ਪੰਜਾਬੀ ਗੀਤ-ਸੰਗੀਤ ਅਤੇ ਸੱਭਿਆਚਾਰ ਨੂੰ ਸਮਰਪਿਤ ਅਵਤਾਰ ਲਾਖਾ ਵੱਲੋਂ ਨਵੇਂ ਯਤਨ

ਪੰਜਾਬੀ ਗੀਤ-ਸੰਗੀਤ ਅਤੇ ਸੱਭਿਆਚਾਰ ਨੂੰ ਸਮਰਪਿਤ ਅਵਤਾਰ ਲਾਖਾ ਵੱਲੋਂ ਨਵੇਂ ਯਤਨ

ਸਟਾਕਟਨ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਅਮਰੀਕਾ ਦੀ ਸਟੇਟ ਕੈਲੇਫੋਰਨੀਆਂ ਦੇ ਸ਼ਹਿਰ ਸਟਾਕਟਨ ਨਿਵਾਸੀ ਅਵਤਾਰ ਲਾਖਾ ਆਪਣੇ ਕੰਮਾਂ-ਕਾਰਾਂ ਦੇ ਨਾਲ-ਨਾਲ ਬਹੁਤ ਸਮਾਂ ਚੰਗੇ ਗੀਤ-ਸੰਗੀਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਲਾਉਂਦਾ ਆ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਤੋਂ ਸੁਰੀਲੇ ਗਾਇਕ ਕਲਾਕਾਰਾਂ ਦੇ ਸਫਲ ਸ਼ੋ ਵੀ ਅਮਰੀਕਾ ਦੀ ਧਰਤੀ ‘ਤੇ ਕਰਵਾ ਚੁੱਕਾ ਹੈ। ਉਸ ਦੁਆਰਾ ਪਿਛਲੇ ਲੰਮੇ ਅਰਸੇ ਤੋਂ ਬਹੁਤ ਸਾਰੇ ਹੋਣਹਾਰ ਗਾਇਕ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਨਿਰਸਵਾਰਥ ਪ੍ਰਮੋਟ ਕਰਨ ਦੇ ਉਪਰਾਲੇ ਵੀ ਜਾਂਦੇ ਰਹੇ ਹਨ, ਜੋ ਨਿਰਾਤਰ ਜਾਰੀ ਹਨ।
ਇਸੇ ਲੜੀ ਅਧੀਨ ਹੁਣ ਅਵਤਾਰ ਲਾਖਾ ਦੁਆਰਾ ਸੰਗੀਤ ਪ੍ਰੇਮੀਆਂ ਲਈ ਆਪਣੀ ਨਵੀਂ “ਅਵਤਾਰ ਰਿਕਾਰਡ”ਕੰਪਨੀ ਦੀ ਸੁਰੂਆਤ ਸਾਹਿੱਤਕ ਸਖਸੀਅਤਾਂ ਦੀ ਹਾਜ਼ਰੀ ਵਿੱਚ ਗਦਰੀ ਬਾਬਿਆਂ ਦੇ ਸ਼ਹਿਰ ਸਟਾਕਟਨ ਤੋਂ ਕੀਤੀ ਗਈ। ਇਸ ਸਮੇਂ ਬਹੁਤ ਸਾਦੇ ਰਸਮੀਂ ਸਮਾਗਮ ਵਿੱਚ ਸੁਰੀਲੇ ਗਾਇਕ ਸੁਖਦੇਵ ਸਾਹਿਲ ਨੇ ਆਪਣੀ ਗਾਇਕੀ ਰਾਹੀ ਹਾਜ਼ਰੀਨ ਦਾ ਮੰਨੋਰੰਜਨ ਕੀਤਾ। ਜਦ ਕਿ ਬਾਕੀ ਸਾਹਿੱਤਕ ਸਖਸੀਅਤਾਂ ਅਤੇ ਬੁਲਾਰਿਆਂ ਵਿੱਚ ਜਸਵੰਤ ਸਿੰਘ ਸਾਦ, ਐਸ. ਅਸ਼ੋਕ ਭੌਰਾ, ਰਾਜਿੰਦਰ ਸਿੰਘ ਟਾਂਡਾ, ਵਿਜੈ ਸਿੰਘ, ਰਿੱਕੀ ਪਾਲ, ਰਾਕੇਸ ਰਫੀ, ਜਤਿੰਦਰ ਸੰਧੂ ਅਤੇ ਹੋਰਨਾਂ ਨੇ ਹਾਜ਼ਰੀ ਭਰੀ। ਪੰਜਾਬ ਅਤੇ ਪੰਜਾਬੀਅਤ ਦੇ ਰੰਗ ਵਿੱਚ ਰੰਗੀ ਇਹ ਮਹਿਫ਼ਲ ਗੀਤ-ਸੰਗੀਤ ਅਤੇ ਸਾਹਿੱਤਕ ਬਾਤਾਂ ਪਾਉਂਦੀ ਹੋਈ ਯਾਦਗਾਰੀ ਹੋ ਨਿਬੜੀ।