ਪੰਜ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਗੁਰਦੁਆਰਾ ਸਾਹਿਬ ਸਿਲੀਕਾਨ ਵੈਲੀ ਵਿਖੇ ਖਾਲਸਾ ਸਕੂਲ ਦੇ ਬੱਚੇ ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਦੇ ਲੱਗੇ ਚਰਨੀ

ਪੰਜ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਗੁਰਦੁਆਰਾ ਸਾਹਿਬ ਸਿਲੀਕਾਨ ਵੈਲੀ ਵਿਖੇ ਖਾਲਸਾ ਸਕੂਲ ਦੇ ਬੱਚੇ ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਦੇ ਲੱਗੇ ਚਰਨੀ

ਸਿਲੀਕਾਨ ਵੈਲੀ/ਕੈਲੀਫੋਰਨੀਆ : ਪੰਜ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਗੁਰਦੁਆਰਾ ਸਾਹਿਬ ਸਿਲੀਕਾਨ ਵੈਲੀ ਵਿਖੇ ਖਾਲਸਾ ਸਕੂਲ ਦੇ ਬੱਚੇ ਸਿੱਖ ਇਤਿਹਾਸ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੱਗੇ ਚਰਨੀ। ਜਿਸ ਵਿਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ, ਕੀਰਤਨ ਅਤੇ ਰਾਗਾਂ ਦੀ ਟ੍ਰੇਨਿੰਗ, ਸਿੱਖ ਇਤਿਹਾਸ ਵਿਚ ਬੱਚਿਆਂ ਨੇ ਪੜ੍ਹਾਈ ਪੂਰੀ ਕੀਤੀ। ਇਥੇ ਇਹ ਜ਼ਿਕਰਯੋਗ ਹੈ ਕਿ ਬੱਚੇ ਰਾਗਾਂ ਵਿਚ ਕੀਰਤਨ ਕਰਦੇ ਹਨ ਅਤੇ ਸਿੱਖ ਇਤਿਹਾਸ ’ਤੇ ਬੱਚਿਆਂ ਦੀ ਪੂਰੀ ਪਕੜ ਹੈ। ਇਸ ਸਾਰੇ ਪ੍ਰੋਗਰਾਮ ਨੂੰ ਚਰਨੀ ਲੱਗਣਾ ਵੀ ਕਿਹਾ ਜਾਂਦਾ ਹੈ ਅਤੇ ਇਸ ਵਿਚ ਖਾਲਸਾ ਸਕੂਲ ਦੇ ਅਧਿਆਪਕਾਂ, ਸੇਵਾਦਾਰਾਂ, ਬੱਚਿਆਂ ਦੇ ਮਾਪਿਆਂ ਦਾ ਮਣਾਂਮੂੰਹੀਂ ਸਮਾਂ ਲੱਗਦਾ ਹੈ ਅਤੇ ਸਖ਼ਤ ਮਿਹਨਤ ਕਰਕੇ ਬੱਚੇ ਇਸ ਮੁਕਾਮ ਤੱਕ ਪਹੁੰਚਦੇ ਹਨ। ਇਸ ਬਾਰੇ ‘ਸਾਡੇ ਲੋਕ’ ਨਾਲ ਗੱਲਬਾਤ ਕਰਦਿਆਂ ਇਕ ਸੇਵਾਦਾਰ ਨੇ ਕਿਹਾ ਕਿ ਇਸ ਵਿਚ ਗੁਰਦੁਆਰਾ ਸਾਹਿਬ ਸਿਲੀਕਾਨ ਵੈਲੀ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦਾ ਅਹਿਮ ਯੋਗਦਾਨ ਹੈ। ਪੰਜ ਸਾਲ ਮਿਹਨਤ ਕਰਵਾਉਣੀ ਕੋਈ ਖਾਲਾ ਜੀ ਦਾ ਬਾੜਾ ਨਹੀਂ। ਇਹ ਬੱਚੇ ਅੱਗੇ ਜਾ ਕੇ ਸਿੱਖ ਕੌਮ ਦੀ ਅਗਵਾਈ ਕਰਨਗੇ ਅਤੇ ਦੁਨੀਆ ਵਿਚ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਗੇ।
ਇਸ ਮੌਕੇ ਸ੍ਰ. ਬਲਕਾਰ ਸਿੰਘ ਪ੍ਰਧਾਨ, ਸ੍ਰ. ਹਰਪ੍ਰੀਤ ਸਿੰਘ ਕੋਹਲੀ ਸੈਕਟਰੀ, ਸ੍ਰ. ਪਰਦੁਮਨ ਸਿੰਘ, ਸ੍ਰ. ਗੁਰਪ੍ਰੀਤ ਸਿੰਘ, ਸ੍ਰ. ਗੁਰਦਿਆਲ ਸਿੰਘ, ਸ੍ਰ. ਅਮਰਜੀਤ ਸਿੰਘ ਮੁਲਤਾਨੀ, ਸ੍ਰ. ਸੁਖਵਿੰਦਰ ਸਿੰਘ, ਸ੍ਰ. ਨਿਰਮਲ ਸਿੰਘ ਸੂਰਾ, ਬਾਬਾ ਅਮੀਰ ਸਿੰਘ, ਬਾਬਾ ਜੀਵਨਜੋਤ ਸਿੰਘ, ਬਾਬਾ ਹਰਵਿੰਦਰ ਸਿੰਘ, ਬਾਬਾ ਜੋਤਸਰੂਪ ਸਿੰਘ, ਸ੍ਰ. ਬੂਟਾ ਸਿੰਘ, ਬੀਬੀ ਜਸਵੀਰ ਕੌਰ, ਪ੍ਰਿੰਸੀਪਲ ਬੀਬੀ ਹਰਮਿੰਦਰ ਕੌਰ, ਖ਼ਾਲਸਾ ਸਕੂਲ ਸਿਲੀਕੋਨ ਵੈਲੀ ਅਤੇ ਸਮੂੰਹ ਸਟਾਪ ਤੇ ਸਾਰੇ ਬੱਚਿਆਂ ਦੇ ਮਾਪੇ, ਬੀਬੀ ਹਰਬੀਰ ਕੌਰ ਭਾਟੀਆ, ਬੀਬੀ ਅਰਸ਼ਇੰਦਰ ਕੌਰ ਆਦਿ ਪਤਵੰਤੇ ਹਾਜ਼ਰ ਸਨ।