ਪੱਤਰਕਾਰ ਅੰਮ੍ਰਿਤ ਸਿੰਘ ਮਾਨ ਨੂੰ ‘ਉਭਰਦਾ ਪੱਤਰਕਾਰ ਪੁਰਸਕਾਰ’

ਪੱਤਰਕਾਰ ਅੰਮ੍ਰਿਤ ਸਿੰਘ ਮਾਨ ਨੂੰ ‘ਉਭਰਦਾ ਪੱਤਰਕਾਰ ਪੁਰਸਕਾਰ’

ਲੰਡਨ : ਸਮਾਚਾਰ ਏਜੰਸੀ ਸਕਾਈ ਨਿਊਜ਼ ਲਈ ਕੰਮ ਕਰਨ ਵਾਲੇ ਸਲੋਹ ਦੇ ਇੱਕ ਪੱਤਰਕਾਰ ਨੂੰ ਇੱਕ ਪ੍ਰਮੁੱਖ ਉਦਯੋਗ ਅਵਾਰਡ ਸਮਾਰੋਹ ਵਿੱਚ ‘ਅਪ੍ਰੈਂਟਿਸ ਆਫ ਦਿ ਈਅਰ’ ਨਾਲ ਸਨਮਾਨਿਤ ਕੀਤਾ ਗਿਆ। ਅੰਮ੍ਰਿਤ ਸਿੰਘ ਮਾਨ ਨੇ ਅਪ੍ਰੈਂਟਿਸ ਆਫ ਦਿ ਈਅਰ 2024 ਦਾ ਖਿਤਾਬ ਜਿੱਤ ਕੇ ਸਭ ਤੋਂ ਵੱਡਾ ਸਨਮਾਨ ਹਾਸਲ ਕੀਤਾ। ਸਲੋਹ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪਹਿਲਾਂ ਵੀ ਸਕਾਈ ਨਿਊਜ਼ ’ਤੇ ਮਾਨ ਦੇ ਕੰਮ ਦੀ ਸ਼ਲਾਘਾ ਕੀਤੀ ਹੈ।
ਢੇਸੀ ਨੇ ਕਿਹਾ, ‘ਅੰਮ੍ਰਿਤ ਅਤੇ ਸਕਾਈ ਨਿਊਜ਼ ਦੋਵਾਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਪ੍ਰਤੀਨਿਧਤਾ ਮਾਇਨੇ ਰੱਖਦੀ ਹੈ – ਇਹ ਬਿਨਾਂ ਸ਼ੱਕ ਦੂਜਿਆਂ ਨੂੰ ਅਜਿਹੀਆਂ ਉਚਾਈਆਂ ’ਤੇ ਪਹੁੰਚਣ ਲਈ ਪ੍ਰੇਰਿਤ ਕਰੇਗਾ।’ ਨੈਸ਼ਨਲ ਕਾਉਂਸਿਲ ਫਾਰ ਦਿ ਟਰੇਨਿੰਗ ਆਫ਼ ਜਰਨਲਿਸਟਸ (N3“J) ਦੁਆਰਾ ਆਯੋਜਿਤ N3“J ਅਵਾਰਡਜ਼ ਫਾਰ ਐਕਸੀਲੈਂਸ ਵਿਚ ਪੱਤਰਕਾਰਾਂ ਨੂੰ ਇਸ ਤੋਂ ਵੀ ਅੱਗੇ ਜਾਣ ਲਈ ਉਤਸ਼ਾਹਿਤ ਕੀਤਾ ਗਿਆ।
ਖਾਲਸਾ ਸੈਕੰਡਰੀ ਅਕੈਡਮੀ ਦੇ ਸਾਬਕਾ ਵਿਦਿਆਰਥੀ ਮਾਨ ਆਪਣਾ ਏ-ਲੈਵਲ ਪੂਰਾ ਕਰਨ ਤੋਂ ਬਾਅਦ ਸਿੱਧਾ 2021 ਵਿੱਚ ਇੱਕ ਸਿਖਿਆਰਥੀ ਵਜੋਂ ਸਕਾਈ ਨਿਊਜ਼ ਵਿੱਚ ਸ਼ਾਮਲ ਹੋਇਆ। 24-ਘੰਟੇ ਦੇ ਨਿਊਜ਼ ਪਾਵਰਹਾਊਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮਾਨ ਨੇ ਯੂ.ਕੇ. ਯੂਥ ਪਾਰਲੀਮੈਂਟ ਦੇ ਮੈਂਬਰ ਵਜੋਂ ਸੇਵਾ ਕੀਤੀ ਅਤੇ ਪੰਜ ਸਾਲਾਂ ਲਈ ਸਲੋ ਦੇ ਆਪਣੇ ਹਲਕੇ ਦੀ ਨੁਮਾਇੰਦਗੀ ਕੀਤੀ। ਸੋਸ਼ਲ ਮੀਡੀਆ ’ਤੇ ਆਪਣੀ ਜਿੱਤ ਦੀ ਖਬਰ ਨੂੰ ਸਾਂਝਾ ਕਰਦੇ ਹੋਏ ਮਾਨ ਨੇ ਕਿਹਾ, ‘ਨੈਸ਼ਨਲ ਕੌਂਸਲ ਫਾਰ ਦੀ ਟਰੇਨਿੰਗ ਆਫ਼ ਜਰਨਲਿਸਟਸ (ਐਨ.ਸੀ.ਟੀ.ਜੇ) ਅਵਾਰਡਜ਼ ਵਿੱਚ ‘ਅਪ੍ਰੈਂਟਿਸ ਆਫ ਦਿ ਈਅਰ’ ਜਿੱਤ ਕੇ ਬਹੁਤ ਖੁਸ਼ੀ ਹੋਈ। ਇੱਕ ਭਰੋਸੇਮੰਦ ਅਤੇ ਵਧੀਆ ਪੱਤਰਕਾਰ ਬਣਨ ਲਈ ਮੇਰੀ ਮਿਹਨਤ ਅਤੇ ਵਚਨਬੱਧਤਾ ਨੂੰ ਮਾਨਤਾ ਪ੍ਰਾਪਤ ਦੇਖ ਕੇ ਬਹੁਤ ਮਾਣ ਹੈ।’’ ਉਸ ਨੇ ਅੱਗੇ ਕਿਹਾ, ‘ਪਰ ਸਕਾਈ ਨਿਊਜ਼ ਅਤੇ P1 ਮੀਡੀਆ ਅਕੈਡਮੀ ਵਿੱਚ ਮੈਨੂੰ ਮਿਲੇ ਸ਼ਾਨਦਾਰ ਸਮਰਥਨ ਤੋਂ ਬਿਨਾਂ ਸਫਲਤਾ ਸੰਭਵ ਨਹੀਂ ਸੀ – ਤੁਹਾਡਾ ਧੰਨਵਾਦ!’ ਦੂਜੇ ਪਾਸੇ ਪੀਏ ਮੀਡੀਆ ਅਕੈਡਮੀ ਦੇ ਉਸ ਦੇ ਸਾਬਕਾ ਟਿਊਟਰ ਸੀਨ ਹੋਵ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਹੋਏ ਇਸ ਖ਼ਬਰ ਦਾ ਜਸ਼ਨ ਮਨਾਇਆ।