ਪੰਜਾਬ ਵਿੱਚ ਲੱਗੇ ਕੌਮੀ ਮੋਰਚੇ ਦੀ ਹਮਾਇਤ ’ਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਸ਼ਿਕਾਗੋ ਦੀ ਭਾਰਤੀ ਅੰਬੈਸੀ ਅੱਗੇ ਰੋਸ ਮੁਜ਼ਾਹਰਾ

ਪੰਜਾਬ ਵਿੱਚ ਲੱਗੇ ਕੌਮੀ ਮੋਰਚੇ ਦੀ ਹਮਾਇਤ ’ਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਸ਼ਿਕਾਗੋ ਦੀ ਭਾਰਤੀ ਅੰਬੈਸੀ ਅੱਗੇ ਰੋਸ ਮੁਜ਼ਾਹਰਾ

ਸ਼ਿਕਾਗੋ- ਭਾਰਤ ਦੀਆਂ ਵੱਖ ਵੱਖ ਜੇਲਾਂ ਅੰਦਰ 25/25-30/30 ਸਾਲਾਂ ਦੇ ਲੰਬੇ ਅਰਸੇ ਤੋਂ ਬੰਦ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ 7 ਜਨਵਰੀ ਤੋਂ ਸੁਰੂ ਹੋਏ ਮੋਰਚੇ ਦੀ ਹਮਾਇਤ ਵਿੱਚ ਪੰਥਕ ਜਥੇਬੰਦੀਆਂ ਦੇ ਸਾਂਝੇ ਸੱਦੇ ਤੇ ਵਿਦੇਸਾਂ ਵਿੱਚ 26 ਜਨਵਰੀ ਦੇ ਦਿਨ ਭਾਰਤ ਦੀਆਂ ਅੰਬੈਸੀਆਂ ਅਗੇ ਜਾਗਦੀਆਂ ਜਮੀਰਾਂ ਵਾਲੇ ਸਿੱਖਾਂ ਵਲੋਂ ਰੋਸ ਮੁਜਾਹਰੇ ਕੀਤੇ ਗਏ। ਉਥੇ ਸ਼ਿਕਾਗੋ ਦੇ ਭਾਰਤੀ ਅੰਬੈਸੀ ਅਗੇ ਵੀ ਸ਼ਿਕਾਗੋ ਤੋਂ ਇਲਾਵਾ ਮਿਸੀਗਨ ਤੇ ਇੰਡੀਆਨਾ ਦੀਆਂ ਸੰਗਤਾਂ ਨੇ ਬੜੇ ਠੰਡ ਦੇ ਮੌਸਮ ਵਿੱਚ ਰੋਸ ਮੁਜਾਹਰਾ ਕੀਤਾ ਗਿਆ। ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਇਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਇਸ ਰੋਸ ਮੁਜਾਹਰੇ ਵਿੱਚ ਅਹਿਮ ਭੂਮਿਕਾ ਨਿਵਾਈ। ਮੁਜਾਹਰਾ ਕਾਰੀਆਂ ਨੇ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਚ ਨਾਅਰੇਬਾਜੀ ਕੀਤੀ। ਉਥੇ ਭਾਰਤੀ ਸਰਕਾਰ ਵਿਰੁੱਧ ਵੀ ਜੋਰਦਾਰ ਨਾਅਰੇਬਾਜੀ ਕੀਤੀ। ਇਸਤੇ ਤੋਂ ਇਲਾਵਾ ਉਥੋਂ ਲੰਘ ਰਹੇ ਰਾਹਗੀਰਾਂ ਨੂੰ ਵੱਡੇ ਪੱਧਰ ਤੇ ਇਸਤਿਆਰ ਵੰਡੇ ਗਏ। ਜਿਨ੍ਹਾਂ ਵਿੱਚ ਭਾਰਤੀ ਸਰਕਾਰ ਦੀਆਂ ਕਾਲੀਆਂ ਨੀਤੀਆਂ ਨੂੰ ਉਜਾਗਰ ਕੀਤਾ ਗਿਆ ਸੀ ਤੇ ਦੱਸਿਆ ਗਿਆ ਸੀ ਕਿ ਕਿਵੇਂ ਭਾਰਤ ਸਰਕਾਰ ਸਿੱਖਾਂ ਸਮੇਤ ਦੂਜੀਆਂ ਘੱਟ ਗਿਣਤੀ ਕੌਮਾਂ ਤੇ ਅਤਿਆਚਾਰ ਕਰ ਰਹੀ ਹੈ। ਇਹ ਵੀ ਦਸਿਆ ਗਿਆ ਕਿ ਜਿੱਥੇ ਵੱਡੇ ਵੱਡੇ ਅਪਰਾਧੀਆਂ ਬਲਾਤਕਾਰੀਆਂ ਤੇ ਕਾਤਲਾਂ ਨੂੰ ਜੇਲਾਂ ਵਿੱਚੋਂ ਦਿੱਤੀਆਂ ਸਜਾਵਾਂ ਨੂੰ ਪੂਰਿਆਂ ਕੀਤਿਆਂ ਵਗੈਰ ਹੀ ਰਿਹਾਅ ਕਰ ਦਿਤਾ ਜਾਂਦਾ ਹੈ ਤੇ ਉਥੇ ਦੂਜੇ ਪਾਸੇ ਬੰਦੀ ਸਿੰਘ ਜੋ ਕੌਮੀ ਕਾਰਜਾਂ ਹਿੱਤ ਜੇਲਾਂ ਵਿੱਚ ਬੰਦ ਹਨ। ਜੋ ਕਿ ਦਿੱਤੀਆਂ ਸਜਾਵਾਂ ਨੂੰ ਪਾਰ ਕਰਕੇ 10/15 ਸਾਲਾਂ ਦਾ ਹੋਰ ਸਮਾਂ ਵੀ ਪਾਰ ਕਰ ਦਿੱਤੇ ਜਾਣ ਤੇ ਵੀ ਰਿਹਾਅ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਨਵੇਂ ਉਠ ਰਹੇ ਸਿੱਖ ਨੌਜਵਾਨਾਂ ਨੂੰ ਵੀ ਝੂਠੇ ਕੇਸ ਪਾਕੇ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਇਸ ਦੀ ਮਿਸਾਲ ਇੰਗਲੈਂਡ ਦੇ ਸਿਟੀਜਨ ਸ੍ਰ ਜਗਤਾਰ ਸਿੰਘ ਜੱਗੀ ਜੋਹਲ ਹੈ। ਜਿਸ ਨੂੰ ਪੰਜ ਸਾਲ ਤੋਂ ਬਿਨਾਂ ਕੇਸ ਦਰਜ ਕੀਤਿਆਂ ਜੇਲ ਚ ਡੱਕਿਆ ਹੈ। ਕੁਝ ਨੌਜਵਾਨਾਂ ਨੂੰ ਲੈਟਰੇਚਰ ਰੱਖਣ ਤੇ ਹੀ ਉਮਰ ਕੈਦ ਦੀ ਸਜਾ ਸੁਣਾ ਦਿੱਤੀ ਗਈ ਹੈ। ਇਸ ਮੁਜਾਹਰੇ ਵਿੱਚ ਸ਼ਿਕਾਗੋ ਦੇ ਸਿੱਖਾਂ ਦੀ ਗਿਣਤੀ ਬਹੁਤ ਥੋਹੜੀ ਹੁੰਦੀ ਹੈ। ਭਾਵੇਂ ਕਿ ਸਿੱਖ ਵਸੋਂ ਵੱਡੀ ਗਿਣਤੀ ਵਿੱਚ ਇਥੇ ਰਹਿੰਦੀ ਹੈ। ਸਾਇਦ ਇਥੇ ਪੰਥਕ ਸੋਚ ਰੱਖਣ ਵਾਲੇ ਤੇ ਪੰਥ ਦਰਦੀ ਘੱਟ ਹਨ। ਖੁਦਗਰਜ ਤੇ ਬੈਗਰਤ ਕਿਸਮ ਦੇ ਲੋਕ ਬਹੁਤਾਤ ਵਿੱਚ ਹਨ। ਪਿੱਛੇ ਜਿਹੇ ਇਥੇ ਇਕ ਭਾਰਤੀ ਸਰਕਾਰ ਦੇ ਛੱਡੇ ਹੋਏ ਏਜੰਟ ਨੇ ਭਾਰਤੀ ਕੌਂਸਲੇਟ ਦੇ ਸਹਿਯੋਗ ਨਾਲ ਸਮਾਗਮ ਕੀਤਾ ਸੀ। ਜਿਸ ਵਿੱਚ 300 ਸੋ ਤੋਂ ਵੀ ਵੱਧ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਬੇਗੈਰਤ ਤੇ ਚਾਪਲੂਸ ਕਿਸਮ ਦਾ ਬੰਦਾ ਪਹੁੰਚਿਆ ਹੋਇਆ ਸੀ। ਇਥੇ ਦੱਸਣਾਂ ਚਾਹੁੰਦੇ ਹਾਂ ਜਦ ਕਿਰਸਾਨੀ ਮੋਰਚੇ ਸਬੰਧੀ 26 ਜਨਵਰੀ ਨੂੰ ਮੁਜਾਹਰਾ ਹੋਇਆ ਸੀ ਉਸ ਵਿੱਚ ਜਿਸਦੇ ਨਾਂ ਅਧਾ ਕਿੱਲਾ ਵੀ ਬੋਲਦਾ ਸੀ ਉਹ ਵੀ ਸਭ ਤੋਂ ਮੂਹਰੇ ਪਹੁੰਚਿਆ ਹੋਇਆ ਸੀ ਪਰ ਜਦ ਕੌਮੀ ਯੋਧਿਆਂ ਤੇ ਧਾਰਮਿਕ ਗ੍ਰੰਥਾਂ ਤੇ ਹੋ ਰਹੇ ਹਮਲਿਆਂ ਸਬੰਧੀ ਰੋਸ ਮੁਜਾਹਰੇ ਕੀਤੇ ਜਾਣ ਤੇ ਸਾਰੇ ਅੰਦਰੀਂ ਬੜ ਜਾਂਦੇ ਹਨ ਇਥੋਂ ਤਕ ਧਰਮੀ ਬਾਣੇ ਪਾਕੇ ਤੇ ਧਰਮ ਦੇ ਆਪੂ ਬਣੇ ਠੇਕੇ ਦਾਰ ਵੀ ਅੰਦਰੀਂ ਲੁਕ ਜਾਣ ਤਾਂ ਇਹੋ ਜਿਹੀ ਕਿਸਮ ਦੇ ਲੋਕਾਂ ਨੂੰ ਖੁਰਗਰਜ, ਲਾਲਚੀ ਤੇ ਡਰਪੋਕ ਨੀ ਕਹੋਗੇ ਤਾਂ ਹੋਰ ਕੀ ਕਹੋਗੇ। ਸਾਨੂੰ ਆਪਣੇ ਅੰਦਰ ਦੇਖਣਾ ਪਏਗਾ ਕਿ ਕੀ ਅਸੀਂ ਵਾਕਿਆ ਹੀ ਉਸ ਬਾਬੇ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਅਖਵਾਉਣ ਦੇ ਹੱਕ ਦਾਰ ਹਾਂ। ਅਜੇ ਵੀ ਸਮਾਂ ਹੈ ਜਾਗ ਜਾਵੋ ਛੋਟੇ ਛੋਟੇ ਅਹੁੱਦਿਆਂ ਤੇ ਲਾਲਚਾਂ ਮਗਰ ਨਾਂ ਭੱਜੋ। ਕੌਮ ਦੀ ਚੱਲ ਰਹੀ ਅਜਾਦੀ ਦੀ ਜੰਗ ਵਿੱਚ ਹਿੱਸਾ ਪਾਓ ਤੇ ਮਾਣ ਮਹਿਸੂਸ ਕਰੋ।