ਪੰਜਾਬੀ ਕਲਚਰਲ ਸੋਸਾਇਟੀ ਸੈਕਰਾਮੈਂਟੋ ਵਲੋਂ 34ਵੇਂ ਮੇਲੇ ਦੀਆਂ ਤਿਆਰੀਆਂ

ਪੰਜਾਬੀ ਕਲਚਰਲ ਸੋਸਾਇਟੀ ਸੈਕਰਾਮੈਂਟੋ ਵਲੋਂ 34ਵੇਂ ਮੇਲੇ ਦੀਆਂ ਤਿਆਰੀਆਂ

ਸੈਕਰਾਮੈਂਟੋ/ ਕੈਲੀਫੋਰਨੀਆ (ਸਾਡੇ ਲੋਕ) ਪੰਜਾਬੀ ਕਲਚਰਲ ਸੋਸਾਇਟੀ ਸੈਕਰਾਮੈਂਟੋ ਵਲੋਂ 29 ਜੂਨ ਨੂੰ ਕਰਵਾਏ ਜਾ ਰਹੇ ਪਰਿਵਾਰਕ ਇਕੱਠ ਦੀ ਰੂਪ ਰੇਖਾ ਅਤੇ ਤਿਆਰੀਆਂ ਬਾਰੇ ਸੋਸਾਇਟੀ ਮੈਂਬਰਾਂ ਦੀ ਇੱਕ ਭਰਵੀਂ ਮੀਟਿੰਗ ਸ. ਰਛਪਾਲ ਸਿੰਘ ਫਰਵਾਲਾ ਦੇ ਗ੍ਰਹਿ ਵਿਖੇ ਸ. ਤੀਰਥ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸ. ਫਰਵਾਲਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਚਾਹ ਪਾਣੀ ਦੀ ਸੇਵਾ ਉਪਰੰਤ ਜਸਵੰਤ ਸਿੰਘ ਸ਼ਾਦ ਨੇ ਬੀਤੇ ਸਾਲ ਦੇ ਮੇਲੇ ਦਾ ਲੇਖਾ ਜੋਖਾ ਪੜ੍ਹਕੇ ਸੁਣਾਇਆ। ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ, ਕਲਾਕਾਰਾਂ ਅਤੇ ਟੀਮਾਂ ਸਬੰਧੀ ਵਿਚਾਰਾਂ ਹੋਈਆਂ। Sheldon 8igh School (8333 Kingsbridge 4rive , Sacramento) ਦੇ ਖੂਬਸੂਰਤ ਥੀਏਟਰ ਵਿੱਚ ਹੋਣ ਜਾ ਰਹੇ 34ਵੇਂ ਮੇਲੇ ਵਿੱਚ ਭੰਗੜਾ ਗਿੱਧਾ ਤੋਂ ਇਲਾਵਾ ਗੀਤ ਸੰਗੀਤ ਵੀ ਹੋਵੇਗਾ। ਇਸ ਨਿਰੋਲ ਸੱਭਿਆਚਾਰਕ ਮੇਲੇ ਵਿੱਚ ਸਥਾਨਕ ਕਲਾਕਾਰ (ਬੱਚੇ, ਜਵਾਨ, ਮੁਟਿਆਰਾਂ ਤੇ ਹਰੇਕ ਉਮਰ ਵਰਗ ਦੇ ਕਲਾਕਾਰ ਭਾਗ ਲੈਂਦੇ ਹਨ। ਮੇਲੇ ਦੀ ਕੋਈ ਐਂਟਰੀ ਟਿਕਟ ਨਹੀਂ ਹੈ। ਮੀਟਿੰਗ ਵਿੱਚ ਲੋਕਾਂ ਨੂੰ ਹੁੰਮ ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰੀ ਲਵਾਉਣ ਵਾਲਿਆਂ ਵਿੱਚ ਸਰਵ ਸ੍ਰੀ ਕਮਲ ਬੰਗਾ, ਅਵਤਾਰ ਸਿੰਘ ਡੌਡ, ਜਸਵੰਤ ਸਿੰਘ ਸ਼ਾਦ, ਗੁਰਮਿੰਦਰ ਗੁਰੀ, ਸੁਰਿੰਦਰ ਬਿੰਦਰਾ, ਮਾਧੋ ਚਾਹਲ, ਜਰਨੈਲ ਮੰਡੇਰ, ਪਵਿੱਤਰ ਸਿੰਘ ਨਾਹਲ, ਜੱਗੀ ਕੰਦੋਲਾ, ਜਤਿੰਦਰ ਸਿੰਘ, ਵਰਿੰਦਰ ਸੰਘੇੜਾ, ਅੰਮ੍ਰਿਤ ਸੰਘੇੜਾ, ਹਰਮਿੰਦਰ ਹੈਰੀ, ਪਰਮਜੀਤ ਢਿਲੋਂ, ਰਜਿੰਦਰਪਾਲ ਸਿੰਘ, ਜੱਸੀ ਸੰਘਾ ਸ਼ਾਮਿਲ ਹੋਏ।