ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ: 85 ਸਾਲਾ ਮਗਰੂ ਰਾਮ ਨੇ ਜਿੱਤੀ 800 ਮੀਟਰ ਦੌੜ

ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ: 85 ਸਾਲਾ ਮਗਰੂ ਰਾਮ ਨੇ ਜਿੱਤੀ 800 ਮੀਟਰ ਦੌੜ

ਮਸਤੂਆਣਾ ਸਾਹਿਬ- ਸੰਤ ਅਤਰ ਸਿੰਘ ਯਾਦਗਾਰੀ ਸਟੇਡੀਅਮ ਵਿੱਚ ਅੱਜ ਦੋ ਰੋਜ਼ਾ ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਸ਼ੁਰੂ ਹੋ ਗਈ ਹੈ। ਇਹ ਚੈਂਪੀਅਨਸ਼ਿਪ ਪੰਜਾਬ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਪੰਜਾਬ ਵੱਲੋਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਵਿਚ ਪੰਜਾਬ ਦੇ 378 ਦੇ ਕਰੀਬ 30 ਤੋਂ 92 ਸਾਲ ਤੱਕ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ ਪੁਰਸ਼ਾਂ ਦੀ 800 ਮੀਟਰ ਦੌੜ ਵਿੱਚ 85 ਸਾਲਾ ਮਗਰੂ ਰਾਮ ਲੁਧਿਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੰਮੀ ਛਾਲ ਵਿਚ 85 ਸਾਲਾ ਦੇ ਛੱਜੂ ਰਾਮ, ਜੈਵਲਿਨ ਥਰੋਅ ’ਚ 75 ਸਾਲ ਦੀ ਪਰਮਜੀਤ ਕੌਰ ਮੁਹਾਲੀ, 100 ਮੀਟਰ ਦੌੜ ’ਚ ਸੰਤੋਖ ਕੌਰ ਤੇ 60 ਸਾਲ ਦੀ ਗੁਰਜੀਤ ਕੌਰ ਤਰਨ ਤਾਰਨ ਤੇ ਸ਼ਾਟ ਪੁੱਟ ਵਿਚ 50 ਸਾਲ ਦੀ ਪਰਮਜੀਤ ਕੌਰ ਸੰਗਰੂਰ ਨੇ ਪਹਿਲਾ ਸਥਾਨ ਹਾਸਲ ਕੀਤਾ।