ਪੰਜਾਬ ਦੇ ਪ੍ਰਸਿੱਧ ਕਲਾਕਾਰ ਬਾਬਾ-ਬੋਹੜ ਸ਼੍ਰੋਮਣੀ ਪੰਜਾਬੀ ਗਾਇਕ-ਐਕਟਰ ਜਨਾਬ ਸੁਰਿੰਦਰ ਸਿੰਦਾ

ਪੰਜਾਬ ਦੇ ਪ੍ਰਸਿੱਧ ਕਲਾਕਾਰ ਬਾਬਾ-ਬੋਹੜ ਸ਼੍ਰੋਮਣੀ ਪੰਜਾਬੀ ਗਾਇਕ-ਐਕਟਰ ਜਨਾਬ ਸੁਰਿੰਦਰ ਸਿੰਦਾ

ਦੋਸਤੋ ਅੱਜ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਪ੍ਰਸਿੱਧ ਕਲਾਕਾਰ ਬਾਬਾ-ਬੋਹੜ ਸ਼੍ਰੋਮਣੀ ਪੰਜਾਬੀ ਗਾਇਕ-ਐਕਟਰ ਜਨਾਬ ਸੁਰਿੰਦਰ ਸ਼ਿੰਦਾ ਸਾਹਿਬ ਜੀ ਦੀ ਜਿਨ੍ਹਾਂ ਨੇ ਪੰਜਾਬੀ ਮਾਂ-ਬੋਲੀ ਦੀ ਰੱਜਕੇ ਸੇਵਾ ਕੀਤੀ ਅਨੇਕਾਂ ਸੁਪਰ ਹਿੱਟ ਗੀਤ ਪੰਜਾਬੀਆਂ ਦੇ ਝੋਲੀ ਪਾਏ।
ਉੱਚਾ ਬੁਰਜ ਲਾਹੌਰ ਦਾ-ਜਿਊਣਾ ਮੌੜ-ਪੁੱਤ ਜੱਟਾਂ ਦੇ ਤੋਂ ਇਲਾਵਾ ਧਾਰਮਿਕ ਗੀਤ ਉੱਚਾ ਦਰ ਬਾਬੇ ਨਾਨਕ ਦਾ ਕਾਫ਼ੀ ਮਕਬੂਲ ਰਹੇ ਤੇ ਅਨੇਕਾਂ ਦੋਗਾਣੇ ਵੀ ਗਾਏ ਤੇ ਬਹੁਤ ਸਾਰਾ ਮਾਣ-ਸਨਮਾਨ ਪ੍ਰਾਪਤ ਕੀਤਾ ਸ਼ਿੰਦਾਂ ਜੀ ਨੇ ਨਾਮਵਰ ਕਲਮ ਦੇ ਧਨੀ ਬਾਪੂ ਦੇਵ ਥਰੀਕੇ ਵਾਲਾ ਜੀ ਪਾਲੀ ਦੇਤਵਾਲੀਆ ਜੀ ਭੱਟੀ ਭੱੜੀ ਵਾਲਾ ਜੀ ਤੇ ਹੋਰ ਬਹੁਤ ਸਾਰੇ ਪ੍ਰਸਿੱਧ ਲੇਖਕਾਂ ਦੇ ਲਿਖੇ ਹੋਏ ਗੀਤ ਗਾਕੇ ਨਾਮਣਾ ਖੱਟਿਆ ਤੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਵੀ ਸਫਲ ਰੋਲ ਕੀਤੇ ਤੇ ਆਪਣੀ ਪਹਿਚਾਣ ਦੁਨੀਆਂ ਦੇ ਹਰ ਪੱਧਰ ਤੇ ਬਣਾਈ ਸ਼ਿੰਦਾ ਜੀ ਨੇ ਗਾਇਕੀ ਰਾਹੀ ਐਕਟਿੰਗ ਰਾਹੀ ਆਪਣੀ ਸਫਲਤਾ ਦਾ ਝੰਡਾ ਗੱਡਿਆ ਮਸ਼ਹੂਰ ਪੰਜਾਬੀ ਫਿਲਮ ਜਿਊਣਾ ਮੌੜ ਵਿੱਚ ਪੁਲਿਸ ਅਫਸਰ ਦਾ ਕਿਰਦਾਰ ਨਿਭਾਇਆ ਤੇ ਹੋਰ ਢੇਰ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਗੀਤ ਵੀ ਗਾਏ ਤੇ ਰੋਲ ਵੀ ਨਿਭਾਏ ਤੇ ਅੱਜ ਵੀ ਪੂਰੀ ਸ਼ਿੱਦਤ ਤੇ ਲਗਨ ਨਾਲ ਮਿਹਨਤ ਵਿੱਚ ਮਸ਼ਰੂਫ ਹਨ ਮਾਣ ਵਾਲੀ ਗੱਲ ਹੈ ਕਿ ਉਸ ਸਮੇ ਦੇ ਰਹੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਤੋਂ ਵੀ ਸਨਮਾਨ ਪ੍ਰਾਪਤ ਕੀਤਾ ਤੇ ਪੰਜਾਬ ਦਾ ਮਾਣ ਵਧਾਇਆ ਦੋਸਤੋ ਇੱਕ ਗੀਤ (ਬਿੱਟੂ ਦੌਲਤਪੁਰੀ) ਦਾ ਲਿਖਿਆ ‘ਜੱਟ ਆਨ ਸਟੇਰਿੰਗ’ ਸ਼ਿੰਦਾ ਜੀ ਨੇ ਬਾਖੂਬੀ ਨਾਲ ਨਿਭਾਇਆੇ ਇਹ ਗੀਤ ਵੀ ਚਰਚਾ ਦਾ ਵਿਸ਼ਾ ਰਿਹਾ ਤੇ ਢੇਰ ਸਾਰਾ ਪਿਆਰ ਮਿਲਿਆ। ਦੋਸਤੋ ਕੁਝ ਕੁ ਦਿਨਾਂ ਤੋਂ ਸ਼ਿੰਦਾ ਜੀ ਦੀ ਸਿਹਤ ਕੁਝ ਨਾਜੁਕ ਬਣੀ ਹੋਈ ਹੈ ਹਸਪਤਾਲ ਵਿੱਚ ਜੇਰੇ ਇਲਾਜ ਹਨ ਆਓ ਸਾਰੇ ਰਲ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਉਹ ਜਲਦੀ ਠੀਕ ਹੋ ਜਾਣ ਤੇ ਸਰੋਤਿਆਂ ਦੀ ਕਚਹਿਰੀ ਵਿੱਚ ਆਪਣੀ ਬੁਲੰਦ ਆਵਾਜ਼ ਰਾਹੀਂ ਹਾਜ਼ਰੀ ਲਵਾਉਣ ਉਹਨਾਂ ਦੀ ਲੰਬੀ ਉਮਰ ਤੇ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ ਧੰਨਵਾਦ ਦੋਸਤੋ।