ਪ੍ਰੋ ਹਾਕੀ ਲੀਗ: ਭਾਰਤੀ ਟੀਮ ਦੀ ਅਗਵਾਈ ਕਰੇਗਾ ਹਰਮਨਪ੍ਰੀਤ

ਪ੍ਰੋ ਹਾਕੀ ਲੀਗ: ਭਾਰਤੀ ਟੀਮ ਦੀ ਅਗਵਾਈ ਕਰੇਗਾ ਹਰਮਨਪ੍ਰੀਤ

ਨਵੀਂ ਦਿੱਲੀ: ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਵੱਲੋਂ ਐੱਫਆਈਐੱਚ ਹਾਕੀ ਪ੍ਰੋ ਲੀਗ ਮੈਚਾਂ ਵਿੱਚ ਵਿਸ਼ਵ ਚੈਂਪੀਅਨ ਜਰਮਨੀ ਅਤੇ ਆਸਟਰੇਲੀਆ ਖ਼ਿਲਾਫ਼ ਭਾਰਤੀ ਪੁਰਸ਼ ਹਾਕੀ ਟੀਮ ਦੀ ਅਗਵਾਈ ਕੀਤੀ ਜਾਵੇਗੀ। ਮਿਡਫੀਲਡਰ ਹਾਰਦਿਕ ਸਿੰਘ ਨੂੰ ਟੀਮ ਦਾ ਉਪ ਕਪਤਾਨ ਥਾਪਿਆ ਗਿਆ ਹੈ। ਟੀਮ ਵਿੱਚ ਮਾਹਿਰ ਗੋਲਕੀਪਰ ਪੀਆਰ ਸ੍ਰੀਜੇਸ਼ ਵੀ ਹੈ। ਪਵਨ ਨੂੰ ਕ੍ਰਿਸ਼ਨ ਪਾਠਕ ਦੀ ਥਾਂ ਟੀਮ ਵਿੱਚ ਲਿਆ ਗਿਆ ਹੈ। ਪਾਠਕ ਆਪਣੇ ਵਿਆਹ ਸਬੰਧੀ ਰੁਝੇਵਿਆਂ ਕਾਰਨ ਟੀਮ ਵਿੱਚੋਂ ਬਾਹਰ ਹੈ। ਹਰਮਨਪ੍ਰੀਤ ਨਾਲ ਜੁਗਰਾਜ ਸਿੰਘ, ਨੀਲਮ ਸਨਜੀਤ ਜ਼ੈੱਸ, ਜਰਮਨਪ੍ਰੀਤ ਸਿੰਘ, ਸੁਮਿਤ, ਮਨਜੀਤ ਅਤੇ ਮਨਪ੍ਰੀਤ ਸਿੰਘ ਟੀਮ ਦੇ ਡਿਫੈਂਡਰ ਦੀ ਜ਼ਿੰਮੇਵਾਰੀ ਸੰਭਾਲਣਗੇ, ਜਦਕਿ ਮਿਡਫੀਲਡ ਵਿੱਚ ਹਾਰਦਿਕ, ਵਿਵੇਕ ਸਾਗਰ ਪ੍ਰਸਾਦ, ਮੋਈਰੰਗਥਮ ਰਬੀਚੰਦਰ ਸਿੰਘ, ਵਿਸ਼ਣੂਕਾਂਤ ਸਿੰਘ, ਦਿਲਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਰਾਜ ਕੁਮਾਰ ਪਾਲ ਵਰਗੇ ਖਿਡਾਰੀ ਹੋਣਗੇ। ਆਸਟਰੇਲੀਆ ਦੇ ਡੇਵਿਡ ਜੌਹਨ ਅਤੇ ਬੀ.ਜੇ. ਕਰੀਅੱਪਾ ਨੂੰ ਸ਼ਿਵੇਂਦਰ ਸਿੰਘ ਨਾਲ ਅਗਲੇ ਮੈਚਾਂ ਲਈ ਅੰਤਰਿਮ ਕੋਚ ਵਜੋਂ ਨਾਮਜ਼ਦ ਕੀਤਾ ਗਿਆ ਹੈ।