ਫੀਫਾ ਵਿਸ਼ਵ ਕੱਪ: ਇੰਗਲੈਂਡ ਨੇ ਇਰਾਨ ਨੂੰ 6-2 ਨਾਲ ਹਰਾਇਆ

ਫੀਫਾ ਵਿਸ਼ਵ ਕੱਪ: ਇੰਗਲੈਂਡ ਨੇ ਇਰਾਨ ਨੂੰ 6-2 ਨਾਲ ਹਰਾਇਆ

ਦੋਹਾ: ਇੰਗਲੈਂਡ ਨੇ ਬੁਕਾਯੋ ਸਾਕਾ ਦੇ ਦੋ ਗੋਲਾਂ ਦੀ ਬਦੌਲਤ ਅੱਜ ਇੱਥੇ ਗਰੁੱਪ ‘ਬੀ’ ਦੇ ਆਪਣੇ ਸ਼ੁਰੂਆਤੀ ਮੈਚ ਵਿੱਚ ਇਰਾਨ ਨੂੰ 6-2 ਗੋਲਾਂ ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਵਿੱਚ ਸ਼ਾਨਦਾਰ ਆਗਾਜ਼ ਕੀਤਾ ਹੈ। ਸਾਕਾ ਨੇ 43ਵੇਂ ਤੇ 62ਵੇਂ ਮਿੰਟ ਵਿੱਚ ਗੋਲ ਦਾਗ਼ੇ। ਉਸ ਤੋਂ ਇਲਾਵਾ ਜੂਡ ਬੈਲਿੰਘਮ (35ਵੇਂ), ਰਹੀਮ ਸਟਰਲਿੰਗ (46ਵੇਂ), ਮਾਰਕਸ ਰਸ਼ਫੋਰਡ (71ਵੇਂ) ਅਤੇ ਜੈਕ ਗ੍ਰੀਲੀਸ਼ (89ਵੇਂ) ਨੇ ਇੱਕ ਇੱਕ ਗੋਲ ਕੀਤਾ। ਉਧਰ, ਇਰਾਨ ਲਈ ਦੋਵੇਂ ਗੋਲ ਐੱਮ ਤਾਰੇਮੀ (65ਵੇਂ ਤੇ 90+13ਵੇਂ) ਨੇ ਕੀਤੇ।

ਬੈਲਿੰਘਮ ਨੇ 35ਵੇਂ ਮਿੰਟ ਵਿੱਚ ਗੋਲ ਕਰ ਕੇ ਇੰਗਲੈਂਡ ਨੂੰ ਲੀਡ ਦਿਵਾਈ। ਸਾਕਾ ਨੇ ਅੱਠ ਮਿੰਟ ਬਾਅਦ ਗੋਲ ਦਾਗ਼ ਕੇ ਲੀਡ ਦੁੱਗਣੀ ਕਰ ਦਿੱਤੀ। ਸਟਰਲਿੰਗ ਨੇ 46ਵੇਂ ਮਿੰਟ ਵਿੱਚ ਗੋਲ ਕੀਤਾ ਅਤੇ ਸਾਕਾ ਨੇ ਇਰਾਨ ਦੇ ਡਿਫੈਂਸ ਦੀਆਂ ਧੱਜੀਆਂ ਉਡਾਉਂਦਿਆਂ 62ਵੇਂ ਮਿੰਟ ਵਿੱਚ ਗੋਲ ਦਾਗ਼ਿਆ ਅਤੇ ਹਾਫ ਤੋਂ ਪਹਿਲਾਂ ਹੀ ਸਕੋਰ 4-0 ਕਰ ਦਿੱਤਾ। ਹਾਲਾਂਕਿ, ਤਾਰੇਮੀ ਨੇ ਦੋ ਗੋਲ ਦਾਗ਼ ਕੇ ਹਾਰ ਦੇ ਫ਼ਰਕ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ, ਪਰ ਰਸ਼ਫੋਰਡ ਅਤੇ ਗ੍ਰੀਲੀਸ਼ ਨੇ ਦੋ ਹੋਰ ਗੋਲ ਦਾਗ਼ ਦਿੱਤੇ। ਇੰਗਲੈਂਡ ਆਪਣਾ ਅਗਲਾ ਮੈਚ 26 ਨਵੰਬਰ ਨੂੰ ਅਮਰੀਕਾ ਨਾਲ ਖੇਡੇਗਾ। –