ਪੰਜਾਬ ਯੂਨੀਵਰਸਿਟੀ ਚੋਣਾਂ ਵਿੱਚ ਫਿਰਿਆ ਝਾੜੂ

ਪੰਜਾਬ ਯੂਨੀਵਰਸਿਟੀ ਚੋਣਾਂ ਵਿੱਚ ਫਿਰਿਆ ਝਾੜੂ

ਚੰਡੀਗੜ੍ਹ-ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਸਖ਼ਤ ਪੁਲੀਸ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚੜ੍ਹੀਆਂ। ਪ੍ਰਧਾਨਗੀ ਦੀ ਚੋਣ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ‘ਛਾਤਰਾ ਯੁਵਾ ਸੰਘਰਸ਼ ਸਮਿਤੀ (ਸੀਵਾਈਐੱਸਐੱਸ) ਨੇ 2712 ਵੋਟਾਂ ਹਾਸਲ ਕਰਕੇ ਜਿੱਤ ਲਈ ਹੈ। ਇੰਜ ਆਯੂਸ਼ ਖਟਕੜ ਪ੍ਰਧਾਨ ਬਣ ਗਿਆ ਹੈ। ਇਸ ਤੋਂ ਇਲਾਵਾ ਸਕੱਤਰ ਇਨਸੋ ਉਮੀਦਵਾਰ ਪਰਵੇਸ਼ ਬਿਸ਼ਨੋਈ, ਮੀਤ ਪ੍ਰਧਾਨ ਹਰਸ਼ਦੀਪ ਸਿੰਘ ਬਾਠ ਤੇ ਸੰਯੁਕਤ ਸਕੱਤਰ ਮਨੀਸ਼ ਬੋਰਾ ਚੁਣੇ ਗਏ। ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ਲਈ ਇਸ ਵਾਰ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੁੱਲ 8 ਉਮੀਦਵਾਰ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ, ਜਿਨ੍ਹਾਂ ਵਿੱਚੋਂ ਐੱਸਓਆਈ ਦਾ ਉਮੀਦਵਾਰ ਮਾਧਵ ਸ਼ਰਮਾ, ਐੱਨਐੱਸਯੂਆਈ ਦਾ ਪ੍ਰਧਾਨਗੀ ਉਮੀਦਵਾਰ, ਐੱਸਐੱਫਐੱਸ ਦੀ ਭਵਨਜੋਤ ਕੌਰ, ਪੀਐੱਸਯੂ (ਲਲਕਾਰ) ਦਾ ਗੁਰਜੀਤ ਸਿੰਘ, ਸੱਥ ਦਾ ਜੋਧ ਸਿੰਘ ਅਤੇ ਪੁਸੂ ਦੀ ਸ਼ਿਵਾਲੀ ਪ੍ਰਧਾਨਗੀ ਦੀ ਚੋਣ ਹਾਰ ਗਏ ਹਨ।