ਫਰਿਜ਼ਨੋ ਨਿਵਾਸੀ ਸ. ਅਰਵਿੰਦਰ ਸਹੋਤਾ ਦੇ ਪੁੱਤਰ ਗੁਰਭੁਪਿੰਦਰ ਦੇ ਵਿਆਹ ’ਤੇ ਲੱਗੀਆਂ ਰੌਣਕਾ

ਫਰਿਜ਼ਨੋ ਨਿਵਾਸੀ ਸ. ਅਰਵਿੰਦਰ ਸਹੋਤਾ ਦੇ ਪੁੱਤਰ ਗੁਰਭੁਪਿੰਦਰ ਦੇ ਵਿਆਹ ’ਤੇ ਲੱਗੀਆਂ ਰੌਣਕਾ


ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ): ਬੀਤੇ ਦਿਨੀ ਫਰਿਜ਼ਨੋ ਨਿਵਾਸੀ ਸ. ਅਰਵਿੰਦਰ ਸਿੰਘ ਸਹੋਤਾ ਦੇ ਲਾਡਲੇ ਸਪੁੱਤਰ ਗੁਰਭੁਪਿੰਦਰ ਸਿੰਘ ਸਹੋਤਾ (ਪੋਤਰਾ ਸ. ਨਿਰਮਲ ਸਿੰਘ ਸਹੋਤਾ ਅਤੇ ਭਤੀਜਾ ਨਰਿੰਦਰ ਸਿੰਘ ਨਿੱਕ ਸਹੋਤਾ) ਦਾ ਵਿਆਹ ਪੂਰਨ ਗੁਰ ਮਰਿਯਾਦਾ ਨਾਲ ਸੈਕਰਮੈਂਟੋ ਦੇ ਗੁਰਦੁਆਰਾ ‘‘ਦਸਮੇਸ਼ ਦਰਬਾਰ ਸਾਹਿਬ’’ ਵਿਖੇ ਸ. ਜਗਦੀਸਵਰ ਸਿੰਘ ਸਿੱਧੂ ਅਤੇ ਪਰਬਇੰਦਰਜੀਤ ਕੌਰ ਸਿੱਧੂ ਦੀ ਲਾਡਲੀ ਬੇਟੀ ਹਰਚਰਨ ਕੌਰ ਸਿੱਧੂ ਨਾਲ ਹੋਇਆ। ਇਸ ਉਪਰੰਤ ਪਰਿਵਾਰ ਵੱਲੋਂ ਸਮੂੰਹ ਰਿਸ਼ਤੇਦਾਰਾਂ ਅਤੇ ਦੋਸ਼ਤਾ ਨੂੰ ਸਾਨਦਾਰ ਪਾਰਟੀ ਫਰਿਜ਼ਨੋ ਦੇ ਗੋਲਡਨ ਪੈਲਸ ਵਿੱਚ ਦਿੱਤੀ ਗਈ। ਜਿੱਥੇ ਸਮੂੰਹ ਪਰਿਵਾਰਕ ਰਿਸ਼ਤੇਦਾਰਾਂ ਤੋਂ ਇਲਾਵਾ ਇਲਾਕੇ ਭਰ ਦੀਆਂ ਪ੍ਰਮੁੱਖ ਰਾਜਨੀਤਿਕ ਸਖਸੀਅਤਾਂ ਨੇ ਆ ਕੇ ਨਵ-ਵਿਆਹੇ ਬੱਚਿਆ ਨੂੰ ਪਿਆਰ ਦਿੱਤਾ, ਉੱਥੇ ਇਸ ਸ਼ਾਨਦਾਰ ਪਾਰਟੀ ਦਾ ਭਰਪੂਰ ਅਨੰਦ ਮਾਣਿਆ। ਸਹੋਤਾ ਪਰਿਵਾਰ ਇਲਾਕੇ ਦੇ ਭਾਈਚਾਰਕ, ਧਾਰਮਿਕ ਅਤੇ ਰਾਜਨੀਤਿਕ ਕਾਰਜਾਂ ਵਿੱਚ ਹਿੱਸਾ ਲੈ ਪੰਜਾਬੀ ਭਾਈਚਾਰੇ ਦਾ ਮਾਣ ਵਧਾਉਣ ਵਾਲਾ ਪਰਿਵਾਰ ਹੈ। ਜੋ ਲੰਮੇ ਅਰਸੇ ਤੋਂ ਗੁਰਦੁਆਰਾ ਸੈਲਮਾਂ ਨਾਲ ਜੁੜਿਆ ਹੋਇਆ ਹੈ। ਇਸ ਸਮੇਂ ਮੈਨੂੰ ਵੀ ਬਹੁਤ ਸਾਰੇ ਨਜਦੀਕੀਆਂ ਨੂੰ ਮਿਲ ਕੇ ਖੁਸ਼ੀ ਹੋਈ। ਮੇਰੇ ਅਤੇ ਸਾਡੇ ਮੀਡੀਆਂ ਗਰੁੱਪ ‘‘ਧਾਲੀਆਂ ਅਤੇ ਮਾਛੀਕੇ ਮੀਡੀਆਂ ਅਮਰੀਕਾ’’ ਵੱਲੋਂ ਸਮੂੰਹ ਸਹੋਤਾ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ। ਪਰਮਾਤਮਾ ਇਸ ਨਵ-ਵਿਆਹੀ ਜੋੜੀ ਨੂੰ ਖੁਸ਼ੀਆਂ ਅਤੇ ਚੜਦੀਕਲਾ ਬਖਸ਼ੇ।