ਪੰਥ ਤੇਰੇ ਦੀਆਂ ਗੂੰਜਾਂ ਦਿਨੋ-ਦਿਨ ਪੈਂਦੀਆਂ ਰਹਿਣਗੀਆਂ

ਪੰਥ ਤੇਰੇ ਦੀਆਂ ਗੂੰਜਾਂ ਦਿਨੋ-ਦਿਨ ਪੈਂਦੀਆਂ ਰਹਿਣਗੀਆਂ

ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟਰੇਸੀ ਵਿਖੇ 12ਵੇਂ ਨਗਰ ਕੀਰਤਨ ’ਚ ਸੰਗਤਾਂ ਦਾ ਰਿਕਾਰਡ ਤੋੜ ਇਕੱਠ, ਪਹੁੰਚੀਆਂ ਪੰਥ ਦੀਆਂ ਮਹਾਨ ਸ਼ਖਸੀਅਤਾਂ
ਟਰੇਸੀ/ਕੈਲੀਫੋਰਨੀਆ, (ਸਾਡੇ ਲੋਕ) : ਜਿਵੇਂ ਹੀ ਖਾਲਸੇ ਦਾ ਸਿਰਜਣਾ ਦਿਵਸ ਅਪ੍ਰੈਲ ਮਹੀਨਾ ਸ਼ੁਰੂ ਹੁੰਦਾ ਹੈ ਪੂਰੀ ਦੁਨੀਆ ’ਚ ਵਿਸਾਖੀ ਅਤੇ ਹੋਲੇ ਮਹੱਲੇ ਦੀਆਂ ਰੌਣਕਾਂ ਲੱਗ ਜਾਂਦੀਆਂ ਹਨ। ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ’ਚ ਨਗਰ ਕੀਰਤਨ ਸ਼ੁਰੂ ਹੋ ਜਾਂਦੇ ਹਨ। ਇਸ ਸੰਦਰਭ ’ਚ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਕੈਲੀਫੋਰਨੀਆ ਵਿਖੇ 12ਵਾਂ ਮਹਾਨ ਨਗਰ ਕੀਰਤਨ ਹੋਇਆ ਜਿਸ ਵਿਚ ਅਣਗਿਣਤ ਸੰਗਤਾਂ ਦਾ ਸਮੁੰਦਰ ਵਹਿ ਰਿਹਾ ਸੀ। ਪੰਥ ਦੀਆਂ ਮਹਾਨ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ ਜਿਨ੍ਹਾਂ ਵਿਚ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ 16ਵੇਂ ਮੁਖੀ ਦਮਦਮੀ ਟਕਸਾਲ, ਪੰਥ ਦੇ ਮਹਾਨ ਕੀਰਤਨੀਏ ਭਾਈ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ, ਸਿੱਖ ਸਕਾਲਰਰ ਇਤਿਹਾਸਕਾਰ ਪੰਥ ਦੇ ਸਿਰਮੌਰ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ, ਦਰਬਾਰ ਸਾਹਿਬ, ਭਾਈ ਲਖਵਿੰਦਰ ਸਿੰਘ ਸੋਹਲ ਢਾਡੀ, ਭਾਈ ਸਿਰੀਪਾਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਬਲਜਿੰਦਰ ਸਿੰਘ ਜੀ ਦਮਦਮੀ ਟਕਸਾਲ, ਗਿ. ਦਿਲਬਾਗ ਸਿੰਘ ਜੀ ਦਮਦਮੀ ਟਕਸਾਲ, ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ। ਇਸ ਸਮੇਂ ਵੱਖ-ਵੱਖ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਸੀ। ਵੱਡਾ ਬਜ਼ਾਰ ਲੱਗਿਆ ਹੋਇਆ ਸੀ। ਵੱਡੀ ਤਾਦਾਦ ’ਚ ਖਰੀਦੋ-ਫਰੋਖਤ ਹੋ ਰਹੀ ਸੀ। ਇਕ ਪਾਸੇ ਖੇਡਾਂ ਚੱਲ ਰਹੀਆਂ ਸਨ। ਗੁਰੂਘਰ ਦੇ ਮੁੱਖ ਸੇਵਾਦਾਰ ਭਾਈ ਦੀਪ ਸਿੰਘ, ਪੰਥਕ ਸ਼ਖਸੀਅਤ ਬਾਬਾ ਧਰਮ ਸਿੰਘ ਅਤੇ ਹੋਰ ਸਿੱਖ ਆਗੂਆਂ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਹ ਨਗਰ ਕੀਰਤਨ ਵਾਕਿਆ ਹੀ ਇਕ ਇਤਿਹਾਸਕ ਅਤੇ ਯਾਦਗਾਰੀ ਹੋ ਨਿਬੜਿਆ।