ਪੰਥ ਤੇਰੇ ਦੀਆਂ ਗੂੰਜਾਂ ਦਿਨੋ-ਦਿਨ ਪੈਣਗੀਆਂ

ਪੰਥ ਤੇਰੇ ਦੀਆਂ ਗੂੰਜਾਂ ਦਿਨੋ-ਦਿਨ ਪੈਣਗੀਆਂ

ਗਦਰੀ ਬਾਬਿਆਂ ਦੇ ਇਤਿਹਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ 23ਵੇਂ ਨਗਰ ਕੀਰਤਨ ’ਤੇ ਆਇਆ ਸੰਗਤਾਂ ਦਾ ਹੜ੍ਹ

ਸਟਾਕਟਨ ਸਾਡੇ ਲੋਕ ਬਿਊਰੋ : ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆਦੀ ਧਰਤੀ ’ਤੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ23ਵਾਂ ਮਹਾਨ ਨਗਰ ਕੀਰਤਨ ਕੱਢਿਆ ਗਿਆ,ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇਹਾਜ਼ਰੀ ਲਗਵਾਈ ਅਤੇ ਹਰ ਪਾਸੇ ਰੌਣਕ ਸੰਗਤਾਂ ਦਾਇਕੱਠ ਨਜ਼ਰ ਆ ਰਿਹਾ ਸੀ। ਇਸ ਨਗਰ ਕੀਰਤਨਵਿਚ ਪੂਰੇ ਅਮਰੀਕਾ ਵਿਚੋਂ ਸੰਗਤਾਂ ਨੇ ਗੁਰੂ ਘਰਆ ਕੇ ਹਾਜ਼ਰੀ ਲਗਵਾਈ। ਨਗਰ ਕੀਰਤਨ ਉਪਰਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਕੇਸਰੀ ਦਸਤਾਰਾਂਕੇਸਰੀ ਚੁੰਨੀਆਂ ਨਾਲ ਸਟਾਕਟਨ ਸ਼ਹਿਰ ਕੇਸਰੀ ਰੰਗ
ਵਿੱਚ ਰੰਗਿਆ ਹੋਇਆ ਸੀ ਸ਼ਹੀਦਾਂ ਦੀਆਂ ਫੋਟੋ ਅਤੇ ਮੌਜੂਦਾ ਦੌਰ ਦੇ ਸ਼ਹੀਦਾਂ ਦੀਆਂ ਥਾਂ ਥਾਂਤਸਵੀਰਾਂ ਕੌਮ ਵਿੱਚ ਆਈ ਤਬਦੀਲੀ ਦਾ ਅਗਾਜ਼ ਦੱਸ ਰਹੀਆਂ ਸਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਿੱਖਾਂ ਨਾਲ ਬੇ-ਇਨਸਾਫੀ ਦੀਆਂ ਗੱਲਾਂਕਰ ਰਹੇ ਸਨ। ਐਤਵਾਰਸਵੇਰੇ ਸਜੇ ਦੀਵਾਨ ਵਿਚ ਸਵੇਰੇ ਤੋਂ ਹੀ ਸੰਗਤਾਂ ਗੁਰੂ ਘਰ ਵਿਖੇ ਪਹੁੰਚ ਗਈਆਂ ਸਨ। ਕੀਰਤਨਉਪਰੰਤ ਪੰਥਕ ਬੁਲਾਰਿਆਂ ਨੇ ਖਾਲਸੇ ਦੇ ਜਨਮਦਿਹਾੜੇ ਨਾਲ ਸਬੰਧਿਤ ਆਪਣੇ ਵਿਚਾਰਾਂ ਦੁਆਰਾਸੰਗਤਾਂ ਨਾਲ ਸਾਂਝ ਪਾਈ। ਗੁਰਦੁਆਰਾ ਸਾਹਿਬ ਦੇਸਕੱਤਰ ਭਾਈ ਅਮਰਜੀਤ ਸਿੰਘ ਤੁੰਗ ਨੇ ਸਾਰਿਆਂਹੀ ਬੁਲਾਰਿਆਂ ਨੂੰ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਦਾ ਸਮਾਂ ਦਿੱਤਾ, ਜਿਨ੍ਹਾਂ ਵਿਚ ਅਮਰੀਕਾ ਦੇ ਵੱਖ ਵੱਖ ਆਗੂ ਸ਼ਾਮਲ ਹਨ।
ਇਸ ਪਵਿੱਤਰ ਮੌਕੇ ਸਟਾਕਟਨ ਸਿਟੀ ਦੇ ਆਫੀਸ਼ਲਮੈਂਬਰ ਪਤਵੰਤੇ ਸੱਜਣਾਂ ਨੇ ਗੁਰੂਘਰਵਿਖੇ ਪਹੁੰਚ ਕੇ ਸੰਗਤਾਂ ਨੂੰ ਖਾਲਸੇ ਦੇ ਸਿਰਜਣਾ ਦਿਵਸ ਦੀ ਵਧਾਈਦਿੱਤੀ। ਬਾਅਦ ਵਿਚ ਆਏ ਹੋਏਸਾਰਿਆਂ ਪਤਵੰਤੇ ਸੱਜਣਾਂ ਦਾਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂਸਨਮਾਨ ਕੀਤਾ ਗਿਆ। ਸਿਰੋਪਾਓਅਤੇ ਪਲੈਕਾ ਦੀ ਬਖਸ਼ਿਸ਼ ਕੀਤੀ ਗਈ। ਉਪ੍ਰੰਤ ਗੁਰੂ ਸਾਹਿਬ ਅੱਗੇ ਅਰਦਾਸ ਕਰਕੇਆਗਿਆ ਲੈ ਕੇ ਨਗਰ ਕੀਰਤਨਦੀ ਆਰੰਭਤਾ ਕੀਤੀ ਗਈ। ਸੁੰਦਰਸਜਾਈ ਹੋਈ ਪਾਲਕੀ ਵਿਚ ਗੁਰੂਸਾਹਿਬ ਦਾ ਸਰੂਪ ਲਿਜਾਇਆ ਗਿਆ। ਇਸਨਗਰ ਕੀਰਤਨ ਵਿਚ ਸੰਗਤਾਂ ਠਾਠਾਂਮਾਰਦੇ ਦਰਿਆ ਵਾਂਗ ਸਨ। ਕੇਸਰੀਦਸਤਾਰਾਂ, ਕੇਸਰੀ ਦੁਪੱਟਿਆਂ ਨਾਲਸਾਰੇ ਪਾਸੇ ਮਨਮੋਹਕ ਦਿ੍ਰਸ਼ ਬਣਰਿਹਾ ਸੀ। ਸੰਗਤਾਂ ਨਾਲ-ਨਾਲਕੀਰਤਨ ਸਰਵਣ ਕਰ ਰਹੀਆਂ ਸਨ।
16 ਅਪਰੈਲ ਸ਼ਨੀਵਾਰ ਨੂੰਸਵੇਰੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਗਈ।ਨਿਸ਼ਾਨ ਸਾਹਿਬ ਨੂੰ ਕੱਚੀ ਲੱਸੀ ਦੇਨਾਲ ਇਸ਼ਨਾਨ ਕਰਵਾਉਣ ਤੋਂ ਬਾਅਦ ਚੋਲਾ ਬਦਲੀ ਕੀਤਾ ਗਿਆ।ਸੰਗਤਾਂ ਵਾਹਿਗੁਰੂ ਜਾਪ ਕਰ ਰਹੀਆਂਸਨ। ਅਰਦਾਸ ਕਰਨ ਤੋਂ ਬਾਅਦਸੰਗਤਾਂ ਵਿਚ ਦੇਗ ਵਰਤਾਈ ਗਈ।
ਸ਼ਨੀਵਾਰ ਸ਼ਾਮ ਗੁਰੂਘਰ ਵਿਖੇ ਦੇਰਰਾਤ ਤੱਕ ਦੀਵਾਨ ਸਜਾਏ ਗਏ,ਜਿਸ ਵਿਚ ਪੰਥ ਦੇ ਪ੍ਰਸਿੱਧ ਕਥਾਵਾਚਕ ਅਤੇ ਸਿੱਖ ਸਕਾਲਰ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘਜੀ ਨੇ ਖਾਲਸਾ ਪੰਥ ਦੇ ਗੌਰਵਮਈ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਨਗਰਕੀਰਤਨ ਵਿਚ ਸਭ ਪਾਸੇ ਰੌਣਕਾਂਲੱਗੀਆਂ ਹੋਈਆਂ ਸਨ। ਗਤਕਾਪਾਰਟੀ ਵਲੋਂ ਵੀ ਆਪਣੇ ਜੌਹਰ
ਦਿਖਾਏ ਗਏ। ਵੱਖ-ਵੱਖ ਸੇਵਾਦਾਰਾਂਵਲੋਂ ਸੰਗਤਾਂ ਦੀ ਸੇਵਾ ਕਰਨ ਲਈਵੀ ਵੱਖਰਾ ਚਾਅ ਸੀ। ਛੋਲੇ-ਭਟੂਰੇ,ਸਮੋਸੇ, ਗੋਲ-ਗੱਪੇ, ਰਸ-ਮਲਾਈ,ਜੂੁਸ, ਤਰ੍ਹਾਂ ਤਰ੍ਹਾਂ ਦੇ ਕੋਲਡ ਡਰਿੰਕ,ਪੀਜਾ, ਟਿੱਕੀਆਂ, ਜਲੇਬੀਆਂ,ਗੰਨੇ ਦਾ ਰਸ, ਕਾਲੇ ਛੋਲੇ, ਚਾਹ,ਬੇਸਣ, ਦੁੱਧ, ਵੱਖ ਵੱਖ ਤਰ੍ਹਾਂ ਦੀਮਠਿਆਈ, ਫਰੂਟ ਚਾਟ, ਵੱਖ-ਵੱਖਤਰ੍ਹਾਂ ਦੇ ਪਕੌੜਿਆਂ ਦੇ ਸਟਾਲ ਲਗਾਕੇ ਸੰਗਤਾਂ ਦੀ ਸੇਵਾ ਕੀਤੀ ਗਈ।
ਹਰੇਕ ਸਟਾਲ ਉਪਰ ਸੇਵਾਦਾਰ ਵੱਧਤੋਂ ਵੱਧ ਸੇਵਾ ਕਰ ਰਹੇ ਸਨ। ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਅਮਰੀਕਾ ਦੇ ਸਿੱਖ ਆਗੂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ. ਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਮਹਾਨ ਨਗਰ ਕੀਤਰਨ ਵਿੱਚ ਸੰਗਤਾਂ ਗਦਰੀ ਬਾਬਿਆਂ ਨੂੰ ਨਤਮਸਤਕ ਹੋਣ ਤੇ ਖਾਲਸੇ ਦੇ ਜਨਮ ਦਿਨ ਉਪਰ ਸ਼ਰਧਾ ਨਾਲ ਆਈਆਂ ਹਨ। ਗੁਰੂ ਸਾਹਿਬ ਨੇ ਏਨਾ ਵੱਡਾ ਸੰਗਤਾਂ ਦਾ ਇਕੱਠ ਅਤੇ ਸਾਰੇ ਪ੍ਰੋਗਰਾਮ ਨਿਰਵਿਘਨ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਹੋਏ ਹਨ। ਉਨ੍ਹਾਂਾਂ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।