਗਾਲ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਦੇ ਪ੍ਰੀ-ਕੁਆਰਟਰਜ਼ ਵਿੱਚ ਥਾਂ ਬਣਾ ਲਈ। ਹਵਾਂਗ ਹੀ ਚਾਨ ਨੇ ਗਰੁੱਪ ‘ਐੱਚ’ ਮੈਚ ਦੇ ਦੂਜੇ ਹਾਫ ਦੇ ਆਖ਼ਰੀ ਪਲਾਂ ਵਿੱਚ ਇਹ ਅਹਿਮ ਗੋਲ ਦਾਗ਼ਿਆ। ਉਰੂਗੁਏ ਦੀ ਨਾਕਆਊਟ ਗੇੜ ਵਿੱਚ ਪਹੁੰਚਣ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ। ਉਰੂਗੁਏ ਨੇ ਗਰੁੱਪ ‘ਐੱਚ’ ਦੇ ਇੱਕ ਹੋਰ ਮੈਚ ਵਿੱਚ ਘਾਨਾ ਨੂੰ 2-0 ਨਾਲ ਹਰਾਇਆ, ਪਰ ਇਸ ਦੇ ਬਾਵਜੂਦ ਉਸ ਨੂੰ ਬਾਹਰ ਹੋਣਾ ਪਿਆ। ਪੁਰਤਗਾਲ ਆਪਣੇ ਪਹਿਲੇ ਦੋਵੇਂ ਮੈਚ ਜਿੱਤ ਕੇ ਨਾਕਆਊਟ ਗੇੜ ਵਿੱਚ ਥਾਂ ਬਣਾ ਚੁੱਕਿਆ ਸੀ, ਪਰ ਕੋਰੀਆ ਨੇ ਉਸ ਨੂੰ ਜਿੱਤ ਦੀ ਹੈਟ੍ਰਿਕ ਨਹੀਂ ਲਾਉਣ ਦਿੱਤੀ। ਇਨ੍ਹਾਂ ਮੈਚਾਂ ਮਗਰੋਂ ਦੱਖਣੀ ਕੋਰੀਆ ਅਤੇ ਘਾਨਾ ਦੇ ਬਰਾਬਰ ਚਾਰ ਚਾਰ ਅੰਕ ਰਹੇ, ਪਰ ਏਸ਼ਿਆਈ ਟੀਮ ਬਿਹਤਰ ਗੋਲ ਫ਼ਰਕ ਕਾਰਨ ਅੱਗੇ ਵਧਣ ਵਿੱਚ ਸਫਲ ਰਹੀ।